ਮਾਂ-ਪੁੱਤਰ ਨੂੰ ਸੈਕਰਾਮੈਂਟੋ (ਕੈਲੀਫੋਰਨੀਆ) ਦੇ ਕਮਿਸ਼ਨਰ ਨਿਯੁਕਤ ਕੀਤਾ ਗਿਆ ਹੈ

ਸੈਕਰਾਮੈਂਟੋ  (ਹੁਸਨ ਲੜੋਆ ਬੰਗਾ)- ਭਾਰਤੀ ਮੂਲ ਦੇ ਕਿਸੇ ਪਰਿਵਾਰ ਲਈ ਇਹ ਸ਼ਾਇਦ ਆਪਣੀ ਕਿਸਮ ਦੀ ਪਹਿਲੀ ਪ੍ਰਾਪਤੀ ਹੈ ਕਿ ਮਾਂ-ਪੁੱਤਰ ਨੂੰ ਸੈਕਰਾਮੈਂਟੋ (ਕੈਲੀਫੋਰਨੀਆ) ਦੇ ਕਮਿਸ਼ਨਰ ਨਿਯੁਕਤ ਕੀਤਾ ਗਿਆ ਹੈ। ਭਾਰਤੀ ਮੂਲ ਦੇ ਅਕਸ਼ਾਜ ਮਹਿਤਾ ਤੇ ਉਸ ਦੀ ਮਾਂ ਸੁਮਿਤੀ ਮਹਿਤਾ ਨੇ ਆਪਣੀ ਨਿਯੁਕਤੀ ਉਪਰ ਖੁਸ਼ੀ ਪ੍ਰਗਟ ਕਰਦਿਆਂ ਕਿਹਾ ਹੈ ਕਿ ਉਹ ਸੈਕਰਾਮੈਂਟੋ ਸ਼ਹਿਰ ਵਾਸੀਆਂ ਲਈ ਪੂਰੀ ਤਨਦੇਹੀ ਤੇ ਇਮਾਨਦਾਰੀ ਨਾਲ ਸੇਵਾਵਾਂ ਨਿਭਾਉਣਗੇ। ਅਕਸ਼ਾਜ ਮਹਿਤਾ ਸੈਕਰਾਮੈਂਟੋ ਆਰਟਸ ਅਤੇ ਕ੍ਰਿਏਟਿਵ ਇਕਨਾਮੀ ਕਮਿਸ਼ਨ ਵਿੱਚ ਸੇਵਾ ਕਰਦਾ ਹੈ, ਜਦੋਂ ਕਿ ਸੁਮਿਤੀ ਯੂਥ ਪਾਰਕਸ ਅਤੇ ਕਮਿਊਨਿਟੀ ਐਨਰੀਚਮੈਂਟ ਕਮਿਸ਼ਨ ਵਿੱਚ ਕੰਮ ਕਰਦੀ ਹੈ। ਦੋਵੇਂ ਮਾਂ-ਪੁੱਤਰ ਸਬੰਧਤ ਕਮਿਸ਼ਨ ‘ਤੇ ਪਹਿਲੇ ਭਾਰਤੀ ਅਮਰੀਕੀ ਵੀ ਹਨ। ਅਕਸ਼ਾਜ ਮਹਿਤਾ, 16, ਨੂੰ ਦਸੰਬਰ 2021 ਵਿੱਚ ਮੇਅਰ ਪ੍ਰੋ ਟੈਮ ਐਂਜਲਿਕ ਐਸ਼ਬੀ, ਕੌਂਸਲ ਮੈਂਬਰ ਸੀਨ ਲੋਲੋਈ, ਕੌਂਸਲ ਮੈਂਬਰ ਜੈਫ ਹੈਰਿਸ ਅਤੇ ਕੌਂਸਲ ਮੈਂਬਰ ਕੇਟੀ ਵੈਲੇਨਜ਼ੁਏਲਾ ਦੀ ਪਰਸੋਨਲ ਐਂਡ ਪਬਲਿਕ ਇੰਪਲਾਈਜ਼ ਕਮੇਟੀ ਦੁਆਰਾ ਸੈਕਰਾਮੈਂਟੋ ਆਰਟਸ ਐਂਡ ਕ੍ਰਿਏਟਿਵ ਇਕਨਾਮੀ ਕਮਿਸ਼ਨ ਵਿੱਚ ਨਿਯੁਕਤ ਕੀਤਾ ਗਿਆ ਸੀ ਤੇ ਸੁਮਿਤੀ ਮਹਿਤਾ ਨੂੰ ਮਾਰਚ 2019 ਵਿੱਚ ਇੱਕ ਕਮਿਸ਼ਨਰ ਵਜੋਂ ਨਿਯੁਕਤ ਕੀਤਾ ਗਿਆ ਸੀ।

Comments are closed, but trackbacks and pingbacks are open.