ਸਿੰਘ ਸਭਾ ਸਾਊਥਾਲ ਵਿਖੇ ਗਦਰੀ ਬਾਬਿਆਂ ਦੀ ਯਾਦ ਵਿਚ ਸਮਾਗਮ ਕਰਵਾਇਆ ਗਿਆ

ਬਾਬਾ ਨਿਹਾਲ ਸਿੰਘ ਹਰੀਆਂ ਵੇਲਾਂ ਵਾਲੇ ਸਨਮਾਨਿਤ
ਸਾਊਥਾਲ – ਗਦਰੀ ਬਾਬਿਆਂ ਦੀ ਯਾਦ ਵਿਚ ਯੂ.ਕੇ. ਵਿਚ ਪਹਿਲੀ ਵਾਰ ਪ੍ਰੋਗਰਾਮ ਗੁਰਦੁਆਰਾ ਪਾਰਕ ਐਵੇਨਿਊ ਸਾਊਥਾਲ ਵਿਖੇ ਕੀਤਾ ਗਿਆ । ਜਿਸ ਵਿਚ ਸਿੱਖ ਸਕਾਲਰ ਸ. ਅਜਮੇਰ ਸਿੰਘ ਨੇ ਗਦਰ ਲਹਿਰ ‘ਤੇ ਖੁੱਲ੍ਹ ਕੇ ਵਿਚਾਰਾਂ ਕੀਤੀਆਂ। ਉਨ੍ਹਾਂ ਨੇ ਦੱਸਿਆ ਕਿ ਅੱਜ ਕੁਝ ਲੋਕ ਗਦਰੀ ਬਾਬਿਆਂ ਨੂੰ ਕਾਮਰੇਡ ਸਿੱਧ ਕਰਨ ਦਾ ਯਤਨ ਕਰਦੇ ਹਨ। ਜਦੋਂ ਕਿ ਉਹ ਸਿੱਖੀ ਸਿਧਾਂਤਾਂ ਨੂੰ ਪ੍ਰਣਾਏ ਹੋਏ ਗੁਰੂ ਗ੍ਰੰਥ ਸਾਹਿਬ ਦੀ ਵਿਚਾਰਧਾਰਾ ਤੋਂ ਸਪਿਰਟ ਲੈ ਕੇ ਹੀ ਇਤਨੇ ਵੱਡੇ ਕਾਰਨਾਮੇ ਕਰਦੇ ਸਨ। ਸ. ਕਰਤਾਰ ਸਿੰਘ ਸਰਾਭਾ ‘ਤੇ ਬੋਲਦਿਆਂ ਕਿਹਾ ਕਿ ਉਸ ਦੀ ਸ਼ਖਸੀਅਤ ਇਤਨੀ ਪ੍ਰਭਾਵਸ਼ਾਲੀ ਸੀ ਕਿ ਚੰਦ ਮਿੰਟਾਂ ਦੀ ਮਿਲਣੀ ਨਾਲ ਹੀ ਦੂਸਰੇ ਦਾ ਮਨ ਬਦਲ ਦਿੰਦਾ ਸੀ। ਅੱਜ ਵੀ ਸਾਨੂੰ ਗੁਰੂ ਗ੍ਰੰਥ ਸਾਹਿਬ ਤੋਂ ਹੀ ਸੇਧ ਲੈਣੀ ਚਾਹੀਦੀ ।


ਅੰਮ੍ਰਿਤ ਸੰਚਾਰ ਗੁਰਦੁਆਰਾ ਦੇ ਮੁੱਖ ਸੇਵਾਦਾਰ ਸ. ਮਹਿੰਦਰ ਸਿੰਘ ਖਹਿਰਾ ਨੇ ਸੰਗਤ ਨੂੰ ਸੰਬੋਧਨ ਹੁੰਦਿਆਂ ਕਿਹਾ ਕਿ ਅੱਜ ਦੁਸ਼ਮਣ ਨਵੇਂ ਤਰੀਕੇ ਨਾਲ ਸਾਡਾ ਨੁਕਸਾਨ ਕਰ ਰਿਹਾ । ਸਾਡੇ ਇਤਿਹਾਸ ਨੂੰ ਵਿਗਾੜਿਆ ਜਾ ਰਿਹਾ । ਕੁਝ ਐਸੀਆਂ ਲਿਖਤਾਂ ਲੋਕਾਂ ਵਿਚ ਮਸ਼ਹੂਰ ਕਰ ਦਿੱਤੀਆਂ ਹਨ ਜਿਨ੍ਹਾਂ ਦਾ ਗੁਰਮਤਿ ਜਾਂ ਸਿੱਖ ਇਤਿਹਾਸ ਨਾਲ ਕੋਈ ਸਬੰਧ ਨਹੀਂ । ਜਿਵੇਂ ਸੌ ਸਾਖੀ ਨਾਮੀ ਕਿਤਾਬ ਅੰਦਰ ਗੁਰਮਤਿ ਵਿਰੋਧੀ ਗੱਲਾਂ ਲਿਖੀਆਂ ਮਿਲਦੀਆਂ ਹਨ। ਮਸਲਾ ਇਥੋਂ ਤੱਕ ਅੱਗੇ ਵੱਧ ਗਿਆ  ਕਿ ਗੁਰੂ ਗ੍ਰੰਥ ਸਾਹਿਬ ਦੇ ਬਰਾਬਰ ਵੀ ਕਈ ਕੁਝ ਕੀਤਾ ਜਾ ਰਿਹਾ । ਪਰ ਅੱਜ ਲੋੜ  ਗੁਰੂ ਗ੍ਰੰਥ ਸਾਹਿਬ ਦੀ ਵਿਚਾਰਧਾਰਾ ਤੋਂ ਸੇਧ ਲੈਣ ਦੀ।
ਸ਼ਹੀਦ ਜਸਵੰਤ ਸਿੰਘ ਖਾਲੜਾ ਦੇ ਭਰਾਤਾ ਸ. ਅਮਰਜੀਤ ਸਿੰਘ ਖਾਲੜਾ ਨੇ ਸ. ਹਿੰਮਤ ਸਿੰਘ ਸੋਹੀ ਪ੍ਰਧਾਨ ਅਤੇ ਸਮੁੱਚੀ ਕਮੇਟੀ ਦਾ ਧੰਨਵਾਦ ਕੀਤਾ ਤੇ ਕਿਹਾ ਕਿ ਇਹ ਸਟੇਜ ਐਸੀ  ਜਿਥੇ ਪੰਥ ਅਤੇ ਗ੍ਰੰਥ ਦੀ ਗੱਲ ਕੀਤੀ ਜਾਂਦੀ । ਬਾਬਾ ਨਿਹਾਲ ਸਿੰਘ ਹਰੀਆਂ ਵੇਲਾਂ ਵਾਲਿਆਂ ਨੂੰ ਗੁਰੂਘਰ ਵਿਖੇ ਸਨਮਾਨਿਤ ਕੀਤਾ ਗਿਆ। ਬਾਬਾ ਨਿਹਾਲ ਸਿੰਘ ਨੇ ਕਥਾ ਕਰਦਿਆਂ ਕਿਹਾ ਕਿ ਅੰਮ੍ਰਿਤ ਛਕ ਕੇ ਰਹਿਤ ਵਿਚ ਰਹਿਣਾ ਚਾਹੀਦਾ । ਧੜਿਆਂ ਤੋਂ ਉਪਰ ਉਠ ਕੇ ਪੰਥ ਦੀ ਚੜ੍ਹਦੀ ਕਲਾ ਲਈ ਕੰਮ ਕਰਨਾ ਚਾਹੀਦਾ । ਸਾਨੂੰ ਸਾਰਿਆਂ ਨੂੰ ਸ੍ਰੀ ਗੁਰੂ ਸਿੰਘ ਸਭਾ ਦੇ ਸੇਵਾਦਾਰਾਂ ਨੂੰ ਸਹਿਯੋਗ ਦੇਣਾ ਚਾਹੀਦਾ ।


ਪ੍ਰਧਾਨ ਸ. ਹਿੰਮਤ ਸਿੰਘ ਸੋਹੀ ਨੇ ਕਿਹਾ ਕਿ ਜਦੋਂ ਵਿਰੋਧੀ ਸਾਡੀਆਂ ਸ਼ਿਕਾਇਤਾਂ ਕਰਦੇ ਸਨ ਓਦੋਂ ਬਾਬਾ ਨਿਹਾਲ ਸਿੰਘ ਨੇ ਸੱਚ ‘ਤੇ ਪਹਿਰਾ ਦਿੰਦਿਆਂ ਸਾਨੂੰ ਬਹੁਤ ਸਹਿਯੋਗ ਦਿੱਤਾ। ਮੈਂ ਸਦਾ ਬਾਬਾ ਜੀ ਦਾ ਰਿਣੀ ਰਹਾਂਗਾ। ਪ੍ਰਧਾਨ ਜੀ ਨੇ ਬਾਬਾ ਜੀ ਨੂੰ ਵਿਸਾਖੀ ਮੌਕੇ ਦਰਸ਼ਨ ਦੇਣ ਦੀ ਬੇਨਤੀ ਕੀਤੀ ।

Leave a Reply

Your email address will not be published. Required fields are marked *