ਹੋਲਾ ਮੁਹੱਲਾ ਤੇ ਸ੍ਰੀ ਆਨੰਦਪੁਰ ਸਾਹਿਬ ਵਿਖੇ 23 ਅਤੇ 24 ਮਾਰਚ 2024 ਨੂੰ ਹੋਵੇਗਾ ਕਬੱਡੀ ਦਾ ਮਹਾਂ ਕੁੰਭ
ਲੰਡਨ (ਅਮਨਜੀਤ ਸਿੰਘ ਖਹਿਰਾ) – ਬੀਤੇ ਸ਼ੁਕਰਵਾਰ ਸ੍ਰੀ ਅਨੰਦਪੁਰ ਸਾਹਿਬ ਸਪੋਰਟਸ ਅਤੇ ਕਲਚਰ ਕਲੱਬ ਵੱਲੋਂ ਦਾ ਸੈਂਟਰ ਸਾਊਥਾਲ ਵਿਖੇ ਮੀਟਿੰਗ ਕੀਤੀ ਗਈ। ਜਿਸ ਵਿੱਚ ਵੱਡੀ ਗਿਣਤੀ ਵਿੱਚ ਮੈਂਬਰ ਸਾਹਿਬਾਨ ਅਤੇ ਸਹਿਯੋਗੀ ਸ਼ਖਸ਼ੀਅਤਾਂ ਨੇ ਹਿੱਸਾ ਲਿਆ।
ਚੇਅਰਮੈਨ ਗੁਰਚਰਨ ਸਿੰਘ ਸੂਜਾਪੁਰ ਵੱਲੋਂ ਮੀਟਿੰਗ ਦੀ ਸ਼ੁਰੂਆਤ ਕੀਤੀ ਅਤੇ ਕਲੱਬ ਦੇ ਖਜਾਨਚੀ ਗੁਰਪਾਲ ਸਿੰਘ ਚੱਡਾ ਵੱਲੋਂ ਮੀਟਿੰਗ ਵਿੱਚ ਪਿਛਲੇ ਸਾਲ ਦਾ ਲੇਖਾ ਜੋਖਾ ਅਤੇ ਮੀਟਿੰਗ ਦਾ ਏਜੰਡਾ ਪੜ੍ਹ ਕੇ ਸੁਣਾਇਆ ਗਿਆ। ਜਿਸ ਤੇ ਸਾਰੇ ਹੀ ਮੈਂਬਰ ਸਾਹਿਬਾਨ ਵੱਲੋਂ ਸਹਿਮਤੀ ਪ੍ਰਗਟ ਕਰਦੇ ਅਗਲੇ ਸਾਲ ਵਿੱਚ ਜੋ ਕਿ 23 ਤੇ 24 ਮਾਰਚ 2024 ਨੂੰ ਹੋਲੇ ਮਹੱਲੇ ਉਪਰ ਸ਼੍ਰੀ ਆਨੰਦਪੁਰ ਸਾਹਿਬ ਵਿਖੇ ਟੂਰਨਾਮੈਂਟ ਹੋਵੇਗਾ ਉਸ ਟੂਰਨਾਮੈਂਟ ਨੂੰ ਪ੍ਰਫੁੱਲਤ ਬਣਾਉਣ ਲਈ ਆਪੋ ਆਪਣੇ ਸੁਝਾ ਦਿੱਤੇ ਗਏ।
ਸ੍ਰੀ ਅਨੰਦਪੁਰ ਸਾਹਿਬ ਸਪੋਰਟਸ ਅਤੇ ਕਲਚਰ ਕਲੱਬ ਦੇ ਮੌਜੂਦਾ ਮੁਖੀ ਜੱਗਾ ਚੱਕਰ ਪੰਜਾਬ ਦੇ ਦੌਰੇ ਤੇ ਹਨ ਇਸ ਲਈ ਉਹ ਮੀਟਿੰਗ ਵਿੱਚ ਹਾਜ਼ਰ ਨਹੀਂ ਹੋ ਸਕੇ ਪਰ ਉਨਾਂ ਦੀ ਯੂ ਕੇ ਵਿੱਚ ਮੌਜੂਦਾ ਕਬੱਡੀ ਕਲੱਬ ਵੇਲਜ ਦੇ ਤਕਰੀਬਨ ਸਾਰੇ ਮੈਂਬਰ ਸਾਹਿਬਾਨ ਮੌਕੇ ਤੇ ਮੌਜੂਦ ਸਨ। ਜਿਨਾਂ ਵੱਲੋਂ ਕਲੱਬ ਨੂੰ ਵੱਡਾ ਬਣਦਾ ਸਹਿਯੋਗ ਦਿੱਤਾ ਜਾ ਰਿਹਾ ਹੈ। ਆਉਂਦੇ ਦਿਨਾਂ ਵਿੱਚ ਸ੍ਰੀ ਅਨੰਦਪੁਰ ਸਾਹਿਬ ਵਿਖੇ ਹੋਣ ਵਾਲੇ 23 ਤੇ 24 ਮਾਰਚ 2024 ਤੇ ਟੂਰਨਾਮੈਂਟ ਲਈ ਇਨਾਮਾਂ ਦੀ ਰਾਸ਼ੀ ਲਈ ਕਬੱਡੀ ਟੀਮ ਜੇਤੂ ਨੂੰ ਪਹਿਲਾ ਇਨਾਮ 5 ਲੱਖ ਰੁਪਏ ਜੋ ਕਿ ਜੱਗਾ ਚੱਕਰ ਵੱਲੋਂ ਦਿੱਤਾ ਜਾਵੇਗਾ। ਦੂਸਰਾ ਇਨਾਮ 3 ਲੱਖ ਰੁਪਏ ਗੁਰਚਰਨ ਸਿੰਘ (ਚਰਨੀ) ਸੁਜਾਪੁਰ ਸਾਬਕਾ ਮਸ਼ਹੂਰ ਕਬੱਡੀ ਪਲੇਅਰ ਅਤੇ ਕਬੱਡੀ ਪ੍ਰਮੋਟਰ ਵੱਲੋਂ ਦਿੱਤਾ ਜਾਵੇਗਾ। ਤੀਸਰਾ ਇਨਾਮ ਇਕ ਲੱਖ ਰੁਪਏ ਕਮਲਜੀਤ ਸਿੰਘ ਧਾਲੀਵਾਲ ਪ੍ਰਧਾਨ ਕਾਂਗਰਸ ਪਾਰਟੀ ਯੂਕੇ ਵੱਲੋਂ ਦਿੱਤਾ ਜਾਵੇਗਾ । ਚੌਥਾ ਇਨਾਮ ਇਕ ਲੱਖ ਰੁਪਏ ਹਰਵਿੰਦਰ ਸਿੰਘ ਵਿਰਕ ਪਹਿਲਵਾਨ ਲਿਸਟਰ ਵੱਲੋਂ ਦਿੱਤਾ ਜਾਵੇਗਾ। ਇਸੇ ਤਰ੍ਹਾਂ ਵੈਸਟ ਜਾਫੀ ਅਤੇ ਬੈਸਟ ਰੇਡਰ ਨੂੰ ਬਿੱਲਾ ਗਿੱਲ ਦੀਨੇਵਾਲੀਆ ਮਾਝੀ ਗਰੁੱਪ ਵੱਲੋਂ 3600 ਫੋਰਡ ਟਰੈਕਟਰ ਦੇ ਕੇ ਨਿਵਾਜਿਆ ਜਾਵੇਗਾ। ਇਸ ਤੋਂ ਬਿਨਾਂ ਹੋਰ ਵੀ ਬਹੁਤ ਸਾਰੇ ਦਿਲ ਖਿੱਚਵੇ ਇਨਾਮ ਦਿੱਤੇ ਜਾਣਗੇ ।
ਮੀਟਿੰਗ ਵਿੱਚ ਉਚੇਚੇ ਤੌਰ ਤੇ ਪਹੁੰਚੇ ਸਾਊਥਹਾਲ ਦੇ ਮੈਂਬਰ ਪਾਰਲੀਮੈਂਟ ਵਰਿੰਦਰ ਸ਼ਰਮਾ ਨੇ ਵੀ ਮੀਟਿੰਗ ਨੂੰ ਸੰਬੋਧਨ ਕੀਤਾ ਅਤੇ ਪ੍ਰਬੰਧਕਾਂ ਦੀ ਹੌਸਲਾ ਅਫਜਾਈ ਕੀਤੀ । ਇਸੇ ਤਰ੍ਹਾਂ ਕਮਲਜੀਤ ਸਿੰਘ ਧਾਲੀਵਾਲ ਪ੍ਰਧਾਨ ਕਾਂਗਰਸ ਪਾਰਟੀ ਯੂਕੇ, ਬਹਾਦਰ ਸਿੰਘ ਸ਼ੇਰ ਗਿੱਲ, ਰਣਜੀਤ ਸਿੰਘ ਢੰਡਾ, ਬਲਜੀਤ ਸਿੰਘ ਮੱਲੀ ਉੱਗੇ ਸਮਾਜ ਸੇਵੀ ਅਤੇ ਕਬੱਡੀ ਪ੍ਰਮੋਟਰ, ਬਿੱਲਾ ਗਿੱਲ ਦੀਨੇਵਾਲ ਵੱਲੋਂ ਆਪਣੇ ਕੀਮਤੀ ਸੁਝਾਅ ਦਿੰਦਿਆਂ ਪ੍ਰਬੰਧਕਾਂ ਨਾਲ ਆਪਣਾ ਪੂਰਾ ਸਹਿਯੋਗ ਦੇਣ ਦਾ ਵਾਅਦਾ ਕੀਤਾ ਗਿਆ।
ਸਮੇਂ ਮੀਟਿੰਗ ਵਿੱਚ ਮੈਂਬਰ ਪਾਰਲੀਮੈਂਟ ਵਰਿੰਦਰ ਸ਼ਰਮਾ, ਕਮਲਜੀਤ ਸਿੰਘ ਧਾਲੀਵਾਲ, ਚੇਅਰਮੈਨ ਗੁਰਚਰਨ ਸਿੰਘ ਸੂਜਾਪੁਰ, ਬਲਜੀਤ ਸਿੰਘ ਮੱਲੀ, ਬਿੱਲਾ ਗਿੱਲ ਦੀਨੇਵਾਲ, ਗੁਰਮੇਲ ਸਿੰਘ ਸਹੋਤਾ , ਗੁਰਪਾਲ ਸਿੰਘ ਚੱਠਾ ਖਜਾਨਚੀ, ਨਛੱਤਰ ਸਿੰਘ ਤਿਹਾੜਾ, ਰਣਜੀਤ ਸਿੰਘ ਢੰਡਾ, ਅਵਤਾਰ ਸਿੰਘ ਜੌਹਲ, ਬਲਦੇਵ ਸਿੰਘ, ਹਰਵਿੰਦਰ ਸਿੰਘ, ਰਾਜ ਬਾਜਵਾ, ਪਰਮਿੰਦਰ ਸਿੰਘ ਸੁਜਾਪੁਰ, ਕੁਲਦੀਪ ਕੀਪਾ ਬਡਿਆਲ, ਵਿਪਨ ਗੋਇਲ, ਰਮਨ ਕਲੇਰ, ਗੁਰਨਾਮ ਸਿੰਘ, ਹਰਵਿੰਦਰ ਸਿੰਘ ਵਿਰਕ ਪਹਿਲਵਾਨ, ਮੱਖਣ ਸਿੰਘ ਬੈਂਸ, ਪਾਲ ਸਿੰਘ ਅਟਵਾਲ, ਬਹਾਦਰ ਸਿੰਘ ਸ਼ੇਰ ਗਿੱਲ, ਜੀ ਐਸ ਢਿੱਲੋਂ, ਰਣਜੀਤ ਗਿੱਲ, ਬਲਦੇਵ ਸਿੰਘ ਆਦਿ ਹਾਜ਼ਰ ਸਨ। ਰਵੀ ਬੋਲਾਨੀਆ ਵੱਲੋਂ ਮੀਟਿੰਗ ਦੀ ਫੋਟੋਗ੍ਰਾਫੀ ਕੀਤੀ ਗਈ। ਪ੍ਰਬੰਧਕਾਂ ਵੱਲੋਂ ਪੰਜਾਬ ਦੀ ਮਾਂ ਖੇਡ ਕਬੱਡੀ ਨੂੰ ਪ੍ਰਫੁੱਲਿਤ ਕਰਨ ਅਤੇ ਸੁਚੱਜੇ ਪ੍ਰਬੰਧ ਦੇਣ ਲਈ ਪ੍ਰਬੰਧਕਾਂ ਦਾ ਸਹਿਯੋਗ ਦੇਣ ਦੀ ਬੇਨਤੀ ਕੀਤੀ ਗਈ।
ਅੰਤ ਵਿੱਚ ਗੁਰਚਰਨ ਸਿੰਘ ਸੂਜਾਪੁਰ ਵੱਲੋਂ ਆਈਆਂ ਸਾਰੀਆਂ ਸਤਿਕਾਰਯੋਗ ਸ਼ਖਸੀਅਤਾਂ ਦਾ ਧੰਨਵਾਦ ਕੀਤਾ ਗਿਆ।ਤੁਹਾਡੀ ਜਾਣਕਾਰੀ ਲਈ ਦੱਸ ਦਈਏ ਕਿ ਲੱਖਾਂ ਰੁਪਏ ਦੇ ਇਨਾਮ ਦੇ ਕੇ ਗੁਰੂ ਸਾਹਿਬਾਨਾਂ ਦੀ ਪਵਿੱਤਰ ਧਰਤੀ ਸ੍ਰੀ ਅਨੰਦਪੁਰ ਸਾਹਿਬ ਹੋਲੇ ਮਹੱਲੇ ਉੱਪਰ ਕਰਵਾਇਆ ਜਾਣ ਵਾਲਾ ਇਹ ਟੂਰਨਾਮੈਂਟ ਇੱਕ ਕਬੱਡੀ ਦੇ ਖੇਤਰ ਵਿੱਚ ਬਹੁਤ ਹੀ ਆਲਾ ਅਸਥਾਨ ਰੱਖਦਾ ਹੈ ਜਿਸ ਲਈ ਪ੍ਰਬੰਧਕਾਂ ਦੀ ਇੱਕ ਵੱਡੀ ਘਾਲਣਾ ਹੈ ਇਸ ਲਈ ਸਾਡਾ ਸਭ ਦਾ ਫਰਜ਼ ਬਣਦਾ ਹੈ ।
Comments are closed, but trackbacks and pingbacks are open.