2023 ਵਿੱਚ ਲੰਡਨ ਦੇ ਭਾਰਤੀ ਹਾਈ ਕਮਿਸ਼ਨ ’ਤੇ ਹੋਏ ਹਮਲੇ ਸਬੰਧੀ ਕਾਰਵਾਈ

ਅੰਮ੍ਰਿਤਪਾਲ ਗਾਬਾ ਖਿਲਾਫ਼ ਚਾਰਜਸ਼ੀਟ ਦਾਖਲ

ਨਵੀਂ ਦਿੱਲੀ – ਲੰਡਨ ’ਚ ਹਾਈ ਕਮਿਸ਼ਨ ’ਤੇ 2023 ਵਿੱਚ ਹੋਏ ਹਮਲੇ ਦੇ ਮਾਮਲੇ ਵਿੱਚ ਐਨ ਆਈ ਏ ਨੇ ਵੀਰਵਾਰ ਨੂੰ ਇੱਕ ਮੁੱਖ ਮੁਲਜ਼ਮ ਦੇ ਖਿਲਾਫ਼ ਚਾਰਜਸ਼ੀਟ ਦਾਖ਼ਲ ਕੀਤੀ ਹੈ। ਇਕ ਅਧਿਕਾਰੀ ਨੇ ਦੱਸਿਆ ਕਿ ਦਿੱਲੀ ਵਿੱਚ ਇਕ ਵਿਸ਼ੇਸ਼ ਐਨ ਆਈ ਏ ਅਦਾਲਤ ਵਿੱਚ ਚਾਰਜਸ਼ੀਟ ਦਾਖ਼ਲ ਕੀਤੀ ਗਈ। ਇਸ ਦੇ ਨਾਲ ਹੀ ਸ਼ੁਰੂਆਤੀ ਜਾਂਚ ਵਿੱਚ ਇਹ ਖੁਲਾਸਾ ਹੋਇਆ ਹੈ ਕਿ ਇਹ ਹਮਲਾ ‘ਵਾਰਿਸ ਪੰਜਾਬ ਦੇ’ ਜਥੇਬੰਦੀ ਦੇ ਮੁਖੀ ਅੰਮ੍ਰਿਤਪਾਲ ਸਿੰਘ ਦੇ ਖਿਲਾਫ਼ ਕੀਤੀ ਗਈ ਕਾਰਵਾਈ ਦੇ ਬਦਲੇ ਲਈ ਕੀਤਾ ਗਿਆ ਸੀ।

ਬਿਆਨ ਵਿੱਚ ਕਿਹਾ ਗਿਆ ਕਿ ਲੰਡਨ ਦੇ ਹੰਸਲੋ ਵਾਸੀ ਬਰਤਾਨਵੀ ਨਾਗਰਿਕ ਇੰਦਰਪਾਲ ਸਿੰਘ ਗਾਬਾ ਨੇ ਖ਼ਾਲਿਸਤਾਨੀ ਏਜੰਡੇ ਤਹਿਤ 22 ਮਾਰਚ 2023 ਨੂੰ ਲੰਡਨ ਵਿੱਚ ਭਾਰਤੀ ਹਾਈ ਕਮਿਸ਼ਨ ਦੇ ਸਾਹਮਣੇ ਭਾਰਤ ਵਿਰੋਧੀ ਪ੍ਰਦਰਸ਼ਨ ਵਿੱਚ ਸਰਗਰਮ ਤੌਰ ’ਤੇ ਹਿੱਸਾ ਲੈਣ ਵਾਲੇ ਅੰਦਲੋਨਕਾਰੀਆਂ ਵਿੱਚ ਸ਼ਾਮਿਲ ਸੀ। ਮੁਲਜ਼ਮ ਨੂੰ ਐੱਨ.ਆਈ.ਏ. ਨੇ 25 ਅਪ੍ਰੈਲ ਨੂੰ ਗਿਫ਼੍ਰਤਾਰ ਕੀਤਾ ਸੀ। ਜਿਸ ਮਗਰੋਂ ਡੂੰਘਾਈ ਨਾਲ ਜਾਂਚ ਵਿੱਚ ਵੱਖਵਾਦੀ ਸਰਗਰਮੀਆਂ ਵਿੱਚ ਉਸ ਦੀ ਭੂਮਿਕਾ ਸਾਹਮਣੇ ਆਈ ਸੀ। ਉਸ ਦੇ ਖਿਲਾਫ਼ ਜਾਰੀ ਲੁਕਆਊਟ ਸਰਕੁਲਰ ਦੇ ਅਧਾਰ ’ਤੇ ਦਸੰਬਰ 2023 ਵਿੱਚ ਲੰਡਨ ਤੋਂ ਪਕਿਸਤਾਨ ਹੁੰਦੇ ਹੋਏ ਅਟਾਰੀ ਬਾਰਡਰ ’ਤੇ ਇਮੀਗ੍ਰੇਸ਼ਨ ਅਫ਼ਸਰਾਂ ਨੇ ਉਸ ਨੂੰ ਹਿਰਾਸਤ ਵਿੱਚ ਲਿਆ ਸੀ।

ਐੱਨ.ਆਈ.ਏ. ਦੇ ਬਿਆਨ ਵਿੱਚ ਕਿਹਾ ਗਿਆ ਕਿ ਇਸ ਮਗਰੋਂ ਗਾਬਾ ਦੇ ਖਿਲਾਫ਼ ਜਾਂਚ ਸ਼ੁਰੂ ਕੀਤੀ ਗਈ ਅਤੇ ਜਾਂਚ ਜਾਰੀ ਰਹਿਣ ਤੱਕ ਉਸ ਨੂੰ ਦੇਸ਼ ਨਾ ਛੱਡਣ ਲਈ ਕਿਹਾ ਗਿਆ ਸੀ। ਇਸ ਵਿੱਚ ਕਿਹਾ ਐਨ.ਆਈ.ਏ. ਨੇ ਉਸ ਦਾ ਮੋਬਾਇਲ ਫ਼ੋਨ ਜ਼ਬਤ ਕਰ ਲਿਆ ਤੇ ਘਟਨਾ ਦੇ ਕਈ ਇਤਰਾਜ਼ਯੋਗ ਵੀਡੀਓ ਤੇ ਫ਼ੋਟੋਆਂ ਸਮੇਤ ਅੰਕੜਿਆਂ ਦੀ ਜਾਂਚ ਕੀਤੀ ਅਤੇ ਘਟਨਾ ਵਿੱਚ ਉਸ ਦੀ ਹਿੱਸੇਦਾਰੀ ਸਥਾਪਤ ਕੀਤੀ। ਬਿਆਨ ਵਿੱਚ ਕਿਹਾ ਗਿਆ ਕਿ ਐਨ.ਆਈ.ਏ ਦੀ ਹੁਣ ਤੱਕ ਦੀ ਜਾਂਚ ਤੋਂ ਪਤਾ ਲੱਗਿਆ ਹੈ ਕਿ ਲੰਡਨ ਵਿੱਚ ਹਮਲਾ ਪੰਜਾਬ ਪੁਲਸ ਵੱਲੋਂ ‘ਵਾਰਿਸ ਪੰਜਾਬ ਦੇ’ ਜਥੇਬੰਦੀ ਦੇ ਮੁਖੀ ਅੰਮ੍ਰਿਤਪਾਲ ਸਿੰਘ ਦੇ ਖਿਲਾਫ਼ ਕੀਤੀ ਗਈ ਕਾਰਵਾਈ ਦੇ ਬਦਲੇ ਲਈ ਰਚਿਆ ਗਿਆ ਸੀ, ਜਿਸ ਦਾ ਉਦੇਸ਼ ਸੰਗਠਨ ਅਤੇ ਉਸ ਦੇ ਆਗੂ ’ਤੇ ਕਾਰਵਾਈ ਨੂੰ ਪ੍ਰਭਾਵਿਤ ਕਰਨਾ ਸੀ।

Comments are closed, but trackbacks and pingbacks are open.