ਪ੍ਰਵਾਸੀ ਆਗੂਆਂ ਵਲੋਂ ਹਾਈ ਕਮਾਂਡ ਦੇ ਫੈਸਲੇ ਦਾ ਸਵਾਗਤ
ਲੰਡਨ – ਇੰਡੀਅਨ ਨੈਸ਼ਨਲ ਕਾਂਗਰਸ ਦੀ ਹਾਈ ਕਮਾਂਡ ਵਲੋਂ 2024 ਦੀਆਂ ਲੋਕ ਸਭਾ ਚੋਣਾ ਨੂੰ ਮੱਦੇਨਜ਼ਰ ਰੱਖਦਿਆਂ ਇੰਡੀਅਨ ਓਵਰਸੀਜ਼ ਕਾਂਗਰਸ ਦੇ ਸਰਪ੍ਰਸਤ ਦਲਜੀਤ ਸਿੰਘ ਸਹੋਤਾ ਨੂੰ ਯੂ.ਕੇ ਅਤੇ ਯੂਰਪ ਦਾ ਕਨਵੀਨਰ ਨਿਯੁਕਤ ਕੀਤਾ ਗਿਆ ਹੈ ਜਦਕਿ ਬੀਬੀ ਗੁਰਮਿੰਦਰ ਰੰਧਾਵਾ ਨੂੰ ਲੇਡੀਜ਼ ਵਿੰਗ ਦੀ ਕਨਵੀਨਰ ਦੀ ਪਦਵੀ ਦਿੱਤੀ ਗਈ ਹੈ।
ਦਲਜੀਤ ਸਿੰਘ ਸਹੋਤਾ ਲੰਬੇ ਸਮੇਂ ਤੋਂ ਓਵਰਸੀਜ਼ ਕਾਂਗਰਸ ਯੂ.ਕੇ ਦੇ ਪ੍ਰਧਾਨ ਰਹੇ ਹਨ ਅਤੇ ਉਨ੍ਹਾਂ ਨੇ ਯੂ.ਕੇ ਅਤੇ ਯੂਰਪ ਵਿੱਚ ਕਾਂਗਰਸ ਪਾਰਟੀ ਦੀਆਂ ਬਰਾਂਚਾਂ ਸਥਾਪਿਤ ਕਰਨ ਵਿੱਚ ਅਹਿਮ ਭੂਮਿਕਾ ਨਿਭਾਈ ਹੈ। ਉਹ ਮੌਜੂਦਾ ਓਵਰਸੀਜ਼ ਕਾਂਗਰਸ ਦੇ ਸਰਪ੍ਰਸਤ ਹਨ ਅਤੇ ਪਾਰਟੀ ਵਲੋਂ ਉਨ੍ਹਾਂ ਦੀਆਂ ਲੰਬੀਆਂ ਸੇਵਾਵਾਂ ਨੂੰ ਦੇਖਦਿਆਂ ਅਹਿਮ ਜ਼ਿੰਮੇਵਾਰੀ ਸੌਂਪੀ ਗਈ ਹੈ ਅਤੇ ਬੀਬੀ ਗੁਰਮਿੰਦਰ ਰੰਧਾਵਾ ਨੂੰ ਉਨ੍ਹਾਂ ਦੇ ਨਾਲ ਲੇਡੀਜ਼ ਵਿੰਗ ਦੇ ਕਨਵੀਨਰ ਵਜੋਂ ਨਿਯੁਕਤ ਕੀਤਾ ਹੈ।
ਇਨ੍ਹਾਂ ਨਿਯੁਕਤੀਆਂ ਨਾਲ ਵਿਦੇਸ਼ੀ ਕਾਂਗਰਸੀਆਂ ਵਿੱਚ ਖੁਸ਼ੀ ਦੀ ਲਹਿਰ ਦੌੜ ਗਈ ਹੈ। ਯੂ.ਕੇ ਦੇ ਨੌਜਵਾਨ ਸੀਨੀਅਰ ਕਾਂਗਰਸੀ ਆਗੂ ਨਛੱਤਰ ਕਲਸੀ ਅਤੇ ਸਾਥੀਆਂ ਨੇ ਹਾਈ ਕਮਾਂਡ ਦੇ ਫੈਸਲੇ ਦੀ ਸ਼ਲਾਘਾ ਕਰਦਿਆਂ ਸਹੋਤਾ ਅਤੇ ਰੰਧਾਵਾ ਦਾ ਛੱਟ ਕੇ ਸਾਥ ਦੇਣ ਦਾ ਭਰੋਸਾ ਦਿਵਾਇਆ ਹੈ।
Comments are closed, but trackbacks and pingbacks are open.