ਖਾਲਸਾ ਸਕੈਂਡਰੀ ਅਕੈਡਮੀ ਦਾ ਵਿਦਿਆਰਥੀ ਰਿਹਾ ਅੰਮ੍ਰਿਤ ਸਿੰਘ ਮਾਨ
ਸਲੋਹ- ਸਮਾਚਾਰ ਏਜੰਸੀ ਸਕਾਈ ਨਿਊਜ਼ ਲਈ ਕੰਮ ਕਰਨ ਵਾਲੇ ਸਲੋਹ ਦੇ ਇੱਕ ਪੱਤਰਕਾਰ ਨੂੰ ਇੱਕ ਪ੍ਰਮੁੱਖ ਉਦਯੋਗ ਅਵਾਰਡ ਸਮਾਰੋਹ ਵਿੱਚ ‘ਅਪ੍ਰੈਂਟਿਸ ਆਫ਼ ਦਿ ਈਅਰ’ ਨਾਲ ਸਨਮਾਨਿਤ ਕੀਤਾ ਗਿਆ। ਅੰਮ੍ਰਿਤ ਸਿੰਘ ਮਾਨ ਨੇ ਅਪ੍ਰੈਂਟਿਸ ਆਫ ਦਿ ਈਅਰ 2024 ਦਾ ਖਿਤਾਬ ਜਿੱਤ ਕੇ ਸਭ ਤੋਂ ਵੱਡਾ ਸਨਮਾਨ ਹਾਸਲ ਕੀਤਾ। ਸਲੋਹ ਦੇ ਸੰਸਦ ਮੈਂਬਰ ਤਨਮਨਜੀਤ ਸਿੰਘ ਢੇਸੀ ਨੇ ਪਹਿਲਾਂ ਵੀ ਸਕਾਈ ਨਿਊਜ਼ ’ਤੇ ਮਾਨ ਦੇ ਕੰਮ ਦੀ ਸ਼ਲਾਘਾ ਕੀਤੀ ਹੈ।
ਸਲੋਹ ਦੇ ਮੈਂਬਰ ਪਾਰਲੀਮੈਂਟ ਤਨਮਨਜੀਤ ਸਿੰਘ ਢੇਸੀ ਨੇ ਕਿਹਾ, “ਅੰਮ੍ਰਿਤ ਅਤੇ ਸਕਾਈ ਨਿਊਜ਼ ਦੋਵਾਂ ਦੀ ਤਾਰੀਫ਼ ਕੀਤੀ ਜਾਣੀ ਚਾਹੀਦੀ ਹੈ, ਕਿਉਂਕਿ ਪ੍ਰਤੀਨਿਧਤਾ ਮਾਇਨੇ ਰੱਖਦੀ ਹੈ – ਇਹ ਬਿਨਾਂ ਸ਼ੱਕ ਦੂਜਿਆਂ ਨੂੰ ਅਜਿਹੀਆਂ ਉਚਾਈਆਂ ’ਤੇ ਪਹੁੰਚਣ ਲਈ ਪ੍ਰੇਰਿਤ ਕਰੇਗਾ। “ਨੈਸ਼ਨਲ ਕਾਉਂਸਿਲ ਫਾਰ ਦਿ ਟਰੇਨਿੰਗ ਆਫ ਜਰਨਲਿਸਟਸ (ਐਨ.ਸੀ.ਟੀ.ਜੇ) ਦੁਆਰਾ ਆਯੋਜਿਤ (ਐਨ.ਸੀ.ਟੀ.ਜੇ) ਅਵਾਰਡਜ਼ ਫਾਰ ਐਕਸੀਲੈਂਸ ਵਿਚ ਪੱਤਰਕਾਰਾਂ ਨੂੰ ਇਸ ਤੋਂ ਵੀ ਅੱਗੇ ਜਾਣ ਲਈ ਉਤਸ਼ਾਹਿਤ ਕੀਤਾ ਗਿਆ।
ਖਾਲਸਾ ਸੈਕੰਡਰੀ ਅਕੈਡਮੀ ਦੇ ਸਾਬਕਾ ਵਿਦਿਆਰਥੀ ਮਾਨ ਆਪਣਾ ਏ-ਲੈਵਲ ਪੂਰਾ ਕਰਨ ਤੋਂ ਬਾਅਦ ਸਿੱਧਾ 2021 ਵਿੱਚ ਇੱਕ ਸਿਖਿਆਰਥੀ ਵਜੋਂ ਸਕਾਈ ਨਿਊਜ਼ ਵਿੱਚ ਸਾਮਲ ਹੋਇਆ। 24 ਘੰਟੇ ਦੇ ਨਿਊਜ਼ ਪਾਵਰਹਾਊਸ ਵਿੱਚ ਸ਼ਾਮਿਲ ਹੋਣ ਤੋਂ ਪਹਿਲਾਂ ਮਾਨ ਨੇ ਯੂ.ਕੇ. ਯੂਥ ਪਾਰਲੀਮੈਂਟ ਦੇ ਮੈਂਬਰ ਵਜੋਂ ਸੇਵਾ ਕੀਤੀ ਅਤੇ ਪੰਜ ਸਾਲਾਂ ਲਈ ਸਲੋਹ ਦੇ ਆਪਣੇ ਹਲਕੇ ਦੀ ਨੁਮਾਇੰਦਗੀ ਕੀਤੀ। ਸੋਸਲ ਮੀਡੀਆ ’ਤੇ ਆਪਣੀ ਜਿੱਤ ਦੀ ਖ਼ਬਰ ਨੂੰ ਸਾਂਝਾ ਕਰਦੇ ਹੋਏ ਮਾਨ ਨੇ ਕਿਹਾ, “ਨੈਸ਼ਨਲ ਕੌਂਸਲ ਫਾਰ ਦੀ ਟਰੇਨਿੰਗ ਆਫ ਜਰਨਲਿਸਟਸ (ਐਨ.ਸੀ.ਟੀ.ਜੇ) ਅਵਾਰਡਜ਼ ਵਿੱਚ ‘ਅਪ੍ਰੈਂਟਿਸ ਆਫ ਦਿ ਈਅਰ’ ਜਿੱਤ ਕੇ ਬਹੁਤ ਖੁਸ਼ੀ ਹੋਈ। ਇੱਕ ਭਰੋਸੇਮੰਦ ਅਤੇ ਵਧੀਆ ਪੱਤਰਕਾਰ ਬਣਨ ਲਈ ਮੇਰੀ ਮਿਹਨਤ ਅਤੇ ਵਚਨਬੱਧਤਾ ਨੂੰ ਮਾਨਤਾ ਪ੍ਰਾਪਤ ਦੇਖ ਕੇ ਬਹੁਤ ਮਾਣ ਹੈ। ‘‘ਉਸ ਨੇ ਅੱਗੇ ਕਿਹਾ, “ਪਰ ਸਕਾਈ ਨਿਊਜ਼ ਅਤੇ ਪੀ ਏ ਮੀਡੀਆ ਅਕੈਡਮੀ ਵਿੱਚ ਮੈਨੂੰ ਮਿਲੇ ਸ਼ਾਨਦਾਰ ਸਮਰਥਨ ਤੋਂ ਬਿਨਾਂ ਸਫ਼ਲਤਾ ਸੰਭਵ ਨਹੀਂ ਸੀ।
Comments are closed, but trackbacks and pingbacks are open.