ਬ੍ਰਮਿੰਘਮ 19 ਸਿਤੰਬਰ ਐਤਵਾਰ ਵਾਲੇ ਦਿਨ ਪਾਰਟੀ ਦੇ ਨੈਸ਼ਨਲ ਪੈਨਲ ਦੀ ਚੋਣ ਲਈ ਮੀਟਿੰਗ ਕੀਤੀ ਗਈ, ਜਿਸ ਵਿੱਚ ਸਰਬਸੰਮਤੀ ਨਾਲ ਅਹੁਦੇਦਾਰਾਂ ਦੀ ਕ੍ਰਮਵਾਰ ਇਸ ਪ੍ਰਕਾਰ ਚੋਣ ਹੋਈ :- ਪ੍ਰਧਾਨ ਸ੍ਰ: ਸੂਬਾ ਸਿੰਘ ਲਿੱਤਰਾਂ, ਸੀ: ਮੀ: ਪ੍ਰਧਾਨ ਸ੍ਰ: ਮਨਜੀਤ ਸਿੰਘ ਸਮਰਾ, ਮੀ: ਪ੍ਰਧਾਨ ਸ੍ਰ: ਪਰਮਜੀਤ ਸਿੰਘ ਸਿੱਧੂ, ਸ੍ਰ: ਹਰਿੰਦਰਜੀਤ ਸਿੰਘ ਮਾਨ, ਬੀਬੀ ਤਜਿੰਦਰ ਕੌਰ ਅਤੇ ਸ੍ਰ: ਅਜੈਪਾਲ ਸਿੰਘ ਨਾਗੋਕੇ, ਸਕੱਤਰ ਜਨਰਲ ਸ੍ਰ: ਸਰਬਜੀਤ ਸਿੰਘ, ਜਨਰਲ ਸਕੱਤਰ ਸ੍ਰ: ਕੁਲਵੰਤ ਸਿੰਘ ਮੁਠੱਡਾ ਅਤੇ ਸ੍ਰ: ਸਤਿੰਦਰਪਾਲ ਸਿੰਘ ਮੰਗੂਵਾਲ, ਸਕੱਤਰ ਸ੍ਰ: ਜਸਵਿੰਦਰ ਸਿੰਘ ਰਾਏ, ਖਜਾਨਚੀ ਸ੍ਰ: ਭੁਪਿੰਦਰ ਸਿੰਘ ਜੌਹਲ,, ਮੁੱਖ ਬੁਲਾਰਾ ਸ੍ਰ: ਅਵਤਾਰ ਸਿੰਘ ਖੰਡਾ, ਆਰਗੇਨਾਈਜਰ ਸ੍ਰ: ਪ੍ਰੀਤਕਮਲ ਸਿੰਘ, ਪ੍ਰੈਸ ਸਕੱਤਰ ਸ੍ਰ: ਜਗਤਾਰ ਸਿੰਘ ਵਿਰਕ, ਲੀਗਲ ਅਡਵਾਈਜਰ ਬੀਬੀ ਅਮਨਦੀਪ ਕੌਰ।ਪਾਰਟੀ ਦੇ ਵਿੰਗਾਂ ਅਤੇ ਬ੍ਰਾਂਚਾਂ ਦਾ ਜਲਦੀ ਹੀ ਪੁਨਰਗਠਨ ਕੀਤਾ ਜਾਵੇਗਾ ਅਤੇ ਕੁੱਝ ਨਵੀਆਂ ਬ੍ਰਾਂਚਾਂ ਦਾ ਗਠਨ ਕੀਤਾ ਜਾਵੇਗਾ। 20 ਸਿਤੰਬਰ 2000 ਵਿੱਚ ਆਪਣੀ ਸਥਾਪਨਾ ਤੋਂ ਲੈ ਕੇ ਪਾਰਟੀ ਇੰਗਲੈਂਡ ਦੇ ਕਨੂੰਨਾ ਦੀ ਪਾਲਣਾਂ ਕਰਦੇ ਹੋਏ ਲੋਕਤੰਤ੍ਰਿਕ ਢੰਗ ਨਾਲ ਪ੍ਰਵਾਨਿਤ ਵਿਧਾਨ ਅਨੁਸਾਰ ਵਿਚਰਦੀ ਆ ਰਹੀ ਹੈ ਅਤੇ ਹਰ 2 ਸਾਲ ਬਾਦ ਨਿਯਮਿਤ ਤੌਰ ‘ਤੇ ਚੋਣ ਹੁੰਦੀ ਹੈ।ਮੀਟਿੰਗ ਵਿੱਚ ਤਖਤ ਸ੍ਰੀ ਕੇਸਗੜ੍ਹ ਸਾਹਿਬ ਵਿੱਖੇ ਵਾਪਰੀ ਘਟਨਾ ਅਤੇ ਇਸੇ ਤਰ੍ਹਾਂ ਲਗਾਤਾਰ ਵਾਪਰਦੀਆਂ ਆ ਰਹੀਆਂ ਮੰਦਭਾਗੀਆਂ ਘਟਨਾਵਾਂ ‘ਤੇ ਗਹਿਰੇ ਦੁੱਖ ਅਤੇ ਸ਼੍ਰੋਮਣੀ ਸੰਸਥਾਵਾਂ ਤੇ ਬਿਰਾਜਮਾਨ ਅਹੁਦੇਦਾਰਾਂ ਵੱਲੌ ਯੋਗ ਕਾਰਵਾਈਆਂ ਨਾਂ ਕਰਨ ਉੱਪਰ ਗੰਭੀਰ ਚਿੰਤਾ ਦਾ ਪ੍ਰਗਟਾਵਾ ਕੀਤਾ ਗਿਆ।ਸ਼੍ਰੋਮਣੀ ਗੁਰਦਵਾਰਾਾ ਪ੍ਰਬੰਧਕ ਕਮੇਟੀ ਦਾ ਪ੍ਰਬੰਧ ਪੰਥ ਨੂੰ ਸਮਰਪਿਤ ਗੁਰਸਿੱਖਾਂ ਕੋਲ ਹੋਣਾਂ ਚਾਹੀਦਾ ਹੈ ਪਰ ਅਫਸੋਸ ਕਿ ਇਹ ਕੇਂਦਰ ਸਰਕਾਰ ਵੱਲੋਂ ਨੋਟੀਫਿਕੇਸ਼ਨ ਜਾਰੀ ਹੋਣ ਤੋਂ ਬਾਦ ਹੀ ਹੁੰਦੀਆਂ ਹਨ। ਮੌਜੂਦਾ ਹਾਊਸ 2016 ਵਿੱਚ ਆਪਣੀ ਮਿਆਦ ਪੁਗਾ ਚੁੱਕਾ ਹੈ ‘ਤੇ ਪਹਿਲਾਂ ਵੀ ਆਮ ਕਰਕੇ ਅਤੇ 1978 ਤੋਂ ਬਾਦ ਖ਼ਾਸ ਕਰਕੇ ਇਹ ਚੋਣਾਂ ਕਦੇ ਵੀ ਸਹੀ ਸਮੇਂ ਸਿਰ ਨਹੀਂ ਹੰਦੀਆਂ।ਕਿਸਾਨ ਅੰਦੋਲਨ ਜੋ ਕਿ ਕਾਫੀ ਲੰਬੇ ਸਮੇਨ ਤੋਂ ਜਾਰੀ ਹੈ ਪਾਰਟੀ ਵੱਲੋਂ ਵਿਤ ਅਨੁਸਾਰ ਸਮਰਥਨ ਜਾਰੀ ਰੱਖਣ ਦਾ ਪ੍ਰਣ ਦੁਹਰਾਇਆ ਗਿਆ ਅਤੇ ਜਲਦੀ ਹੀ ਪੰਥਕ ਧਿਰਾਂ ਨਾਲ ਮਿਲਕੇ ਕੋਈ ਪ੍ਰੋਗਰਾਮ ਉਲੀਕਿਆ ਜਾਵੇਗਾ।ਇੰਗਲੈਂਡ ਤੋਂ ਜੋ 3 ਸਿੰਘਾਂ ਦੀ ਹਵਾਲਗੀ ਦਾ ਕੇਸ ਹੈ ਉਸਨੂੰ ਬਹੁਤ ਗੰਭੀਰਤਾ ਪੂਰਵਕ ਵਿਚਾਰਿਆ ਗਿਆ ਅਤੇ ਇਸ ਕੇਸ ਦੀ ਪੈਰਵਾਈ ਕਰ ਰਹੀਆਂ ਧਿਰਾਂ ਵੱਲੋ ਂਦਿੱਤੇ ਜਾਣ ਵਾਲੇ ਪ੍ਰੋਗਰਾਮਾਂ ਵਿੱਚ ਵਿਤ ਅਨੁਸਾਰ ਸਹਿਯੋਗ ਦੇਣ ਲਈ ਪਾਰਟੀ ਵਚਨਬੱਧ ਹੈ। 22 ਅਤੇ 23 ਸਿਤੰਬਰ ਨੂੰ ਲੰਡਨ ਵਿਖੇ ਕੇਸ ਦੀ ਸੁਣਵਾਈ ਹੈ ਸਮੂਹ ਸੰਗਤ ਨੂੰ ਹੁੰਮ ਹੁੰਮਾ ਕੇ ਪੁੱਜਣ ਦੀ ਬੇਨਤੀ ਕੀਤੀ ਗਈ।ਵਰਤਮਾਨ ਗੰਭੀਰ ਹਲਾਤਾਂ ਦੇ ਮੱਦੇਨਜ਼ਰ ਪਾਰਟੀ ਮਹਿਸੂਸ ਕਰਦੀ ਹੈ ਕਿ ਸਮੂਹ ਹਮਖਿਆਲ ਪਾਰਟੀਆਂ ਵਿੱਚ ਆਪਸੀ ਤਾਲਮੇਲ ਅਤੇ ਸਹਿਯੋਗ ਅਤਿਅੰਤ ਜਰੂਰੀ ਹੈ। ਸਮੂਹ ਪੰਥਕ ਸੰਸਥਾਵਾਂ ਅਤੇ ਸ਼ਖਸ਼ੀਅਤਾਂ ਨੂੰ ਵੀ ਬੇਨਤੀ ਹੈ ਕਿ ਸਮੂਹ ਪੰਥਕ ਮਸਲਿਆਂ ਲਈ ਵੀ ਘੱਟੋ ਘੱਟ ਸਾਂਝੇ ਪ੍ਰੋਗਰਾਮ ਤਹਿਤ ਮਿਲਕੇ ਸੰਘਰਸ਼ ਕੀਤਾ ਜਾਵੇ। ਸਿਧਾਂਤ ਨੂੰ ਸਮਰਪਿਤ ਧਿਰਾਂ ਵਿੱਚ ਆਮ ਸਹਿਮਤੀ ਬਣਨ ਉਪਰੰਤ ਦੇਸ਼ ਵਿੱਚ ਆਪਣੇ ਹੱਕਾਂ ਲਈ ਸੰਘਰਸ਼ ਕਰ ਰਹੀਆਂ ਹੋਰ ਧਿਰਾਂ ਨਾਲ ਵੀ ਮਜਬੂਤ ਸਬੰਧ ਬਣਾਏ ਜਾਣ।ਇਸ ਤੇਜੀ ਨਾਲ ਬਦਲ ਰਹੇ ਹਾਲਾਤ ਮੁਤਬਿਕ ਇਹ ਸਮੇਂ ਦੀ ਮੰਗ ਹੈ ।
2021-09-21
Comments are closed, but trackbacks and pingbacks are open.