ਬੱਚਿਆਂ ਨੂੰ ਮੈਡਲ ਭੇਟ ਕੀਤੇ ਗਏ।
ਲੈਸਟਰ – ਇੰਗਲੈਂਡ ਯੂਕੇ ਮਸ਼ਹੂਰ ਸ਼ਹਿਰ ਲੈਸਟਰ ਵਿਖੇ ਖ਼ਾਲਸਾ ਸਾਜਨਾ ਦਿਵਸ ਬਹੁਤ ਹੀ ਵਧੀਆ ਢੰਗ ਨਾਲ ਮਨਾਇਆ ਗਿਆ । ਪੰਜਾਬੀ ਲਿਸਨਰ ਕਲੱਬ ਦੇ ਸੰਚਾਲਕ ਸਰਦਾਰ ਤਰਲੋਚਨ ਸਿੰਘ ਵੱਲੋਂ ਓਡਬੀ ਲਾਇਬ੍ਰੇਰੀ ਵਿਖੇ ਖ਼ਾਲਸਾ ਸਾਜਨਾ ਦਿਵਸ ਮਨਾਉਣ ਦਾ ਫੈਸਲਾ ਬਹੁਤ ਹੀ ਸ਼ਲਾਘਾਯੋਗ ਹੈ ।
ਲਾਇਬ੍ਰੇਰੀ ਸਟਾਫ਼ ਨਾਲ ਗੱਲ-ਬਾਤ ਕਰਕੇ ਦੋ ਘੰਟੇ ਦਾ ਪ੍ਰੋਗਰਾਮ ਬੁੱਕ ਕੀਤਾ ਗਿਆ । ਸਭ ਤੋਂ ਸਿੱਖਾਂ ਦਾ ਰਾਸ਼ਟਰੀ ਗੀਤ ਦੇਹਿ ਸ਼ਿਵਾ ਬਰ ਮੋਹਿ ਇਹੈ ਉਸਤੋਂ ਬਾਦ ਗੁਰਬਾਣੀ ਸ਼ਬਦ ਕੀਰਤਨ ਕੀਤਾ ਗਿਆ । ਵੱਖ ਵੱਖ ਧਰਮਾਂ ਨਾਲ ਸਬੰਧਿਤ ਵਿਅਕਤੀਆਂ ਵੱਲੋਂ ਸ਼ਮੂਲੀਅਤ ਕਰਨ ਦੇ ਨਾਲ ਖ਼ਾਲਸਾ ਸਾਜਨਾ ਦਿਵਸ ਦੀਆਂ ਵਧਾਈਆਂ ਦਿੱਤੀਆਂ ਗਈਆਂ । ਖ਼ਾਲਸਾ ਸਾਜਨਾ ਦਿਵਸ ਬਾਰੇ ਲਹਿੰਦੇ ਪੰਜਾਬ ਤੋਂ ਜ਼ਫਰ ਹੱਕ ਉਹਨਾਂ ਦੀ ਧਰਮ ਪਤਨੀ ਸਾਮੀਆ ਹੱਕ ਜੋ ਕਿ ਓਡਬੀ ਕੌਂਸਲ ਦੇ ਡਿਪਟੀ ਲੀਡਰ ਹਨ ਨੇ ਆਪਣੇ ਵਿਚਾਰ ਸਾਂਝੇ ਕੀਤੇ । ਯਹੂਦੀ ਭਾਈਚਾਰੇ ਵੱਲੋਂ ਵਿਕਟਰ ਕੌਫਮੈਨ ਕੌਂਸਲਰ ਲਿਬਰਲ ਡੈਮੋਕਰੈਟਿਕ ਪਾਰਟੀ ਅਤੇ ਪੰਜਾਬੀ ਸਾਬਕਾ ਕੌਂਸਲਰ ਮੰਜੂਲਾ ਸੂਦ ਵੱਲੋਂ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਪਰਉਪਕਾਰਾਂ ਨੂੰ ਯਾਦ ਕੀਤਾ ਗਿਆ ।
ਇਸਾਈ ਭਾਈਚਾਰੇ ਵੱਲੋਂ ਮਿਸਟਰ ਮਾਈਕ ਜੋ ਕਿ ਕੌਂਸਲਰ ਹਨ ਨੇ ਵੀ ਖ਼ਾਲਸਾ ਸਾਜਨਾ ਦਿਵਸ ਤੇ ਯੂਕੇ ਵਿੱਚ ਸਿੱਖ ਸਮਾਜ ਵੱਲੋ ਕੀਤੇ ਜਾ ਰਹੇ ਕਾਰਜਾਂ ਦੀ ਭਰਪੂਰ ਸ਼ਲਾਘਾ ਕੀਤੀ । ਓਡਬੀ ਲਾਇਬ੍ਰੇਰੀ ਵਿੱਚ ਪਹਿਲੀ ਵਾਰ ਖ਼ਾਲਸਾ ਸਾਜਨਾ ਦਿਵਸ ਮਨਾਇਆ ਗਿਆ । ਤਰਲੋਚਨ ਸਿੰਘ ਵਿਰਕ ਨੇ ਕਿਹਾ ਕਿ ਆਉਣ ਵਾਲੇ ਸਮੇਂ ਵਿੱਚ ਵੀ ਕੋਸ਼ਿਸ਼ ਜਾਰੀ ਰੱਖੀ ਜਾਵੇਗੀ ਜਨਤਕ ਥਾਂਵਾਂ ਤੇ ਖ਼ਾਲਸਾ ਸਾਜਨਾ ਦਿਵਸ ਮਨਾ ਕੇ ਵੱਧ ਤੋਂ ਵੱਧ ਜਾਣਕਾਰੀ ਸਮਾਜ ਨੂੰ ਦਿੱਤੀ ਜਾ ਸਕੇ ।
ਮੰਜੂਲਾ ਸੂਦ .. ਲੈਸਟਰ ਦੀ ਪਹਿਲੀ ਮਹਿਲਾ ਲਾਰਡ ਮੇਅਰ,ਸਾਬਕਾ ਬੀਬੀਸੀ ਰੇਡੀਓ ਲੈਸਟਰ ਪੰਜਾਬੀ ਪ੍ਰੋਗਰਾਮ ਪੇਸ਼ਕਾਰ ਗਰਪ੍ਰੀਤ ਕੌਰ, ਸੁਲੱਖਣ ਸਿੰਘ ਬੀ.ਈ.ਐਮ, ਹਰਜਿੰਦਰ ਸਿੰਘ ਰਾਏ ਮੁਖ ਸੇਵਾਦਾਰ ਗੁਰਦੁਆਰਾ ਸ਼੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਨੇ ਆਪਣੇ ਵੀਚਾਰ ਸਾਂਝੇ ਕੀਤੇ
ਸਟੇਜ ਦੀ ਸੇਵਾ ..ਜਸਪਾਲ ਸਿੰਘ ਕੰਗ ਨੇ ਬਾਖੂਬੀ ਨਾਲ ਨਿਭਾਈ ।
ਪੰਜਾਬੀ ਲਿਸਨਰਜ਼ ਕਲੱਬ ਵਲੋਂ ਸਾਰੀਆਂ ਬੁਲਾਈਆਂ ਸ਼ਖਸ਼ੀਅਤਾਂ ਅਤੇ ਮਹਿਮਾਨਾਂ ਨੂੰ ਚਾਕਲੇਟਾਂ ਦਾ ਡੱਬਾ ਪੇਸ਼ ਕੀਤਾ ਗਿਆ …ਅਤੇ ਆਏ ਬਚਿਆਂ ਨੂੰ ਮੈਡਲ ਹੌਸਲਾ ਅਫਜਾਈ ਵਾਸਤੇ ਦਿੱਤੇ ਗਏ ।
Comments are closed, but trackbacks and pingbacks are open.