ਬਾਬਾ ਬੇਅੰਤ ਸਿੰਘ ਇੰਗਲੈਂਡ ਦੌਰੇ ’ਤੇ

ਬ੍ਰਮਿੰਘਮ ਤੋਂ ਸ਼ੁਰੂਆਤ ਵਿੱਚ ਸੰਗਤਾਂ ਨੇ ਭਰਵਾਂ ਹੁੰਗਾਰਾ ਦਿੱਤਾ

ਬ੍ਰਮਿੰਘਮ – ਨਿਰਮਲ ਡੇਰਾ ਬੇਰਕਲਾਂ ਦੇ ਮੁਖੀ ਬਾਬਾ ਬੇਅੰਤ ਸਿੰਘ ਤੇ ਸੰਤ ਬਾਬਾ ਸੁਖਦੇਵ ਸਿੰਘ ਲੰਗਰ ਸੇਵਾ ਨਗਰਾਸੂ ਵਾਲਿਆਂ ਵੱਲੋਂ ਧਰਮ ਪ੍ਰਚਾਰ ਮੁਹਿੰਮ ਤਹਿਤ ਸੰਗਤ ਦੇ ਸੱਦੇ ’ਤੇ ਇੰਗਲੈਂਡ ਦੇ ਵੱਖ-ਵੱਖ ਸ਼ਹਿਰਾਂ ਦੇ ਗੁਰੂਘਰਾਂ ’ਚ ਕਥਾ ਕੀਰਤਨ ਤੇ ਧਾਰਮਿਕ ਸਮਾਗਮ ਕੀਤੇ ਜਾ ਰਹੇ ਹਨ।

ਇੰਗਲੈਂਡ ਦੇ ਬ੍ਰਮਿੰਘਮ ਸਿਟੀ ਵਿਖੇ ਬਾਬਾ ਸੰਗ ਜੀਆਂ ਦੇ ਅਸਥਾਨ ਗੁਰਦੁਆਰਾ ਸਾਹਿਬ ਸਮੈਦਿਕ ਵਿਖੇ ਕਥਾ ਕੀਰਤਨ ਦੌਰਾਨ ਸੰਗਤ ਦੇ ਮੁਖਾਤਿਬ ਹੁੰਦਿਆਂ ਸੰਤ ਬੇਰਕਲਾਂ ਵਾਲਿਆਂ ਨੇ ਗੁਰੂ ਸਾਹਿਬ ਦੇ ਸੰਦੇਸ਼ ਅਨੁਸਾਰ ਚੱਲਣ, ਚੰਗੇ ਕਰਮਾਂ ਦੇ ਧਾਰਨੀ ਬਣਨ, ਨਸ਼ਿਆਂ ਤੇ ਮਾੜੇ ਕੰਮਾਂ ਤੋਂ ਦੂਰ ਰਹਿਣ ਤੇ ਸਿੰਘ ਸੱਜ ਕੇ ਗੁਰੂ ਵਾਲੇ ਬਣਨ ਲਈ ਪ੍ਰੇਰਿਤ ਕੀਤਾ।

ਗੁਰਦੁਆਰਾ ਸਾਹਿਬ ਦੇ ਪ੍ਰਬੰਧਕਾਂ ਨੇ ਬਾਬਾ ਜੀਆਂ ਵੱਲੋਂ ਧਰਮ ਪ੍ਰਚਾਰ ਦੇ ਨਾਲ ਲੜਕੀਆਂ ਦੇ ਵਿਆਹ, ਸ੍ਰੀ ਹੇਮਕੁੰਟ ਸਾਹਿਬ ਦੀ ਯਾਤਰਾ ਦੌਰਾਨ ਲੰਗਰ, ਰਿਹਾਇਸ਼ ਤੇ ਮੈਡੀਕਲ ਸੇਵਾ ਤੋਂ ਇਲਾਵਾ ਵੱਖ-ਵੱਖ ਸਮਾਜਿਕ ਕਾਰਜਾਂ ’ਚ ਯੋਗਦਾਨ ਦਾ ਵਰਣਨ ਕਰਦਿਆਂ ਸਿਰੋਪਾਓ ਦੇ ਕੇ ਸਨਮਾਨਿਤ ਕੀਤਾ।

ਇਸ ਮੌਕੇ ਮੁੱਖ ਪ੍ਰਬੰਧਕ ਕਮੇਟੀ ਪ੍ਰਧਾਨ ਰਘਵੀਰ ਸਿੰਘ, ਸਕੱਤਰ ਦਵਿੰਦਰ ਸਿੰਘ, ਸੈਕਟਰੀ ਹੈਪੀ ਸਿੰਘ, ਹੈੱਡ ਗ੍ਰੰਥੀ ਭਾਈ ਦਲਵਿੰਦਰ ਸਿੰਘ, ਸਤਕਾਰ ਕਮੇਟੀ ਵਾਲੇ ਭਾਈ ਨਿਰਮਲ ਸਿੰਘ, ਗੁਰਮੁਖ ਸਿੰਘ ਲੋਟੇ, ਬੀਬੀ ਬਲਵੀਰ ਕੌਰ, ਬੀਬੀ ਭਜਨ ਕੌਰ, ਭਾਈ ਚਤਰ ਸਿੰਘ, ਕੁਲਦੀਪ ਸਿੰਘ, ਜਗਜੀਤ ਸਿੰਘ, ਭਜਨ ਸਿੰਘ ਦੇਵਸੀ ਆਦਿ ਨੇ ਸਨਮਾਨ ਕੀਤਾ।

Comments are closed, but trackbacks and pingbacks are open.