ਸਭਾ ਦੀਆਂ ਚੋਣਾਂ ਲੰਬੇ ਸਮੇਂ ਬਾਅਦ ਫਰਵਰੀ 2023 ਵਿੱਚ ਹੋਣਗੀਆਂ
ਲੰਡਨ – ਐਨ ਆਰ ਆਈ ਸਭਾ ਪੰਜਾਬ ਦੇ ਸਾਬਕਾ ਪ੍ਰਧਾਨ ਕਮਲਜੀਤ ਸਿੰਘ ਹੇਅਰ ਦਾ ਇੰਗਲੈਂਡ ਪੁੱਜਣ ’ਤੇ ਵੱਖ-ਵੱਖ ਸੰਸਥਾਵਾਂ ਵਲੋਂ ਨਿੱਘਾ ਸਵਾਗਤ ਕੀਤਾ ਗਿਆ ਹੈ।
ਬੀਤੇ ਦਿਨ ਦਫ਼ਤਰ ‘ਦੇਸ ਪ੍ਰਦੇਸ’ ਪੁੱਜੇ ਪ੍ਰਵਾਸੀ ਸਭਾ ਦੇ ਸਾਬਕਾ ਪ੍ਰਧਾਨ ਨੇ ਦੱਸਿਅ ਕਿ ਉਨ੍ਹਾਂ ਨੇ ਵੱਖ-ਵੱਖ ਸਰਕਾਰਾਂ ਮੌਕੇ ਆਪਣੀ ਪ੍ਰਧਾਨਗੀ ਦੌਰਾਨ ਜਿੱਥੇ ਐਨ ਆਰ ਆਈ ਭਵਨ ਦੀ ਉਸਾਰੀ ਕਰਵਾਈ ਅਤੇ ਪ੍ਰਵਾਸੀ ਪੰਜਾਬੀਆਂ ਨੂੰ ਇੱਕ ਵਧੀਆ ਪਲੇਟਫਾਰਮ ਮੁਹੱਈਆ ਕਰਵਾਇਆ ਗਿਆ ਸੀ ਪਰ ਸੌੜੀ ਸਿਆਸਤ ਨੇ ਪ੍ਰਵਾਸੀ ਪੰਜਾਬੀਆਂ ਨੂੰ ਆਪਣੇ ਨਾਲੋਂ ਤੋੜਨ ਲਈ ਜਾਅਲੀ ਵੋਟਾਂ ਦਾ ਸਹਾਰਾ ਲਿਆ ਗਿਆ ਸੀ ਜਿਸ ਕਾਰਨ ਨਵੇਂ ਪ੍ਰਬੰਧ ਨੇ ਸਿਵਾਏ ਆਪਣੀ ਟੌਹਰ ਬਣਾਉਣ ਤੋਂ ਇਲਾਵਾ ਕਿਸੇ ਪ੍ਰਵਾਸੀ ਪੰਜਾਬੀ ਦੀ ਬਾਂਹ ਨਹੀਂ ਫੜੀ ਸੀ।
ਸ. ਹੇਅਰ ਨੇ ਕਿਹਾ ਕਿ ਉਹ ਪਿਛਲੇ ਲੰਬੇ ਸਮੇਂ ਤੋਂ ਬਿਨਾ ਪ੍ਰਧਾਨ ਦੇ ਵੀ ਆਮ ਪ੍ਰਵਾਸੀ ਪੰਜਾਬੀਆਂ ਦੀ ਬਾਂਹ ਫੜਦੇ ਰਹੇ ਹਨ ਅਤੇ ਅੱਜ ਤੱਕ ਵੀ ਲੋਕਾਂ ਨਾਲ ਖੜ੍ਹੇ ਹਨ। ਉਨ੍ਹਾਂ ਪ੍ਰਵਾਸੀ ਪੰਜਾਬੀਆਂ ਨੂੰ ਅਪੀਲ ਕੀਤੀ ਹੈ ਕਿ ਫ਼ਰਵਰੀ ਮਹੀਨੇ 2023 ਵਿੱਚ ਹੋ ਰਹੀ ਚੋਣ ਵਿੱਚ ਵੱਧ ਚੜ੍ਹ ਕੇ ਪੰਜਾਬ ਪਹੁੰਚਣ ਅਤੇ ਆਪਣੀ ਬਣਾਈ ਹੋਈ ਸਭਾ ਨੂੰ ਸੰਭਾਲਣ ਵਿੱਚ ਆਪਣਾ ਭਰਪੂਰ ਯੋਗਦਾਨ ਪਾਉਣ।
‘ਦੇਸ ਪ੍ਰਦੇਸ’ ਨਾਲ ਗੱਲਬਾਤ ਮੌਕੇ ਕਮਲਜੀਤ ਸਿੰਘ ਹੇਅਰ ਨਾਲ ਰਵੀ ਚੱਠਾ, ਜੇਸ਼ਨ ਹੇਅਰ, ਹਰਪ੍ਰੀਤ ਸਿੰਘ ਅਤੇ ਫ਼ੋਟੋਗ੍ਰਾਫ਼ਰ ਰਵੀ ਬੋਲੀਨਾ ਤੋਂ ਇਲਾਵਾ ਕੁਝ ਗੁੱਝੇ ਸਮਰਥੱਕ ਹਾਜ਼ਰ ਸਨ।
ਕਮਲਜੀਤ ਸਿੰਘ ਹੇਅਰ ਨਾਲ 98140 00180 ’ਤੇ ਸੰਪਰਕ ਕੀਤਾ ਜਾਵੇ।
Comments are closed, but trackbacks and pingbacks are open.