ਅਮਰੀਕਾ ਦੀ ਖੂਫੀਆ ਏਜੰਸੀ ਐਫ ਬੀਆਈ ਵੱਲੋਂ ਚੇਤਾਵਨੀ ਦੇਣ ਦੇ ਬਾਵਜੂਦ ਵੀ ਸੰਗਤਾਂ ਦਾ ਭਾਰੀ ਇਕੱਠ
ਸੈਕਰਾਮੈਂਟੋ, ਕੈਲੀਫੋਰਨੀਆ (ਹੁਸਨ ਲੜੋਆ ਬੰਗਾ) – ਵਿਸ਼ਵ ਪੱਧਰ ਤੇ ਜਾਣੇ ਜਾਂਦੇ ਯੂਬਾ ਸਿਟੀ ਦੇ ਗੁਰਤਾ ਗੱਦੀ ਦਿਵਸ ਨੂੰ ਸਮਰਪਿਤ ਸਲਾਨਾ ਮਹਾਨ ਨਗਰ ਕੀਰਤਨ ਵਿੱਚ ਐਤਕਾਂ ਵੀ ਸੰਗਤਾਂ ਦਾ ਅਥਾਹ ਇਕੱਠ ਦੇਖਣ ਨੂੰ ਮਿਲਿਆ। ਭਾਵੇਂ ਕਿ ਅਮਰੀਕਾ ਦੀ ਖੁਫੀਆ ਏਜੰਸੀ ਐਫ ਵੀ ਆਈ ਵੱਲੋਂ ਇਹ ਚੇਤਾਵਨੀ ਦਿੱਤੀ ਗਈ ਸੀ ਕਿ ਜੂਬਾ ਸਿਟੀ ਨਗਰ ਕੀਰਤਨ ਵਿੱਚ ਕੋਈ ਬਾਹਰੋਂ ਜਾਂ ਅੰਦਰੋਂ ਸ਼ਰਾਰਤ ਕਰਕੇ ਸੰਗਤਾਂ ਨੂੰ ਨੁਕਸਾਨ ਪਹੁੰਚਾ ਸਕਦਾ ਹੈ ਫਿਰ ਵੀ ਇਸ ਦੇ ਬਾਵਜੂਦ ਸੰਗਤਾਂ ਦਾ ਪਿਛਲੇ ਵਰ੍ਹੇ ਨਾਲੋਂ ਜਿਆਦਾ ਇਕੱਠ ਦੇਖਣ ਨੂੰ ਮਿਲਿਆ ਇਸ ਦੌਰਾਨ ਪਿਛਲੇ ਵਰ੍ਹੇ ਨਾਲੋਂ ਜਿਆਦਾ ਸਿਕਿਉਰਟੀ ਤੇ ਰਸਤਿਆਂ ਨੂੰ ਪਹਿਲਾਂ ਹੀ ਬੰਦ ਕਰ ਦਿੱਤਾ ਗਿਆ ਸੀ ਇਸ ਮੌਕੇ ਘੋੜ ਸਵਾਰ ਸਿਕਿਉਰਟੀ, ਹਵਾਈ ਸਿਕਿਉਰਟੀ ਤੇ ਸਥਾਨਕ ਪੁਲਿਸ ਸ਼ੈਰਫ ਤੇ ਹੋਰ ਖੁਫੀਆ ਏਜੰਸੀਆਂ ਵੀ ਇਸ ਨਗਰ ਕੀਰਤਨ ਵਿੱਚ ਪੈਰਵਾਈ ਕਰਦੀਆਂ ਨਜ਼ਰ ਆਈਆਂ। ਇਸ ਨਗਰ ਕੀਰਤਨ ਇਸ ਨਗਰ ਕੀਰਤਨ ਦਾ ਇੰਤਜਾਮ ਕਰੀਬ ਇੱਕ ਮਹੀਨੇ ਤੋਂ ਸ਼ੁਰੂ ਸੀ ਤੇ ਵੱਖ ਵੱਖ ਪੜਾਵਾਂ ਵਿੱਚੋਂ ਗੁਜਰਦਾ ਹੋਇਆ ਅੱਜ ਵਿਸ਼ਾਲ ਨਗਰ ਕੀਰਤਨ ਦੇ ਰੂਪ ਵਿੱਚ ਸਮਾਪਤ ਹੋ ਗਿਆ। ਸਿੱਖ ਟੈਂਪਲ ਗੁਰਦੁਆਰਾ ਸਾਹਿਬ ਜੂਬਾ ਸਿਟੀ ਦਾ 45ਵੇਂ ਇਸ ਸਲਾਨਾ ਮਹਾਨ ਨਗਰ ਕੀਰਤਨ ਤੋਂ ਪਹਿਲਾਂ ਸ੍ਰੀ ਅਖੰਡ ਪਾਠ ਸਾਹਿਬ ਜੀ ਦੀ ਲੜੀ 6 ਸਤੰਬਰ ਤੋਂ ਸ਼ੁਰੂ ਹੋਈ ਤੇ ਤਿੰਨ ਨਵੰਬਰ ਨੂੰ ਨਗਰ ਕੀਰਤਨ ਦੇ ਨਾਲ ਸਮਾਪਤ ਹੋਈ।
ਕਰੀਬ ਇੱਕ ਮਹੀਨੇ ਤੋਂ ਰਾਗੀ ਢਾਡੀ ਜਥਿਆਂ ਅਤੇ ਪ੍ਰਚਾਰਕਾਂ ਨੇ ਸੰਗਤਾਂ ਨੂੰ ਅਲਾਹੀ ਬਾਣੀ ਨਾਲ ਜੋੜਿਆ ਰੱਖਿਆ, ਇਸ ਦੌਰਾਨ ਕੀਰਤਨੀ ਜਥਿਆਂ ਦੇ ਵਿੱਚ ਭਾਈ ਸਿਮਰਨ ਪ੍ਰੀਤ ਸਿੰਘ ਸ੍ਰੀ ਦਰਬਾਰ ਸਾਹਿਬ ਭਾਈ ਬਲਵਿੰਦਰ ਸਿੰਘ ਲੋਪੋਕੇ ਸ਼੍ਰੀ ਦਰਬਾਰ ਸਾਹਿਬ, ਭਾਈ ਜਸਪ੍ਰੀਤ ਸਿੰਘ ਸ੍ਰੀ ਫਤਿਹਗੜ੍ਹ ਸਾਹਿਬ, ਕਥਾਵਾਚਕ ਤੌਰ ਤੇ ਭਾਈ ਅਮਰੀਕ ਸਿੰਘ ਚੰਡੀਗੜ੍ਹ ਵਾਲੇ ਢਾਡੀ ਤੌਰ ਤੇ ਸਰੂਪ ਸਿੰਘ ਕਡਿਆਣਾ ਆਦਿ ਨੇ ਇਸ ਮਹਾਨ ਧਾਰਮਿਕ ਕੁੰਭ ਵਿੱਚ ਹਿੱਸਾ ਪਾਇਆ। ਇਸੇ ਦੌਰਾਨ ਵਿਸ਼ੇਸ਼ ਕੀਰਤਨ ਸਮਾਗਮ 20 ਅਕਤੂਬਰ ਨੂੰ ਕਰੀਬ 6 ਵਜੇ ਤੋਂ ਲੈ ਕੇ ਰਾਤ ਦੇ 10 ਵਜੇ ਤੱਕ ਹਰ ਰੋਜ਼ ਹੁੰਦਾ ਰਿਹਾ। ਬੱਚਿਆਂ ਦਾ ਵਿਸ਼ੇਸ਼ ਕੀਰਤਨ ਦਰਬਾਰ ਅਕਤੂਬਰ 12 ਅਤੇ 13 ਨੂੰ ਹੋਇਆ ਤੇ ਵਿਸ਼ੇਸ਼ ਢਾਡੀ ਦਰਬਾਰ ਅਤੇ ਸ਼ਹੀਦੀ ਦਿਵਸ 25 ਅਕਤੂਬਰ ਨੂੰ ਮਨਾਇਆ ਗਿਆ, ਰੈਣ ਸਬਾਈ ਕੀਰਤਨ 2 ਨਵੰਬਰ ਨੂੰ ਦਿਨ ਸ਼ਨੀਵਾਰ ਨੂੰ ਕਰਵਾਇਆ ਗਿਆ ਜਿਸ ਵਿੱਚ ਸਮੂਹ ਰਾਗੀ ਢਾਡੀਆਂ ਨੇ ਹਿੱਸਾ ਲਿਆ ਇੱਕ ਨਵੰਬਰ ਦਿਨ ਸ਼ੁਕਰਵਾਰ ਨੂੰ ਵੱਡੀ ਪੱਧਰ ਤੇ ਆਤਿਸ਼ਬਾਜ਼ੀ ਕੀਤੀ ਗਈ ਦੋ ਨਵੰਬਰ ਨੂੰ ਅੰਮ੍ਰਿਤ ਸੰਚਾਰ ਕਰਵਾਇਆ ਗਿਆ 2 ਨਵੰਬਰ ਨੂੰ ਹੀ ਨਿਸ਼ਾਨ ਸਾਹਿਬ ਦੇ ਚੋਲੇ ਦੀ ਸੇਵਾ ਕੀਤੀ ਗਈ 3 ਨਵੰਬਰ ਨੂੰ ਭੋਗ ਤੇ ਕੀਰਤਨ ਦਰਬਾਰ ਹੋਇਆ ਤੇ ਅੱਜ ਹੀ ਵਿਸ਼ਾਲ ਨਗਰ ਕੀਰਤਨ ਕੱਢਿਆ ਗਿਆ। ਇਸ ਵਿਸ਼ਾਲ ਨਗਰ ਕੀਰਤਨ ਦੀ ਖਾਸੀਅਤ ਇਹ ਹੈ ਕਿ ਇਸ ਨਗਰ ਕੀਰਤਨ ਵਿੱਚ ਵਿਸ਼ਵ ਪੱਧਰ ਤੋਂ ਲੋਕ ਸ਼ਾਮਿਲ ਹੁੰਦੇ ਹਨ ਤੇ ਵੱਖ-ਵੱਖ ਭਾਈਚਾਰੇ ਦੇ ਲੋਕ ਜਿਹਨਾਂ ਵਿੱਚ ਕਾਲੇ, ਚੀਨੇ, ਫਿਲਪੀਨੋ ਨੇ ਮੈਕਸੀਕਨ ਮੂਲ ਦੇ ਲੋਕ ਵੀ ਸ਼ਾਮਿਲ ਹੁੰਦੇ ਹਨ।
ਸ਼ਨੀਵਾਰ ਨੂੰ ਸਜੇ ਦੀਵਾਨਾਂ ਦੇ ਵਿੱਚ ਵੱਖ-ਵੱਖ ਸਿੱਖ ਆਗੂਆਂ ਤੇ ਅਮਰੀਕਨ ਇਲੈਕਟਡ ਆਗੂਆਂ ਨੇ ਸੰਗਤਾਂ ਨੂੰ ਸੰਬੋਧਨ ਕੀਤਾ ਖਾਸ ਤੌਰ ਤੇ ਸਿੱਖ ਆਗੂਆਂ ਵਿੱਚ ਡਾਕਟਰ ਅਮਰਜੀਤ ਸਿੰਘ ਡਾਕਟਰ ਪ੍ਰਿਤਪਾਲ ਸਿੰਘ ਸ਼੍ਰੋਮਣੀ ਅਕਾਲੀ ਦਲ ਮਾਨ ਦੇ ਆਗੂ ਪਵਨ ਸਿੰਘ ਖਾਲਸਾ ਇਸ ਤੋਂ ਇਲਾਵਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਰਦਾਰ ਸਰਬਜੀਤ ਸਿੰਘ ਥਿਆੜਾ ਨੇ ਵੀ ਵਿਚਾਰ ਰੱਖੇ। ਇਸ ਦੌਰਾਨ ਵੱਖ-ਵੱਖ ਖੇਤਰਾਂ ਦੇ ਵਿੱਚ ਪਾਏ ਯੋਗਦਾਨ ਬਦਲੇ ਵੱਖ ਵੱਖ ਸ਼ਖਸੀਅਤਾਂ ਨੂੰ ਸਨਮਾਨਿਤ ਕੀਤਾ ਗਿਆ ਤੇ ਗੁਰੂ ਘਰ ਦੀ ਪ੍ਰਬੰਧਕ ਕਮੇਟੀ ਵੱਲੋਂ ਪਲੈਕਾਂ ਦੇ ਕੇ ਤੇ ਸਿਰੋਪਾਓਦੇ ਕੇ ਮਹਿਮਾਨਾਂ ਦਾ ਸਨਮਾਨ ਕੀਤਾ ਗਿਆ। ਇੱਥੇ ਦੱਸ ਦਈਏ ਕਿ ਐਤਕਾਂ ਸੰਗਤਾਂ ਨੂੰ ਗੁਰਦੁਆਰਾ ਸਾਹਿਬ ਤੱਕ ਪਹੁੰਚਣ ਲਈ ਭਾਰੀ ਦਿੱਕਤਾਂ ਦਾ ਸਾਹਮਣਾ ਕਰਨਾ ਪਿਆ ਕਿਉਂਕਿ ਐਤਕਾਂ ਐਫਬੀਆਈ ਵੱਲੋਂ ਸਖਤ ਹਦਾਇਤਾਂ ਕਰਕੇ ਕਈ ਰਸਤਿਆਂ ਨੂੰ ਬੰਦ ਕਰ ਦਿੱਤਾ ਗਿਆ ਸੀ ਤੇ ਕਈ ਰਸਤਿਆਂ ਦੇ ਰੂਟ ਬਦਲੇ ਗਏ, ਇਸ ਤੋਂ ਇਲਾਵਾ ਵੱਖ-ਵੱਖ ਸਿਕਿਉਰਟੀ ਤੇ ਕਈ ਵਾਰ ਕਈ ਬੰਦਸ਼ਾਂ ਵਿੱਚੋਂ ਸੰਗਤਾਂ ਨੂੰ ਗੁਜਰਨਾ ਪਿਆ।
ਸਿੱਖ ਭਾਈਚਾਰੇ ਤੋਂ ਇਲਾਵਾ ਬਾਕੀ ਭਾਈਚਾਰਿਆਂ ਦੇ ਲੋਕ ਵੀ ਇਸ ਨਗਰ ਕੀਰਤਨ ਵਿੱਚ ਖਰੀਦੋ ਫਰੋਖਤ ਅਤੇ ਵੱਖ-ਵੱਖ ਲੰਗਰਾਂ ਦਾ ਸਵਾਦ ਚੱਖਦੇ ਦੇਖੇ ਗਏ। ਇਸ ਵਿਸ਼ਾਲ ਨਗਰ ਕੀਰਤਨ ਦੀ ਅਗਵਾਈ ਪੰਜਾਂ ਪਿਆਰਿਆਂ ਦੀ ਰਹਿਨੁਮਾਈ ਹੇਠ ਹੋਈ ਇਸ ਦੌਰਾਨ ਵੱਖ-ਵੱਖ ਫਲੋਟਾਂ ਦੇ ਵਿੱਚ ਸਵਾਰ ਸੰਗਤਾਂ ਨੇ ਸ਼ਬਦ ਕੀਰਤਨ ਦਾ ਗਾਇਨ ਕੀਤਾ ਤੇ ਵੱਖ ਵੱਖ ਜੁਝਾਰੂ ਫਲੋਟਾਂ ਤੋਂ ਸ਼ਹੀਦਾਂ ਦੀਆਂ ਗੱਲਾਂ ਹੁੰਦੀਆਂ ਰਹੀਆਂ ਤੇ ਕੌਮ ਦੇ ਜੁਝਾਰੂਆਂ ਪ੍ਰਤੀ ਵੱਖ-ਵੱਖ ਬੁਲਾਰਿਆਂ ਨੇ ਉਹਨਾਂ ਨੂੰ ਸਮਰਪਿਤ ਵਿਚਾਰ ਰੱਖੇ। ਗੁਰੂ ਘਰ ਦੇ ਪ੍ਰਬੰਧਕਾਂ ਨੂੰ ਤੇ ਸਥਾਨਕ ਸਿੱਖ ਸੰਗਤਾਂ ਨੂੰ ਉਸ ਵੇਲੇ ਸੁੱਖ ਦਾ ਸਾਹ ਆਇਆ ਜਦੋਂ ਇਹ ਅੱਜ ਦਾ ਦਿਨ ਸੁੱਖੀ ਸਾਂਦੀ ਗੁਜ਼ਰ ਗਿਆ ਕੋਈ ਅਣਸ ਸੁਖਾਵੀ ਘਟਨਾ ਨਹੀਂ ਹੋਈ।
Comments are closed, but trackbacks and pingbacks are open.