Edition No: 2758

ਗਲਾਸਗੋ/ ਲੰਡਨ (ਮਨਦੀਪ ਖੁਰਮੀ ਹਿੰਮਤਪੁਰਾ) –

ਯੂਕੇ ਵਿੱਚ ਕੋਰੋਨਾ ਵਾਇਰਸ ਦੇ ਨਵੇਂ ਕੇਸ ਅਤੇ ਮੌਤਾਂ ਅਜੇ ਵੀ ਦਰਜ ਹੋ ਰਹੀਆਂ ਹਨ। ਇਸ ਸਬੰਧੀ ਅੰਕੜਿਆਂ ਅਨੁਸਾਰ ਯੂਕੇ ਵਿੱਚ ਮੰਗਲਵਾਰ ਨੂੰ 166 ਕੋਵਿਡ ਮੌਤਾਂ ਦਰਜ ਕੀਤੀਆਂ ਹਨ, ਜਿਸ ਨਾਲ ਯੂਕੇ ਵਿੱਚ ਕੁੱਲ ਕੋਵਿਡ ਮੌਤਾਂ ਤਕਰੀਬਨ 137,152 ਹੋ ਗਈਆਂ ਹਨ। ਇਸਦੇ ਇਲਾਵਾ ਰਾਸ਼ਟਰੀ ਅੰਕੜਾ ਰਿਕਾਰਡ ਦੁਆਰਾ ਪ੍ਰਕਾਸ਼ਤ ਵੱਖਰੇ ਅੰਕੜੇ ਦੱਸਦੇ ਹਨ ਕਿ ਯੂਕੇ ਵਿੱਚ 161,000 ਮੌਤਾਂ ਦਰਜ ਹੋਈਆਂ ਹਨ, ਜਿੱਥੇ ਮੌਤ ਦੇ ਸਰਟੀਫਿਕੇਟ ਵਿੱਚ ਕੋਵਿਡ -19 ਦਾ ਜ਼ਿਕਰ ਕੀਤਾ ਗਿਆ ਹੈ। ਇਸਦੇ ਨਾਲ ਹੀ ਮੰਗਲਵਾਰ ਨੂੰ 33,869 ਨਵੇਂ ਕੋਵਿਡ -19 ਕੇਸਾਂ ਦੀ ਵੀ ਰਿਪੋਰਟ ਕੀਤੀ ਗਈ ਹੈ। ਯੂਕੇ ਭਰ ਵਿੱਚ ਕੋਰੋਨਾ ਵਾਇਰਸ ਨੂੰ ਕਾਬੂ ਕਰਨ ਲਈ ਵੈਕਸੀਨ ਮੁਹਿੰਮ ਜਾਰੀ ਹੈ। ਜਿਸਦੇ ਤਹਿਤ ਵੈਕਸੀਨ ਦੀਆਂ 48,994,530 ਪਹਿਲੀਆਂ ਅਤੇ 45,021,381 ਦੂਜੀਆਂ ਖੁਰਾਕਾਂ ਦਿੱਤੀਆਂ ਗਈਆਂ ਹਨ।