ਬਰਤਾਨੀਆ ਦਾ ਪੰਜਾਬੀ ਨੌਜਵਾਨ ਕਾਵਿੰਦਰ ਸਿੰਘ ਪਾਇਲਟ ਬਣਿਆ

ਨੌਰਥੈਂਪਟਨ – ਇਥੋਂ ਦੇ ਇਕ ਪੰਜਾਬੀ ਨੌਜਵਾਨ ਨੂੰ ਯੂ.ਕੇ. ਦੀ ਮਸ਼ਹੂਰ ਏਅਰਲਾਈਨ ਵਿਚ ਬੋਇੰਗ 737 ਦੇ ਪਾਇਲਟ ਵਜੋਂ ਨੌਕਰੀ ਮਿਲ ਗਈ ।
ਕਾਵਿੰਦਰ ਸਿੰਘ ਜੋ ਕਿ ਕੈਵੀ ਸਿੰਘ ਢਡਲੀ ਵਜੋਂ ਜਾਣਿਆ ਜਾਂਦਾ , ਨੂੰ ਪਹਿਲਾਂ ਕਈ ਸਾਲ ਇਸ ਨੌਕਰੀ ਲਈ ਮਿਹਨਤ ਕਰਨੀ ਪਈ  ਅਤੇ ਇਸ ਦੇ ਲਈ ਸਬੰਧਤ ਇੰਡਸਟਰੀ ਵਿਚ ਕਾਫੀ ਤਜਰਬਾ ਹਾਸਲ ਕੀਤਾ । ਯੂ.ਕੇ. ਦੇ ਜੰਮਪਲ ਕੈਵੀ ਨੇ ਆਈ.ਟੀ. ਵਿਚ ਡਿਗਰੀ ਹਾਸਲ ਕਰਨ ਤੋਂ ਬਾਅਦ ਫਲਾਈਟ ਲਈ ਟਰੇਨਿੰਗ ਲਈ। ਉਹ ਹੋਰਨਾਂ ਨੂੰ ਉਡਾਣ ਦੀ ਸਿਖਲਾਈ ਦੇਣ ਦਾ ਵੀ ਪਾਰਟ ਟਾਈਮ ਕੰਮ ਕਰ ਰਿਹਾ । ਕਾਵਿੰਦਰ ਸਿੰਘ ਦਾ ਪਰਿਵਾਰ ਜਲੰਧਰ ਦੇ ਪਿੰਡ ਗੋਲਿਆਂਵਾਲ ਨਾਲ ਸਬੰਧਿਤ ।

Leave a Reply

Your email address will not be published. Required fields are marked *