ਸੀਮਾ ਮਲਹੋਤਰਾ (ਐਮ.ਪੀ) ਨੂੰ ਭਾਰੀ ਸਦਮਾ

ਮਾਤਾ ਊਸ਼ਾ ਮਲਹੋਤਰਾ ਚਲਾਣਾ ਕਰ ਗਏ

ਹੰਸਲੋਂ – ਇੱਥੋਂ ਦੇ ਇਲਾਕੇ ਫੈਲਥਮ ਹੈਸਟਨ ਤੋਂ ਭਾਰਤੀ ਮੂਲ ਦੀ ਮੈਂਬਰ ਪਾਰਲੀਮੈਂਟ ਸੀਮਾ ਮਲਹੋਤਰਾ ਦੀ ਮਾਤਾ ਊਸ਼ਾ ਮਲਹੋਤਰਾ ਦਾ ਸੋਮਵਾਰ ਸਵੇਰੇ ਦੇਹਾਂਤ ਹੋ ਗਿਆ ਹੈ।

ਸਵਰਗੀ ਸੁਸ਼ੀਲ ਕੁਮਾਰ ਮਲਹੋਤਰਾ ਦੀ ਸੁਪਤਨੀ ਅਤੇ ਐਮ.ਪੀ ਸੀਮਾ ਮਲਹੋਤਰਾ ਦੀ ਮਾਤਾ ਊਸ਼ਾ ਮਲਹੋਤਰਾ ਬੀਤੇ ਅਪ੍ਰੈਲ ਮਹੀਨੇ ਅਧਰੰਗ ਤੋਂ ਪੀੜ੍ਹਤ ਸਨ ਪਰ ਉਨ੍ਹਾਂ ਨੇ ਜ਼ਿੰਦਗੀ ਦੀ ਜੰਗ ਜਾਰੀ ਰੱਖੀ ਸੀ ਅਤੇ ਆਖ਼ੀਰ 4 ਜੁਲਾਈ 2022 ਨੂੰ ਸਵੇਰੇ ਵੈਸਟ ਮਿਡਲਸੈਕਸ ਹਸਪਤਾਲ ਵਿਖੇ ਚਲਾਣਾ ਕਰ ਗਏ ਹਨ।

ਸੀਮਾ ਮਲਹੋਤਰਾ ਦੀ ਮਾਤਾ ਊਸ਼ਾ ਮਲਹੋਤਰਾ ਨੇ ਹਮੇਸ਼ਾਂ ਆਪਣੇ ਪਰਿਵਾਰ ਦੀ ਬਾਂਹ ਫੜ੍ਹੀ ਰੱਖੀ ਅਤੇ ਸੀਮਾ ਨੂੰ ਐਮ.ਪੀ ਬਣਾਉਣ ਵਿੱਚ ਉਨ੍ਹਾਂ ਭਰਪੂਰ ਯੋਗਦਾਨ ਪਾਇਆ। ਉਹ ਸੀਮਾ ਨਾਲ ਹਰੇਕ ਮੀਟਿੰਗ ਅਤੇ ਵਿਦੇਸ਼ੀ ਦੌਰੇ ਮੌਕੇ ਹਾਜ਼ਰ ਰਹਿੰਦੇ ਸਨ। ਸੀਮਾ ਮਲਹੋਤਰਾ ਨੇ ਆਪਣੀ ਮਾਤਾ ਨੂੰ ਸ਼ਰਧਾਂਜਲੀ ਭੇਟ ਕਰਨ ਵਾਲਿਆਂ ਦਾ ਵਿਸ਼ੇਸ਼ ਧੰਨਵਾਦ ਕੀਤਾ ਹੈ।

ਅਦਾਰਾ ‘ਦੇਸ ਪ੍ਰਦੇਸ’ ਆਪਣੀ ਟੀਮ ਅਤੇ ਸਮੂਹ ਭਾਈਚਾਰੇ ਵਲੋਂ ਐਮ.ਪੀ ਸੀਮਾ ਮਲਹੋਤਰਾ ਨਾਲ ਇਸ ਸਦਮੇ ਦੀ ਘੜੀ ਵਿੱਚ ਦੁੱਖ ਪ੍ਰਗਟਾਉਦੇ ਹੋਏ ਵਿਛੜੀ ਆਤਮਾ ਦੀ ਸ਼ਾਂਤੀ ਲਈ ਅਰਦਾਸ ਕਰਦੇ ਹਨ।

ਇਸ ਮੌਕੇ ਗੁਰਦੁਆਰਾ ਸਿੰਘ ਸਭਾ ਸਾਊਥਾਲ, ਗੁਰਦੁਆਰਾ ਸਿੰਘ ਸਭਾ ਐਲਿਸ ਵੇਅ ਹੰਸਲੋਂ ਤੇ ਸਮੂਹ ਮੰਦਿਰਾਂ ਦੇ ਪ੍ਰਬੰਧਕਾਂ ਤੋਂ ਇਲਾਵਾ ਸ. ਹਿੰਮਤ ਸਿੰਘ ਸੋਹੀ, ਸ. ਦੀਦਾਰ ਸਿੰਘ ਰੰਧਾਵਾ, ਸ. ਸੋਹਣ ਸਿੰਘ ਸਮਰਾ, ਐਨ ਆਰ ਆਈ ਸਭਾ ਦੇ ਪ੍ਰਧਾਨ ਕਮਲਜੀਤ ਸਿੰਘ ਹੇਅਰ, ਐਨ ਆਰ ਆਈ ਕਮਿਸ਼ਨ ਦੇ ਮੈਂਬਰ ਦਲਜੀਤ ਸਿੰਘ ਸਹੋਤਾ, ਸ. ਸੁਖਦੇਵ ਸਿੰਘ ਔਜਲਾ, ਫ਼ੋਟੋਗ੍ਰਾਫ਼ਰ ਰਵੀ ਬੋਲੀਨਾ, ਬਿਲੀ ਜੂਟਲਾ, ਰਾਜਕਰਨ ਸਿੰਘ ਮਰਵਾਹਾ, ਅਮਨ ਨਿੱਝਰ, ਬਲਦੇਵ ਮੰਡੇਰ, ਬਿੱਲੂ ਬੋਪਾਰਾਏ, ਸੁਖਜਿੰਦਰ ਸਿੰਘ ਢਿੱਲੋਂ, ਰਵੀਚੱਠਾ, ਤਲਵਿੰਦਰ ਸਿੰਘ ਹੇਅਰ, ਜਸਵੰਤ ਸਿੰਘ ਢਿੱਲੋਂ ਸਲੋਹ, ਜਸਵੰਤ ਸਿੰਘ ਗਰੇਵਾਲ, ਸ. ਰਣਜੀਤ ਸਿੰਘ (ਓ.ਬੀ.ਈ.) ਪ੍ਰਧਾਨ ਸਿੱਖ ਫੋਰਮ ਯੂ.ਕੇ, ਸ਼ਰਨਬੀਰ ਸਿੰਘ ਸੰਘਾ, ਸਾਬਕਾ ਕੌਂਸਲਰ ਮਨਜੀਤ ਸਿੰਘ, ਸੋਹਨ ਸਿੰਘ ਰੰਧਾਵਾ ਗਲਾਸਗੋ, ਰੇਸ਼ਮ ਸਿੰਘ ਬਿਲਡਰ ਅਤੇ ਹੋਰਨਾਂ ਵਲੋਂ ਸੀਮਾ ਮਲਹੋਤਰਾ ਨਾਲ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ ਹੈ।

Comments are closed, but trackbacks and pingbacks are open.