ਯੂ.ਕੇ ਦੇ ਪ੍ਰਸਿੱਧ ਕਾਰੋਬਾਰੀ ਡਾ. ਗਰੇਵਾਲ ਦੇ ਪਿੰਡ ਮਹਿਮਾ ਸਿੰਘ ਵਾਲਾ ਦੀ ਪੰਚਾਇਤ ਸਰਬਸੰਮਤੀ ਨਾਲ ਚੁਣੇ ਜਾਣ ’ਤੇ ਸਨਮਾਨ

ਸਰਪੰਚ ਲੱਕੀ ਗਰੇਵਾਲ ਨੇ ਪਿੰਡ ਦੇ ਪ੍ਰਵਾਸੀ ਮੋਹਤਬਾਰਾਂ ਦਾ ਧੰਨਵਾਦ ਕੀਤਾ

ਲੁਧਿਆਣਾ – ਇਤਿਹਾਸਿਕ ਪਿੰਡ ਮਹਿਮਾ ਸਿੰਘ ਵਾਲਾ ਵਿਖੇ ਕੁਝ ਦਿਨ ਪਹਿਲਾਂ ਨਗਰ ਦੇ ਸਹਿਯੋਗ ਨਾਲ ਸਰਬ ਸੰਮਤੀ ਨਾਲ ਚੁਣੇ ਗਏ ਸਰਪੰਚ ਲਖਵੀਰ ਸਿੰਘ ਲੱਕੀ ਗਰੇਵਾਲ ਅਤੇ ਪੰਚਾਂ ਦਾ ਗੁਰਦਵਾਰਾ ਸਾਹਿਬ ਦੀ ਪ੍ਰਬੰਧਕੀ ਕਮੇਟੀ ਵਲੋਂ ਲਛਮਣ ਸਿੰਘ ਸਾਬਕਾ ਡਾਇਰੈਕਟਰ ਮਾਰਕੀਟ ਕਮੇਟੀ ਦੀ ਅਗਵਾਈ ’ਚ ਸਨਮਾਨ ਕੀਤਾ ਗਿਆ।

ਇਸ ਮੌਕੇ ਗੱਲ ਕਰਦਿਆਂ ਨਵ-ਨਿਯੁਕਤ ਸਰਪੰਚ ਲੱਕੀ ਗਰੇਵਾਲ ਨੇ ਕਿਹਾ ਕਿ ਨਗਰ ਦਾ ਸਰਬ ਪੱਖੀ ਵਿਕਾਸ ਅਤੇ ਲੋਕਾਂ ਦੀਆਂ ਮੁਸ਼ਕਿਲਾਂ ਪਹਿਲ ਦੇ ਅਧਾਰ ’ਤੇ ਹੱਲ ਕਰਨੀਆਂ ਸਾਡੀ ਟੀਮ ਦੀ ਪਹਿਲ ਕਦਮੀ ਹੋਵੇਗੀ। ਪਿੰਡ ਦੇ ਸਾਰੇ ਹੀ ਵਿਕਾਸ ਅਤੇ ਹੋਰ ਕਾਰਜ ਪਾਰਟੀਬਾਜ਼ੀ ਅਤੇ ਧੜੇਬੰਦੀ ਤੋਂ ਉੱਪਰ ਉੱਠ ਕੇ ਕਰਵਾਏ ਜਾਣਗੇ। ਗੁਰਦਵਾਰਾ ਸਾਹਿਬ ਦੀ ਪ੍ਰਬੰਧਕੀ ਕਮੇਟੀ ਵਲੋਂ ਸਰਪੰਚ ਲਖਵੀਰ ਸਿੰਘ ਲੱਕੀ ਅਤੇ ਪੰਚਾਂ ਸੁਖਦੀਪ ਸਿੰਘ ਆੜਤੀਆ, ਗੁਰਪ੍ਰੀਤ ਸਿੰਘ ਗਰੇਵਾਲ, ਮਨਦੀਪ ਸਿੰਘ ਫੌਜੀ, ਨਿਰਮਲ ਸਿੰਘ, ਗੁਰਦੀਪ ਕੌਰ, ਪਰਮਜੀਤ ਕੌਰ, ਰਛਪਾਲ ਕੌਰ ਐਮ.ਏ. ਦਾ ਸਨਮਾਨ ਕੀਤਾ ਗਿਆ।

ਇਸ ਸਨਮਾਨ ਸਮਾਰੋਹ ’ਚ ਪ੍ਰਮਿੰਦਰ ਕੌਰ ਸਾਬਕਾ ਸਰਪੰਚ, ਲਛਮਣ ਸਿੰਘ ਸਾਬਕਾ ਡਾਇਰੈਕਟਰ, ਲਖਵਿੰਦਰ ਕੌਰ, ਗੁਰਮੀਤ ਕੌਰ, ਹਰਨੇਕ ਸਿੰਘ, ਧਰਮ ਸਿੰਘ, ਰਾਜੂ ਸਿੰਘ, ਨਾਜਰ ਸਿੰਘ, ਸੋਹਣ ਸਿੰਘ, ਲਾਭ ਸਿੰਘ, ਸੰਦੀਪ ਸਿੰਘ ਸਾਹਨੇਵਾਲ, ਕਾਕਾ ਸਿੰਘ, ਗੁਰਦੀਪ ਕੌਰ, ਜਸਪ੍ਰੀਤ ਸ਼ਨੀ, ਮਨਪ੍ਰੀਤ ਸਿੰਘ ਬਨੀ, ਮਨਦੀਪ ਕੌਰ ਆਦਿ ਹਾਜ਼ਰ ਸਨ।

ਇੱਥੇ ਜ਼ਿਕਰਯੋਗ ਹੈ ਕਿ ਪਿੰਡ ਮਹਿਮਾ ਸਿੰਘ ਵਾਲਾ ਯੂ.ਕੇ ਦੇ ਪ੍ਰਸਿੱਧ ਕਾਰੋਬਾਰੀ ਅਤੇ ਸਾਬਕਾ ਮੈਰਾਥਨ ਦੌੜਾਕ ਡਾਕਟਰ ਜਸਵੰਤ ਸਿੰਘ ਗਰੇਵਾਲ ਦਾ ਪਿੰਡ ਹੈ ਜਿਸ ਦੀ ਨੁਹਾਰ ਬਦਲਣ ਵਿੱਚ ਉਨ੍ਹਾਂ ਕਦੇ ਕਸਰ ਨਹੀਂ ਛੱਡੀ ਅਤੇ ਹਮੇਸ਼ਾਂ ਪਿੰਡ ਵਾਸੀਆਂ ਦਾ ਭਰਪੂਰ ਸਾਥ ਦਿੰਦੇ ਹਨ। ਡਾਕਟਰ ਗਰੇਵਾਲ ਨੇ ਵੀ ਸਰਬਸੰਮਤੀ ਨਾਲ ਚੁਣੀ ਪੰਚਾਇਤ ਨੂੰ ਵਧਾਈ ਦਿੰਦਿਆਂ ਅਗਾਂਹ ਲਈ ਵੀ ਪੂਰਨ ਸਹਿਯੋਗ ਦਾ ਭਰੋਸਾ ਦਿਵਾਇਆ ਹੈ।

ਡਾ. ਜਸਵੰਤ ਸਿੰਘ ਗਰੇਵਾਲ ਤੋਂ ਇਲਾਵਾ ਯੂ.ਕੇ ਤੋਂ ਪ੍ਰੀਤਮ ਸਿੰਘ ਬਰਾੜ, ਚਰਨਜੀਤ ਸਿੰਘ ਪੰਮੀ, ਕੈਨੇਡਾ ਤੋਂ ਸਤਵੀਰ ਸਿੰਘ, ਮਲਕੀਤ ਸਿੰਘ, ਬਲਜਿੰਦਰ ਸਿੰਘ, ਸੁਖਦੇਵ ਸਿੰਘ, ਗਿਆਨੀ ਗੁਰਦੀਪ ਸਿੰਘ, ਕੇਵਲ ਸਿੰਘ ਅਮਰੀਕਾ ਤੋਂ ਜ਼ੋਰਾ ਸਿੰਘ, ਹਰਦਿਆਲ ਸਿੰਘ, ਦਵਿੰਦਰ ਸਿੰਘ ਅਤੇ ਅਸਟ੍ਰੇਲੀਆ ਤੋਂ ਮਨਦੀਪ ਸਿੰਘ ਨੇ ਵੀ ਨਵੇਂ ਸਰਪੰਚ ਲੱਕੀ ਗਰੇਵਾਲ ਅਤੇ ਪੰਚਾਇਤ ਨੂੰ ਵਧਾਈ ਭੇਜੀ ਹੈ।

Comments are closed, but trackbacks and pingbacks are open.