ਬਰਤਾਨੀਆ ਵਿੱਚ ਵੱਡੇ ਬਦਲਾਅ ਕੀਤੇ ਜਾਣਗੇ
ਲੰਡਨ – ਕਿੰਗ ਚਾਰਲਸ ਤੀਜੇ ਨੂੰ ਸ਼ਨੀਵਾਰ ਨੂੰ ‘ਐਕਸੇਸ਼ਨ ਕਾੳੂਂਸਿਲ’ ਵਿੱਚ ਇਕ ਇਤਿਹਾਸਿਕ ਸਮਾਰੋਹ ਦੌਰਾਨ ਬਰਤਾਨੀਆ ਦਾ ਨਵਾਂ ਮਹਾਰਾਜਾ ਘੋਸ਼ਿਤ ਕੀਤਾ ਗਿਆ। ਉਨ੍ਹਾਂ ਦੀ ਮਾਂ ਅਤੇ ਮਹਾਰਾਣੀ ਐਲਿਜ਼ਾਬੇਥ ਦੂਜੀ ਦੇ ਦਿਹਾਂਤ ਤੋਂ ਬਾਅਦ 73 ਸਾਲਾ ਸਾਬਕਾ ਪਿ੍ਰੰਸ ਆਫ਼ ਵੇਲਜ਼ ਨੂੰ ਤਾਜ ਪਹਿਨਾਇਆ ਗਿਆ ਹੈ।
ਇਕ ਵਿਸ਼ੇਸ਼ ਸਮਾਰੋਹ ਲੰਡਨ ਦੇ ਸੇਂਟ ਜੇਮਸ ਪੈਲੇਸ ਵਿੱਚ ਤਾਜਪੋਸ਼ੀ ਦੇ ਰਸਮੀ ਐਲਾਨ ਕਰਨ ਅਤੇ ਉਨ੍ਹਾਂ ਦੇ ਸਹੁੰ ਚੁੱਕਣ ਲਈ ਆਯੋਜਿਤ ਕੀਤਾ ਗਿਆ। ਕਿੰਗ ਚਾਰਲਸ ਤੀਜਾ ਨੇ ਆਪਣੀ ਪਤਨੀ, ਮਹਾਰਾਣੀ ਕੰਸੋਰਟ ਕੈਮਿਲਾ ਅਤੇ ਆਪਣੇ ਪੁੱਤਰ ਅਤੇ ਵਾਰਸ ਪਿ੍ਰੰਸ ਵਿਲੀਅਮ ਨਾਲ ਸਮਾਰੋਹ ਵਿੱਚ ਸ਼ਿਰਕਤ ਕੀਤੀ। ਪਿ੍ਰੰਸ ਵਿਲੀਅਮ ਨਵੇਂ ਪਿ੍ਰੰਸ ਆਫ਼ ਵੇਲਜ਼ ਹਨ।
ਮਹਾਰਾਣੀ ਐਲੀਜ਼ਾਬੇਥ ਦੂਜੀ ਦੇ ਸਨਮਾਨ ਵਿੱਚ ਪੂਰੇ ਬਰਤਾਨੀਆ ਵਿੱਚ ਚਰਚ ਦੀਆਂ ਘੰਟੀਆਂ ਵਜਾਈਆਂ ਗਈਆਂ। ਉਨ੍ਹਾਂ ਨੂੰ ਸ਼ਰਧਾਂਜਲੀ ਦੇਣ ਲਈ ਵੱਡੀ ਗਿਣਤੀ ਵਿੱਚ ਲੋਕ ਸ਼ਾਹੀ ਮਹੱਲ ਦੇ ਸਾਹਮਣੇ ਇਕੱਠੇ ਹੋਏ। ਮਹਾਰਾਣੀ ਐਲੀਜ਼ਾਬੇਥ ਦੂਜੀ ਸ਼ਰਧਾਂਜਲੀ ਦੇਣ ਲਈ ਬਿ੍ਰਟਿਸ਼ ਸੰਸਦ ਦਾ 2 ਦਿਨਾਂ ਵਿਸ਼ੇਸ਼ ਸੈਸ਼ਨ ਸ਼ੁੱਕਰਵਾਰ ਦੁਪਹਿਰ ਨੂੰ ਸ਼ੁਰੂ ਹੋਇਆ। ਸਵਰਗੀ ਮਹਾਰਾਣੀ ਨੂੰ ਸ਼ਰਧਾਂਜਲੀ ਦੇਣ ਲਈ ਕਈ ਖੇਡ ਅਤੇ ਸੱਭਿਆਚਾਰਕ ਪ੍ਰੋਗਰਾਮਾਂ ਨੂੰ ਰੱਦ ਕਰ ਦਿੱਤਾ ਗਿਆ ਹੈ ਅਤੇ ਸੇਲਫਿ੍ਰਜ ਡਿਪਾਰਟਮੈਂਟ ਸਟੋਰ ਅਤੇ ਲਿਗੋਲੈਂਡ ਮਨੋਰੰਜਨ ਪਾਰਕ ਸਮੇਤ ਕਈ ਕਾਰੋਬਾਰੀ ਸੰਸਥਾਨਾਂ ਨੇ ਵੀ ਆਪਣਾ ਕੰੰਮਕਾਜ ਮੁਅੱਤਲ ਕਰ ਦਿੱਤਾ ਹੈ। ਕੈਂਟਰਬਰੀ ਦੇ ਆਰਕਬਿਸ਼ਪ ਜਸਟਿਨ ਵੇਲਬੀ ਨੇ ਕਿਹਾ ਕਿ ਮਹਾਰਾਣੀ ਦਾ ਦਿਹਾਂਤ ਬਿ੍ਰਟੇਨ ਅਤੇ ਦੁਨੀਆ ਲਈ ਇਕ ਬਹੁਤ ਵੱਡੀ ਘਟਨਾ ਹੈ।
ਬਰਤਾਨੀਆ ਦੀ ਮਹਾਰਾਣੀ ਐਲਿਜ਼ਾਬੈਥ ਦੂਜੀ ਨੇ 70 ਸਾਲਾਂ ਤੋਂ ਵੱਧ ਸਮੇਂ ਤੱਕ ਰਾਜ ਕੀਤਾ। ਜ਼ਿਆਦਾਤਰ ਲੋਕਾਂ ਨੇ ਕਦੇ ਵੀ ਕਿਸੇ ਹੋਰ ਨੂੰ ਗੱਦੀ ’ਤੇ ਇੰਨੀ ਦੇਰ ਤੱਕ ਬੈਠੇ ਨਹੀਂ ਦੇਖਿਆ ਸੀ। ਮਹਾਰਾਣੀ ਐਲਜ਼ਿਾਬੈਥ ਦੂਜੀ ਦੀ ਮੌਤ ਤੋਂ ਬਾਅਦ ਬਰਤਾਨੀਆ ਵਿੱਚ ਕਈ ਵੱਡੇ ਬਦਲਾਅ ਦੇਖਣ ਨੂੰ ਮਿਲਣਗੇ। ਮਹਾਰਾਣੀ ਦੀ ਮੌਤ ਤੋਂ ਬਾਅਦ ਹੁਣ ਉਸ ਦਾ ਪੁੱਤਰ ਪਿ੍ਰੰਸ ਚਾਰਲਸ ਰਾਜਾ ਬਣ ਗਿਆ ਹੈ। ਮਹਾਰਾਣੀ ਐਲਿਜ਼ਾਬੈਥ ਦੀ ਮੌਤ ਤੋਂ ਬਾਅਦ ਇੰਗਲੈਂਡ ’ਚ ਕਈ ਚੀਜ਼ਾਂ ਬਦਲ ਜਾਣਗੀਆਂ। 70 ਸਾਲਾਂ ਤੋਂ ਰਾਜਗੱਦੀ ’ਤੇ ਬਿਰਾਜਮਾਨ ਮਹਾਰਾਣੀ ਬਿ੍ਰਟਿਸ਼ ਲੋਕਾਂ ਦੀ ਰੋਜ਼ਾਨਾ ਜ਼ਿੰਦਗੀ ’ਚ ਸ਼ਾਮਿਲ ਰਹੀ ਹੈ। ਇੱਥੋਂ ਦੀ ਮੁਦਰਾ, ਪਾਸਪੋਰਟ, ਫੌਜੀ ਵਰਦੀ ਤੋਂ ਲੈ ਕੇ ਯਾਦਗਾਰੀ ਚਿੰਨ੍ਹ ਤੱਕ ਮਹਾਰਾਣੀ ਦੇ ਪ੍ਰਤੀਕਾਂ ਨਾਲ ਭਰੇ ਪਏ ਹਨ।
ਯੂ.ਕੇ ਵਿੱਚ ਨਕਦੀ ਦੇ ਨੋਟਾਂ ਅਤੇ ਸਿੱਕਿਆਂ ’ਤੇ ਮਹਾਰਾਣੀ ਦਾ ਚਿਹਰਾ ਹੈ। ਹੁਣ ਉਨ੍ਹਾਂ ਦੀ ਮੌਤ ਤੋਂ ਬਾਅਦ ਨਵੇਂ ਰਾਜਾ ਦੇ ਚਿਹਰੇ ਦੇ ਨਾਲ ਨਵੇਂ ਨਕਦੀ ਦੇ ਨੋਟ ਅਤੇ ਸਿੱਕੇ ਲਿਆਂਦੇ ਜਾਣਗੇ। ਇਸ ਦੀ ਤਿਆਰੀ ਪਹਿਲਾਂ ਹੀ ਕੀਤੀ ਜਾ ਰਹੀ ਹੈ। ਬਾਜ਼ਾਰ ਵਿੱਚ ਨਵੇਂ ਨੋਟ ਅਤੇ ਸਿੱਕੇ ਲਿਆਂਦੇ ਜਾਣਗੇ। ਜਿਹੜੇ ਨੋਟ ਪਹਿਲਾਂ ਤੋਂ ਹਨ, ਉਨ੍ਹਾਂ ਨੂੰ ਹੌਲੀ-ਹੌਲੀ ਬਾਜ਼ਾਰ ਵਿੱਚ ਸਰਕੁਲੇਸ਼ਨ ਵਿਚੋਂ ਬਾਹਰ ਕਰ ਦਿੱਤਾ ਜਾਵੇਗਾ।
ਬਰਤਾਨੀਆ ਦੇ ਰਾਸ਼ਟਰੀ ਗੀਤ ’ਚ ‘ਗੌਡ ਸੇਵ ਅਵਰ ਗ੍ਰੇਸ਼ਿਅਸ ਕਵੀਨ’ ਦੇ ਸ਼ਬਦਾਂ ਨੂੰ ‘ਗੌਡ ਸੇਵ ਅਵਰ ਗ੍ਰੇਸ਼ਿਅਸ ਕਿੰਗ’ ’ਚ ਬਦਲ ਦਿੱਤਾ ਜਾਵੇਗਾ। ਇਹ ਗੀਤ ‘ਗੌਡ ਸੇਵ ਅਵਰ ਗ੍ਰੇਸ਼ਿਅਸ ਕਿੰਗ’ ਸਭ ਤੋਂ ਪਹਿਲਾਂ 1745 ’ਚ ਗਾਇਆ ਗਿਆ ਸੀ, ਉਸ ਸਮੇਂ ਮਹਾਰਾਣੀ ਐਲਜ਼ਿਾਬੈਥ ਦੇ ਪਿਤਾ ਜਾਰਜ ਪੰਜਵੇਂ ਕਿੰਗ ਸਨ ਪਰ 1953 ’ਚ ਜਦੋਂ ਮਹਾਰਾਣੀ ਐਲਿਜ਼ਾਬੈਥ ਦੀ ਤਾਜਪੋਸ਼ੀ ਹੋਈ ਤਾਂ ਇਸ ਗੀਤ ਦੇ ਬੋਲ ਨੂੰ ਮੇਲ ਸੰਸਕਰਨ ਤੋਂ ਬਦਲ ਕੇ ਮਹਿਲਾ ਸੰਸਕਰਨ ਵਿੱਚ ਕੀਤਾ ਗਿਆ ਸੀ। ਬਿ੍ਰਟੇਨ ਦਾ ਰਾਸ਼ਟਰੀ ਗੀਤ ਮਹਾਰਾਣੀ ਦੇ ਸਨਮਾਨ ਵਿੱਚ ਗਾਇਆ ਜਾਂਦਾ ਹੈ। ਇਸ ਦੇ ਬੋਲਾਂ ਵਿੱਚ ਰਾਣੀ ਦਾ ਜ਼ਿਕਰ ਹੈ, ਹੁਣ ਇਸ ਨੂੰ ਬਦਲ ਕੇ ਰਾਜੇ ਦਾ ਨਾਂ ਦਿੱਤਾ ਜਾਵੇਗਾ।
ਸਾਰੇ ਬਿ੍ਰਟਿਸ਼ ਸੰਸਦ ਮੈਂਬਰਾਂ ਨੂੰ ਤਾਜ ਪ੍ਰਤੀ ਵਫ਼ਾਦਾਰੀੀ ਦਾ ਵਾਅਦਾ ਕਰਨਾ ਪੈਂਦਾ ਹੈ। ਉਹ ਸਹੁੰ ਖਾਂਦੇ ਹਨ – ‘ਮੈਂ ਸਰਵ ਸ਼ਕਤੀਮਾਨ ਪ੍ਰਮਾਤਮਾ ਦੀ ਸਹੁੰ ਖਾਂਦਾ ਹਾਂ ਕਿ ਮੈਂ ਵਫ਼ਾਦਾਰ ਰਹਾਂਗਾ ਅਤੇ ਕਾਨੂੰਨ ਦੇ ਅਨੁਸਾਰ ਮਹਾਰਾਣੀ ਐਲਿਜ਼ਾਬੈਥ, ਉਸ ਦੇ ਉੱਤਰਾਧਿਕਾਰੀਆਂ ਅਤੇ ਵਾਰਸਾਂ ਪ੍ਰਤੀ ਸੱਚੀ ਵਫ਼ਾਦਾਰੀ ਰੱਖਾਂਗਾ। ਇਸ ਲਈ ਰੱਬ ਮੇਰੀ ਮੱਦਦ ਕਰੇ। ਹੁਣ ਇਹ ਬਦਲ ਜਾਵੇਗਾ। ਹਾੳੂਸ ਆਫ਼ ਕਾਮਨਜ਼ ਅਤੇ ਲਾਰਡਸ ਦੇ ਸੰਸਦ ਮੈਂਬਰ ਨਵੇਂ ਰਾਜਾ ਚਾਰਲਸ ਦੀ ਸਹੁੰ ਚੁੱਕਣਗੇ। ਇਸ ਤੋਂ ਇਲਾਵਾ ਜਿਹੜੇ ਯੂ.ਕੇ ਦੇ ਨਾਗਰਿਕ ਬਣ ਗਏ ਹਨ ਉਹ ‘‘ਮਹਾਮਹਿਮ ਮਹਾਰਾਣੀ ਐਲਿਜ਼ਾਬੈਥ, ਉਸਦੇ ਵਾਰਸਾਂ ਅਤੇ ਉੱਤਰਾਧਿਕਾਰੀਆਂ ਪ੍ਰਤੀ ਸੱਚੀ ਵਫ਼ਾਦਾਰੀ’’ ਹੋਣ ਦੀ ਸਹੁੰ ਚੁੱਕਦੇ ਸਨ। ਉਹ ਵੀ ਬਦਲ ਜਾਣ ਦੀ ਸੰਭਾਵਨਾ ਹੈ। ਅਜਿਹਾ ਹੀ ਹਥਿਆਰਬੰਦ ਬਲਾਂ ਅਤੇ ਕੁਝ ਹੋਰ ਵਰਦੀਧਾਰੀ ਬਲਾਂ ਦੇ ਮੈਂਬਰਾਂ ਦੁਆਰਾ ਮਹਾਰਾਣੀ ਦੇ ਨਾਮ ’ਤੇ ਚੁੱਕੀ ਗਈ ਸਹੁੰ ਦੇ ਸਬੰਧ ਵਿੱਚ ਹੋਵੇਗਾ।
ਬਿ੍ਰਟਿਸ਼ ਪਾਸਪੋਰਟ ਮਹਾਰਾਣੀ ਦੇ ਨਾਂ ’ਤੇ ਜਾਰੀ ਕੀਤਾ ਜਾਂਦਾ ਹੈ। ਪਾਸਪੋਰਟ ’ਤੇ ਲਿਖਿਆ ਹੁੰਦਾ ਹੈ ਕਿ ਮਹਾਰਾਣੀ ਦੇ ਨਾਮ ’ਤੇ ਵਿਦੇਸ਼ ਸਕੱਤਰ ਇਸ ਪਾਸਪੋਰਟ ਧਾਰਕ ਨੂੰ ਬਿਨਾਂ ਕਿਸੇ ਰੁਕਾਵਟ ਦੇ ਜਾਣ ਦੀ ਇਜਾਜ਼ਤ ਦਿੰਦਾ ਹੈ ਅਤੇ ਲੋੜ ਪੈਣ ’ਤੇ ਉਸ ਨੂੰ ਮੱਦਦ ਅਤੇ ਸੁਰੱਖਿਆ ਦਿੰਦਾ ਹੈ। ਇਸ ਨੂੰ ਹੁਣ ਰਾਜੇ ਵਲੋਂ ਲਿਖਿਆ ਜਾਵੇਗਾ।
ਯੂ.ਕੇ ਰਾਇਲ ਮੇਲ ਸਟੈਂਪ ’ਤੇ ਮਹਾਰਾਣੀ ਦਾ ਸਾਈਫਰ ਅਤੇ ਉਸਦੀ ਤਸਵੀਰ ਦੀ ਵਰਤੋਂ ਕੀਤੀ ਜਾਂਦੀ ਹੈ। ਈ.ਆਈ.ਆਈ.ਆਰ ਅਤੇ ਕਿੰਗ ਐਡਵਰਡ ਦੇ ਤਾਜ ਵਾਲਾ ਇਹ ਸਾਈਫਰ ਵੀ ਬਦਲਿਆ ਜਾਵੇਗਾ। ਹੁਣ ਨਵਾਂ ਸਾਈਫਰ ਕਿੰਗ ਚਾਰਲਸ ’ਤੇ ਹੋਵੇਗਾ।
Comments are closed, but trackbacks and pingbacks are open.