ਵਰਲਡ ਕੈਂਸਰ ਕੇਅਰ ਦੇ ਚੇਅਰਮੈਨ ਡਾਕਟਰ ਕੁਲਵੰਤ ਸਿੰਘ ਧਾਲੀਵਾਲ ਦਾ ਕੈਨੇਡਾ ਵਿੱਚ ਗੋਲਡ ਮੈਡਲਾਂ ਨਾਲ ਸਨਮਾਨ

ਪ੍ਰਧਾਨ ਮੰਤਰੀ ਟਰੂਡੋ ਨੇ ਚੈਰਿਟੀ ਕਾਰਜਾਂ ਦੀ ਸ਼ਲਾਘਾ ਕੀਤਾ

ਕੈਲਗਰੀ – ਵਰਲਡ ਕੈਂਸਰ ਕੇਅਰ ਦੇ ਬਾਨੀ ਸਰਦਾਰ ਕੁਲਵੰਤ ਸਿੰਘ ਧਾਲੀਵਾਲ ਦਾ ਕੈਨੇਡਾ ਵਿੱਚ ਵਿਸ਼ੇਸ਼ ਸਨਮਾਨ ਕੀਤਾ ਗਿਆ।
ਪੰਜਾਬ ਅੰਦਰ ਲੋਕਾਂ ਨੂੰ ਕੈਂਸਰ ਅਵੇਰਨੈੱਸ, ਪਿੰਡ ਪਿੰਡ ਵਿੱਚ ਜਾ ਕੇ ਕੈਂਪ ਲਾਉਣ ਅਤੇ ਮਨੁੱਖਤਾ ਦੀ ਸੇਵਾ ਲਈ ਕੀਤੇ ਜਾ ਰਹੇ ਉਪਰਾਲਿਆਂ ਲਈ ਉਨ੍ਹਾਂ ਨੂੰ ਟੋਰਾਂਟੋ ਵਿੱਚ ਗੋਲਡ ਮੈਡਲ ਨਾਲ ਸਨਮਾਨਿਤ ਕੀਤਾ ਗਿਆ।

ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਕੁਲਵੰਤ ਸਿੰਘ ਧਾਲੀਵਾਲ ਜੀ ਨੂੰ ਮਿਲ ਕੇ ਹੋਏ ਪ੍ਰਭਾਵਿਤ, ਕਿਹਾ ਤੁਹਾਡੀਆਂ ਸੇਵਾਵਾਂ ਪੂਰੇ ਵਿਸ਼ਵ ‘ਚ ਬੋਲਦੀਆਂ ਹਨ।

ਇਸ ਮੌਕੇ ਉਨ੍ਹਾਂ ਵੱਲੋਂ ਕੈਨੇਡਾ ਦੀ ਸਿਆਸਤ ਵਿੱਚ ਸਰਗਰਮ ਕਈ ਪੰਜਾਬੀ ਲੀਡਰਾਂ ਨਾਲ ਵੀ ਮੁਲਾਕਾਤ ਕੀਤੀ ਜਿਨ੍ਹਾਂ ਵਿੱਚ ਰੂਬੀ ਸਹੋਤਾ (ਮੈਂਬਰ ਪਾਰਲੀਮੈਂਟ), ਮਨਿੰਦਰ ਸਿੱਧੂ (ਮੈਂਬਰ ਪਾਰਲੀਮੈਂਟ), ਸ਼ਫ਼ਾਕਤ ਅਲੀ (ਮੈਂਬਰ ਪਾਰਲੀਮੈਂਟ) ਨਾਲ ਵੀ ਮੁਲਾਕਾਤ ਕੀਤੀ ਅਤੇ ਉਨ੍ਹਾਂ ਵੱਲੋਂ ਮਨੁੱਖਤਾ ਦੇ ਭਲੇ ਲਈ ਯੋਗਦਾਨ ਦੀ ਸ਼ਲਾਘਾ ਕੀਤੀ। ਕੈਨੇਡਾ ਦੀ ਕੈਬਨਿਟ ਮਨਿਸਟਰ ਕਮਲ ਖੈਰ੍ਹਾ ਨੇ ਕੁਲਵੰਤ ਸਿੰਘ ਧਾਲੀਵਾਲ ਨਾਲ ਕੀਤੀ ਮੁਲਾਕਾਤ ਅਤੇ ਵਿਸ਼ੇਸ਼ ਸਨਮਾਨ ਨਾਲ ਨਿਵਾਜਿਆ।

ਇਸ ਤੋਂ ਇਲਾਵਾ ਓਨਟਾਰੀਓ ਖਾਲਸਾ ਦਰਬਾਰ ਮੈਨੇਜਮੈਂਟ ਵੱਲੋਂ ਡਾ. ਕੁਲਵੰਤ ਸਿੰਘ ਧਾਲੀਵਾਲ ਦੇ ਲੋਕ ਭਲਾਈ ਦੇ ਕੰਮਾਂ ਨੂੰ ਅਤੇ ਮਾਨਵਤਾ ਦੀ ਸੇਵਾ ਲਈ ਵੱਧ ਤੋਂ ਵੱਧ ਕੈਂਸਰ ਕੈਂਪ ਲਗਾਉਣ ਲਈ ਵਿਸ਼ੇਸ਼ ਤੌਰ ‘ਤੇ ਸਨਮਾਨਿਤ ਕੀਤਾ ਗਿਆ।

ਕੁਲਵੰਤ ਸਿੰਘ ਧਾਲੀਵਾਲ ਨੇ ਗੱਲਬਾਤ ਕਰਦੇ ਹੋਏ ਕੈਨੇਡਾ ਸਰਕਾਰ ਦਾ ਧੰਨਵਾਦ ਕੀਤਾ ਉੱਥੇ ਉਨ੍ਹਾਂ ਉਚੇਚੇ ਤੌਰ ‘ਤੇ ਦੁਨੀਆਂ ਵਿੱਚ ਵਸਣ ਵਾਲੇ ਦਾਨੀ ਸੱਜਣਾਂ ਅੱਗੇ ਬੇਨਤੀ ਵੀ ਕੀਤੀ ਕਿ ਆਪਣਾ ਦਸਵੰਧ ਚੰਗੇ ਪਾਸੇ ਲਾਉਣ ਲਈ ਯਤਨਸ਼ੀਲ ਹੋਈਏ ਪੰਜਾਬ ਅੱਜ ਕੈਂਸਰ ਦੀ ਬਹੁਤ ਵੱਡੀ ਮਾਰ ਝੱਲ ਰਿਹਾ ਹੈ ਸਾਡੇ ਕੋਲੋਂ ਸਾਡੇ ਘਰਾਂ ਦੇ ਮੁਖੀਆਂ ਦੇ ਚਿਰਾਗ ਬੁਝ ਰਹੇ ਹਨ ਜੋ ਕਿ ਬਹੁਤ ਹੀ ਦੁਖਦਾਈ ਹਨ। ਆਓ ਸਾਰੇ ਰਲ ਕੇ ਵਰਲਡ ਕੈਂਸਰ ਕੇਅਰ ਦਾ ਸਾਥ ਦੇਈਏ ਤੇ ਆਪਣੇ ਪਰਿਵਾਰਾਂ ਅਤੇ ਸਹਿਯੋਗੀਆਂ ਦੀਆਂ ਕੀਮਤੀ ਜਾਨਾਂ ਬਚਾਉਣ ਵਿੱਚ ਹਿੱਸਾ ਪਾਈਏ।

Comments are closed, but trackbacks and pingbacks are open.