ਯੂ.ਕੇ ਦੀ ਫ਼ੋਰਟੈਲ ਕੰਪਣੀ ਦੇ ਮਾਲਕ ਅਤੇ ਸਮਾਜ ਸੇਵੀ ਸੁਰਿੰਦਰ ਸਿੰਘ ਨਿੱਜਰ ਦਾ ਦੇਹਾਂਤ

ਬਰਤਾਨਵੀ ਜੰਮਪਲ ਹੋਣ ਦੇ ਬਾਵਜੂਦ ਪੰਜਾਬ ਅਤੇ ਪੰਜਾਬੀਆਂ ਦੀ ਭਰਪੂਰ ਸੇਵਾ ਕੀਤੀ

ਵੁਲਵਰਹੈਂਪਟਨ – ਇੱਥੇ ਯੂ.ਕੇ ਦੀ ਮਸ਼ਹੂਰ ਕੰਪਣੀ ਫੋਰਟੈਲ ਦੇ ਮਾਲਕ ਅਤੇ ਸਮਾਜ ਸੇਵਕ ਸੁਰਿੰਦਰ ਸਿੰਘ ਨਿੱਜਰ ਬੀਤੇ ਦਿਨੀਂ ਅਕਾਲ ਚਲਾਣਾ ਕਰ ਗਏ ਹਨ। ਉਹ ਕੈਂਸਰ ਤੋਂ ਪੀੜਤ ਸਨ।

1998 ਵਿੱਚ ਸੁਰਿੰਦਰ ਸਿੰਘ ਨਿੱਜਰ ਨੇ ਫੋਰਟੈਲ ਕੰਪਣੀ ਦੀ ਸਥਾਪਨਾ ਕੀਤੀ ਅਤੇ ਪੰਜਾਬ ਤੋਂ ਆਏ ਸੈਂਕੜੇ ਨੌਜਵਾਨਾ ਨੂੰ ਕੰਮ ਦੇ ਭਰੂਪਰ ਮੌਕੇ ਦਿੱਤੀ। ਨਿੱਜਰ ਨੇ ਸ੍ਰੀ ਹਰਿਮੰਦਰ ਸਾਹਿਬ ਵਿਖੇ ਸੰਗਤਾਂ ਲਈ ਪੈਖਾਨਿਆਂ ਦੀ ਉਸਾਰੀ ਕਰਵਾਈ ਅਤੇ ਦੇਖਭਾਲ ਦੀ ਸੇਵਾ ਕਰਦੇ ਰਹੇ।

ਨਿੱਜਰ ਜ਼ਿਲ੍ਹਾ ਕਪੂਰਥਲਾ ਦੇ ਪਿੰਡ ਡੁਮੇਲੀ ਨਾਲ ਸਬੰਧਿਤ ਸਨ ਅਤੇ ਪੰਜਾਬੀਆਂ ਨੂੰ ਕੈਂਸਰ ਤੋਂ ਜਾਗਰੂਕ ਕਰਨ ਲਈ ਲਗਾਤਾਰ ਕੈਂਪ ਲਵਾਉਦੇ ਰਹੇ ਸਨ। ਉਨ੍ਹਾਂ ਨੇ ਪੰਜਾਬ ਵਿੱਚ ਲੋੜਵੰਦਾਂ ਲਈ 7000 ਮਕਾਨ ਬਣਵਾਕੇ ਦਿੱਤੇ। 5 ਦਸੰਬਰ ਨੂੰ ਪੰਜਾਬ ਪਹੁੰਚ ਕੇ ਉਨ੍ਹਾਂ ਧੂਰੀ ਵਿਖੇ ਅੱਖਾਂ ਦੇ ਕੈਂਪ ਲਗਵਾਏ ਅਤੇ ਲੋੜਵੰਦ ਔਰਤਾਂ ਨੂੰ ਸਿਲਾਈ ਮਸ਼ੀਨਾ ਵੰਡੀਆਂ ਜਿਸ ’ਤੇ ਕਰੀਬ 4 ਕਰੋੜ ਰੂਪੇ ਖਰਚ ਕੀਤੇ ਗਏ ਸਨ। ਇਸ ਫ਼ਾਨੀ ਸੰਸਾਰ ਅਲਵਿਦਾ ਕਹਿਣ ਤੋਂ ਪਹਿਲਾਂ ਆਪਣੇ ਪਿੰਡ ਵਿੱਚ ਅਖੰਡ ਪਾਠ ਸਾਹਿਬ ਦੀ ਕਰਵਾਏ ਸਨ।

Comments are closed, but trackbacks and pingbacks are open.