ਪਿਛਲੇ ਸਾਲ ਅਜ਼ਾਦੀ ਜਸ਼ਨਾ ਮੌਕੇ ਘਟਨਾ ਵਾਪਰੀ ਸੀ
ਸਾਊਥਾਲ – ਪਿਛਲੇ ਸਾਲ ਇੱਥੇ ਬ੍ਰਾਡਵੇਅ ਸਥਿਤ ਭਾਰਤ ਦੇ ਅਜ਼ਾਦੀ ਜਸ਼ਨਾ ਮੌਕੇ 15 ਅਗਸਤ ਨੂੰ ਦੋ ਗੁੱਟਾਂ ਦਰਮਿਆਨ ਹੋਈ ਲੜਾਈ ਦੇ ਮਾਮਲੇ ਵਿੱਚ 26 ਸਾਲਾ ਸਿੱਖ ਨੌਜਵਾਨ ਨੂੰ ਅਦਾਲਤ ਨੇ ਦੋਸ਼ੀ ਮੰਨਦਿਆ 28 ਮਹੀਨੇ ਜੇਲ੍ਹ ਦੀ ਸਜ਼ਾ ਸੁਣਾਈ ਹੈ।
ਪੱਛਮੀ ਲੰਡਨ ਦੀ ਆਈਜ਼ਲਵਰਥ ਕਰਾਊਨ ਕੋਰਟ ਵਿੱਚ ਚੱਲੇ ਕੇਸ ਦੌਰਾਨ ਦੱਸਿਆ ਗਿਆ ਸੀ ਕਿ ਪਿਛਲੇ ਸਾਲ 15 ਅਗਸਤ ਦੀ ਸ਼ਾਮ ਕੁਝ ਨੌਜਵਾਨ ਭਾਰਤ ਦਾ ਅਜ਼ਾਦੀ ਦਿਵਸ ਤਿਰੰਗੇ ਝੰਡੇ ਨਾਲ ਮਨਾਉਦੇ ਹੋਏ ਸਾਊਥਾਲ ਬ੍ਰਾਡਵੇਅ ’ਤੇ ਜਾ ਰਹੇ ਸਨ ਜਿਨ੍ਹਾਂ ਦਾ ਟਾਕਰਾ ਕੁਝ ਸਿੱਖ ਨੌਜਵਾਨਾਂ ਨਾਲ ਹੋ ਗਿਆ ਅਤੇ ਨੌਬਤ ਝਗੜੇ ਤੱਕ ਪਹੁੰਚ ਗਈ ਸੀ।
ਇਸੇ ਦੌਰਾਨ ਗੁਰਪ੍ਰੀਤ ਸਿੰਘ ਵਲੋਂ ਕਿਰਪਾਨ ਦੀ ਵਰਤੋਂ ਕੀਤੀ ਗਈ ਜਿਸ ਕਾਰਨ ਅਸ਼ੀਸ਼ ਸ਼ਰਮਾ, ਨਾਨਕ ਸਿੰਘ ਅਤੇ ਝਗੜੇ ਨੂੰ ਬੰਦ ਕਰਵਾਉਣ ਦੀ ਕੋਸ਼ਿਸ਼ ਕਰਦੇ ਹੋਏ ਕਾਂਸਟੇਬਲ ਜਸਟਿਨ ਨਿਕਲ ਨੂੰ ਮਾਮੂਲੀ ਸੱਟ ਲੱਗੀ ਸੀ। ਅਦਾਲਤ ਵਿੱਚ ਗੁਰਪ੍ਰੀਤ ਸਿੰਘ ਨੇ ਆਪਣੇ ’ਤੇ ਲੱਗੇ ਦੋਸ਼ਾਂ ਦਾ ਇਕਬਾਲ ਕਰ ਲਿਆ ਗਿਆ ਜਿਸ ਕਾਰਨ ਉਸ ਨੂੰ ਜੇਲ੍ਹ ਦੀ ਸਜ਼ਾ ਸੁਣਾਈ ਗਈ ਹੈ ਅਤੇ ਹੋ ਸਕਦਾ ਸਜ਼ਾ ਤੋਂ ਬਾਅਦ ਉਸ ਨੂੰ ਡਿਪੋਰਟ ਕੀਤਾ ਜਾਵੇ।
Comments are closed, but trackbacks and pingbacks are open.