ਐਮ.ਪੀ. ਵਰਿੰਦਰ ਸ਼ਰਮਾ, ਮੇਅਰ ਰਘੁਵਿੰਦਰ ਸਿੰਘ ਸਿੱਧੂ ਅਤੇ ਕੌਂਸਲਰ ਰਾਜੂ ਸੰਸਾਰਪੁਰੀ ਵਲੋਂ ਸਨਮਾਨਿਤ ਕੀਤਾ ਗਿਆ
ਲੰਡਨ – ਪੰਜਾਬ ਤੋਂ ਲੰਡਨ ਪੁੱਜੇ ਪ੍ਰਸਿੱਧ ਪੱਤਰਕਾਰ ਸਵਰਨ ਸਿੰਘ ਟਹਿਣਾ ਅਤੇ ਹਰਮਨ ਕੌਰ ਥਿੰਦ ਦਾ ਹੇਜ਼ ਦੇ ਪਿੰਕ ਸਿਟੀ ਰੈਸਟੋਰੈਂਟ ਵਿਖੇ ਉੱਘੀਆਂ ਸਖਸ਼ੀਅਤਾਂ ਵਲੋਂ ਸਵਾਗਤ ਅਤੇ ਸਨਮਾਨ ਕੀਤਾ ਗਿਆ।
ਪੰਜਾਬੀ ਅਖ਼ਬਾਰ ‘ਦੇਸ ਸੇਵਕ’, ਪੰਜਾਬੀਆਂ ਦੇ ਹਰਮਨ ਪਿਆਰੇ ਅਖ਼ਬਾਰ ‘ਅਜੀਤ’ ਨਾਲ ਜੁੜੇ ਪੱਤਰਕਾਰ ਜੋ ਅੱਜਕੱਲ੍ਹ ਦੇ ਯੁੱਗ ਵਿੱਚ ਆਨਲਾਈਨ ‘ਪ੍ਰਾਈਮ ਏਸ਼ੀਆ’ ਰਾਹੀਂ ‘ਚੱਜ ਦਾ ਵਿਚਾਰ’ ਪ੍ਰੋਗਰਾਮ ਨਾਲ ਦੁਨੀਆ ਭਰ ਵਿੱਚ ਮਸ਼ਹੂਰ ਹੋ ਚੁੱਕੇ ਸਵਰਨ ਸਿੰਘ ਟਹਿਣਾ ਆਪਣੀ ਸਾਥਣ ਪੱਤਰਕਾਰ ਹਰਮਨ ਕੌਰ ਥਿੰਦ ਨਾਲ ਲੰਡਨ ਵਿਖੇ ਭਾਰਤ ਨੂੰ ਵਾਪਸੀ ਮੌਕੇ ਹੇਜ਼ ਦੇ ਪਿੰਕ ਸਿਟੀ ਰੈਸਟੋਰੈਂਟ ਵਿਖੇ ਪੁੱਜੇ ਜਿੱਥੇ ਈਲਿੰਗ ਸਾਊਥਾਲ ਦੇ ਮੈਂਬਰ ਪਾਰਲੀਮੈਂਟ ਸ੍ਰੀ ਵਰਿੰਦਰ ਸ਼ਰਮਾ, ਹੰਸਲੋਂ ਦੇ ਮੇਅਰ ਰਘੁਵਿੰਦਰ ਸਿੰਘ ਸਿੱਧੂ, ਹੇਜ਼ ਦੇ ਕੌਂਸਲਰ ਰਾਜੂ ਸੰਸਾਰਪੁਰੀ, ਸ. ਅਜੈਬ ਸਿੰਘ ਪੁਆਰ, ਗੁਲਜ਼ਾਰ ਸਿੰਘ, ਪਿੰਕ ਸਿਟੀ ਰੈਸਟੋਰੈਂਟ ਦੇ ਮਾਲਕ ਲਖਵਿੰਦਰ ਸਿੰਘ ਗਿੱਲ (ਕੋਕਰੀ ਕਲਾਂ), ਸਰਬਜੀਤ ਸਿੰਘ ਕੁਲਾਰ, ਜਗਦੀਪ ਸਿੰਘ ਕੁਲਾਰ, ਕੁਲਦੀਪ ਸਿੰਘ ਚਾਨਾ, ਜਸਪਾਲ ਸਿੰਘ ਥਿੰਦ, ਕੰਵਰ ਬਰਾੜ, ਸਾਬਕਾ ਕੌਂਸਲਰ ਮਹਿੰਦਰ ਸਿੰਘ ਬੀਹੜਾ, ਪਰਤਾਪ ਸਿੰਘ ਮੋਮੀ ਅਤੇ ਕਾਬਲ ਸਿੰਘ ਗਿੱਲ ਨੇ ਉਨ੍ਹਾਂ ਦਾ ਨਿੱਘਾ ਸਵਾਗਤ ਕੀਤਾ।
ਇਸ ਮੌਕੇ ਸਵਰਨ ਸਿੰਘ ਟਹਿਣਾ, ਬੀਬੀ ਹਰਮਨ ਕੌਰ ਥਿੰਦ ਨੇ ਯੂ.ਕੇ ਦੀ ਸੰਖੇਪ ਫੇਰੀ ਬਾਰੇ ਆਪਣੇ ਤਜ਼ਰਬੇ ਮਹਿਮਾਨਾ ਨਾਲ ਸਾਂਝੇ ਕੀਤੇ।
ਕੌਂਸਲਰ ਰਾਜੂ ਸੰਸਾਰਪੁਰੀ ਨੇ ਬੀਬਾ ਹਰਮਨ ਕੌਰ ਥਿੰਦ ਨਾਲ ਪੇਂਡੂ ਹੋਣ ਨਾਲ ਪਰਿਵਾਰ ਸਬੰਧੀ ਗੱਲਾਂ ਸਾਂਝੀਆ ਕੀਤੀਆਂ ਗਈਆਂ ਜਿਸ ਕਾਰਨ ਉਹ ਭਾਵੁਕ ਹੋ ਗਏ ਸਨ। ਸਵਰਨ ਸਿੰਘ ਟਹਿਣਾ ਨੇ ਮਹਿਮਾਨਾਂ ਨੂੰ ਆਪਣੀਆਂ ਜ਼ਿੰਮੇਵਾਰੀਆਂ ਸਬੰਧੀ ਸੁਚੇਤ ਕੀਤਾ ਗਿਆ।
ਇਸ ਮੌਕੇ ਦੋਨਾਂ ਪੱਤਰਕਾਰਾਂ ਨੂੰ ਦੋਸ਼ਾਲਾ ਭੇਂਟ ਕਰਕੇ ਸਨਮਾਨਿਤ ਕੀਤਾ ਗਿਆ ਜਿੱਥੇ ‘ਅਜੀਤ’ ਦੇ ਪੱਤਰਕਾਰ ਮਨਪ੍ਰੀਤ ਸਿੰਘ ਬੱਧਨੀ ਕਲਾਂ, ਫੋਟੋਗ੍ਰਾਫ਼ਰ ਰਵੀ ਬੋਲੀਨਾ ਅਤੇ ‘ਦੇਸ ਪ੍ਰਦੇਸ’ ਤੋਂ ਸਰਬਜੀਤ ਸਿੰਘ ਵਿਰਕ ਵੀ ਹਾਜ਼ਰ ਸਨ।
Comments are closed, but trackbacks and pingbacks are open.