ਕੌਂਸਲਰ ਜਗਜੀਤ ਸਿੰਘ ਹਰਦੋਫਰੋਲਾ ਨੇ 10 ਦਿਨਾਂ ਵਿੱਚ 10 ਮੈਰਾਥਨ ਦੋੜੀਆਂ
ਹੇਜ਼ (ਲੰਡਨ) – ਇੱਥੋਂ ਦੇ ਸਿੱਖ ਕੌਂਸਲਰ ਅਤੇ ਸਮਾਜ ਸੇਵਕ ਜਗਜੀਤ ਸਿੰਘ ਹਰਦੋਫਰੋਲਾ ਨੇ ਮੈਰਾਥਨ ਦੌੜਾਂ ਵਿੱਚ ਨਵਾਂ ਮੀਲ ਪੱਥਰ ਕਾਇਮ ਕਰਦਿਆਂ ਬੀਤੇ ਦਿਨੀਂ 10 ਦਿਨਾਂ ਵਿੱਚ 10 ਮੈਰਾਥਨ ਪੂਰੀਆਂ ਕਰਕੇ ਨਵੀਂ ਪੁਲਾਂਘ ਪੁੱਟੀ ਹੈ।
ਸੈਟਰਨ ਨਾਮੀ ਸੰਸਥਾ ਨੇ ਇੰਗਲੈਂਡ ਦੇ ਸਰੀ ਇਲਾਕੇ ਦੇ ਸ਼ਹਿਰ ਐਗਮ ਅਤੇ ਸਟੇਨਜ਼ ਵਿਖੇ 15 ਨਵੰਬਰ 2024 ਤੋਂ 24 ਨਵੰਬਰ 2024 ਤੱਕ ਮੈਰਾਥਨ ਦੌੜਾਂ ਕਰਵਾਈਆਂ ਗਈਆਂ ਜਿਸ ਵਿੱਚ ਹਰੇਕ ਮੈਰਾਥਨ ਦਾ ਫਾਸਲਾ 42 ਕਿਲੋਮੀਟਰ ਸੀ। ਜਗਜੀਤ ਸਿੰਘ ਨੇ 10 ਦਿਨਾਂ ਵਿੱਚ 10 ਮੈਰਾਥਨ ਦੌੜਾਂ ਪੂਰੀਆਂ ਕੀਤੀਆਂ। ਦਸਵੇਂ ਦਿਨ ਜਗਜੀਤ ਸਿੰਘ ਨੇ 42 ਕਿਲੋਮੀਟਰ ਦੀ ਬਜਾਇ 50 ਕਿਲੋਮੀਟਰ ਮੈਰਾਥਨ ਦੌੜ ਕੇ ਨਵਾਂ ਇਤਿਹਾਸ ਸਿਰਜਿਆ ਹੈ ਅਤੇ 10 ਦਿਨਾਂ ਵਿੱਚ ਕੁੱਲ 428 ਕਿਲੋਮੀਟਰ ਦਾ ਫਾਸਲਾ ਤੈਅ ਕੀਤਾ ਹੈ।
ਜਗਜੀਤ ਸਿੰਘ ਨੂੰ ਉਸ ਦੀ ਪ੍ਰਾਪਤੀ ’ਤੇ ਦੋਸਤਾਂ, ਰਿਸ਼ਤੇਦਾਰਾਂ ਅਤੇ ਭਾਈਚਾਰੇ ਵਲੋਂ ਵਧਾਈ ਸੁਨੇਹੇ ਭੇਜ ਕੇ ਉਤਸ਼ਾਹਿਤ ਕੀਤਾ ਜਾ ਰਿਹਾ ਹੈ।
Comments are closed, but trackbacks and pingbacks are open.