Edition No: 2744
ਪਤਵੰਤੇ ਮਹਿਮਾਨਾ ਨੇ ਅਟਵਾਲ ਅਤੇ ਹੀਰ ਪਰਿਵਾਰ ਨਾਲ ਖੁਸ਼ੀਆਂ ਸਾਂਝੀਆਂ ਕੀਤੀਆਂ

ਲੰਡਨ – ਇੱਥੋਂ ਦੀ ਹੰਸਲੋ ਬਾਰੋ੍ਹ ਦੀ ਨਵ-ਨਿਯੁਕਤ ਡਿਪਟੀ ਮੇਅਰ ਹਰਲੀਨ ਅਟਵਾਲ ਹੀਰ ਦੇ ਅਹੁਦਾ ਸੰਭਾਲਣ ਦੀ ਖੁਸ਼ੀ ਵਿੱਚ ਕਿੰਗਜ਼ਵੇਅ ਬੈਂਕਿਊਟ ਵਿਖੇ ਸਮਾਗਮ ਕਰਵਾਇਆ ਗਿਆ ਜਿੱਥੇ ਇਲਾਕੇ ਦੇ ਪਤਵੰਤੇ ਆਗੂਆਂ ਅਤੇ ਸੱਜਣਾ ਨੇ ਸਵਰਗੀ ਉਮਰਾਓ ਅਟਵਾਲ ਦੀ ਸੁਪਤਨੀ ਬੀਬੀ ਜਸਬੀਰ ਕੌਰ ਅਟਵਾਲ ਅਤੇ ਹਰਲੀਨ ਦੇ ਪਤੀ ਮੁਖਤਿਆਰ ਸਿੰਘ (ਮੈਕ ਹੀਰ) ਨੂੰ ਵਧਾਈ ਦਿੰਦੇ ਹੋਏ ਖੁਸ਼ੀ ਦਾ ਪ੍ਰਗਟਾਵਾ ਕੀਤਾ ਗਿਆ। ਆਏ ਮਹਿਮਾਨਾ ਦੀ ਸੇਵਾ ਗੈਰੀ ਅਟਵਾਲ ਨੇ ਕਰਦਿਆਂ ਸਭ ਦਾ ਧੰਨਵਾਦ ਕੀਤਾ।