ਯੂ.ਕੇ ਦੀ ਉੱਘੀਆਂ ਸਖ਼ਸ਼ੀਅਤਾਂ ਨੇ ਸ਼ਰਧਾਂਜਲੀ ਭੇਟ ਕੀਤੀ
ਲੰਡਨ (ਮਨਪ੍ਰੀਤ ਸਿੰਘ ਬੱਧਨੀ ਕਲਾਂ) ਇੰਡੀਅਨ ਓਵਰਸੀਜ਼ ਕਾਂਗਰਸ ਯੂ ਕੇ ਦੇ ਸਾਬਕਾ ਪ੍ਰਧਾਨ ਦਲਜੀਤ ਸਿੰਘ ਸਹੋਤਾ ਦੇ ਮਾਤਾ ਬੀਬੀ ਸੁਰਜੀਤ ਕੌਰ ਸਹੋਤਾ ਨੂੰ ਅੰਤਿਮ ਵਿਦਾਇਗੀ ਦਿੱਤੀ ਗਈ। ਉਪਰੰਤ ਉਹਨਾਂ ਨਮਿੱਤ ਗੁਰਦੁਆਰਾ ਗੁਰੂ ਅਮਰਦਾਸ ਜੀ ਲੈਸਟਰ ਵਿਖੇ ਸਹਿਜ ਪਾਠ ਦੇ ਭੋਗ ਪਾਏ ਗਏ।
ਗੁਰਬਾਣੀ ਕੀਰਤਨ ਅਤੇ ਕਥਾ ਵਿਚਾਰਾਂ ਉਪਰੰਤ ਸ਼ਰਧਾਂਜਲੀ ਭੇਂਟ ਕਰਦਿਆਂ ਗੁਰਦੁਆਰਾ ਸਾਹਿਬ ਦੇ ਪ੍ਰਬੰਧਕ ਕਮੇਟੀ ਵੱਲੋਂ ਮੁੱਖ ਸੇਵਾਦਾਰ ਸਃ ਸੁਖਦੇਵ ਸਿੰਘ ਸੰਘਾ, ਸਾਬਕਾ ਐਮ ਪੀ ਵਰਿੰਦਰ ਸ਼ਰਮਾ, ਪੰਜਾਬੀ ਗਾਇਕ ਗੋਲਡਨ ਸਟਾਰ ਮਲਕੀਤ ਸਿੰਘ ਐਮ ਬੀ ਈ, ਨਛੱਤਰ ਕਲਸੀ, ਸੁਖਵੰਤ ਸਿੰਘ ਪੱਡਾ ਜਰਮਨੀ, ਅਜੈਬ ਸਿੰਘ ਗਰਚਾ, ਰਸ਼ਪਾਲ ਸਿੰਘ ਸੰਘਾ ਪ੍ਰਧਾਨ ਆਈ ਓ ਸੀ ਲੰਡਨ ਨੇ ਦਲਜੀਤ ਸਿੰਘ ਸਹੋਤਾ, ਹਰਦੀਪ ਸਿੰਘ ਸਹੋਤਾ ਵਿਕਟੋਰੀਆ ਕੈਨੇਡਾ, ਹਰਜਿੰਦਰ ਸਿੰਘ ਸਹੋਤਾ ਵੈਨਕੂਵਰ ਕੈਨੇਡਾ ਤੇ ਬੇਟੀ ਜਸਵਿੰਦਰ ਕੌਰ ਬੈਂਸ, ਕੁਲਜੀਤ ਸਿੰਘ ਸਹੋਤਾ ਨਾਲ ਦੁੱਖ ਸਾਂਝਾ ਕਰਦਿਆਂ ਕਿਹਾ ਕਿ ਮਾਵਾਂ ਦਾ ਸਾਡੇ ਜੀਵਨ ਵਿੱਚ ਵੱਡਾ ਯੋਗਦਾਨ ਹੁੰਦਾ ਹੈ। ਮਾਤਾ ਸੁਰਜੀਤ ਕੌਰ ਨੇ ਪ੍ਰੀਵਾਰ ਅਤੇ ਸਮਾਜ ਲਈ ਅਣਥੱਕ ਸੇਵਾਵਾਂ ਕੀਤੀਆਂ। ਉਹਨਾਂ ਦੀ ਪ੍ਰੇਰਨਾ ਸਦਕਾ ਹੀ ਅੱਜ ਪ੍ਰੀਵਾਰ ਦੇਸ਼ ਵਿਦੇਸ਼ ਵਿੱਚ ਵੱਡਾ ਨਾਮਣਾ ਖੱਟ ਰਿਹਾ ਹੈ। ਸਃ ਦਲਜੀਤ ਸਿੰਘ ਸਹੋਤਾ ਦੇ ਰਾਜਨੀਤਿਕ ਖੇਤਰ ਵਿੱਚ ਇਸ ਮੁਕਾਮ ਉੱਤੇ ਪਹੁੰਚਣ ਵਿੱਚ ਉਹਨਾਂ ਦੀ ਮਾਤਾ ਦਾ ਵੱਡਾ ਰੋਲ ਰਿਹਾ ਹੈ। ਆਖਿਰ ਵਿੱਚ ਦਲਜੀਤ ਸਿੰਘ ਸਹੋਤਾ ਨੇ ਆਈਆਂ ਸੰਗਤਾਂ ਦਾ ਧੰਨਵਾਦ ਕੀਤਾ।
ਇਸ ਮੌਕੇ ਸੁਖਵਿੰਦਰ ਸਿੰਘ ਜੈਨਪੁਰੀਆ, ਜਸਵਿੰਦਰ ਸਿੰਘ ਗਿੱਲ ਲੂਟਨ, ਵਾਹਿਗੁਰੂਪਾਲ ਸਿੰਘ ਔਲਖ, ਕੁਲਵੰਤ ਸਿੰਘ ਚੱਠਾ, ਸੀਤਲ ਸਿੰਘ ਗਿੱਲ, ਮੰਗਤ ਸਿੰਘ ਪਲਾਹੀ, ਕੁਲਬੀਰ ਸਿੰਘ ਖੱਖ, ਕੇ ਬੀ ਢੀਂਡਸਾ, ਨਿਰਮਲ ਸਿੰਘ ਲੱਡੂ, ਸੁਖਦੇਵ ਸਿੰਘ ਬਾਂਸਲ, ਸ਼ਿੰਗਾਰਾ ਸਿੰਘ ਰੰਧਾਵਾ, ਸਾਬਕਾ ਹਾਈਸ਼ੈਰਫ ਰੇਸ਼ਮ ਸਿੰਘ ਸੰਧੂ ਐਮ ਬੀ ਈ, ਕੁਲਦੀਪ ਸਿੰਘ ਸਹੋਤਾ, ਅਵਤਾਰ ਸਿੰਘ ਚੀਮਨਾ ਆਦਿ ਹਾਜ਼ਰ ਸਨ।
Comments are closed, but trackbacks and pingbacks are open.