ਬ੍ਰਮਿੰਘਮ ਦੇ ਹੋਲੀਹੈਡ ਵਾਰਡ ਤੋਂ ਰਿੰਕਲ ਸ਼ੇਰਗਿੱਲ ਨੇ ਕੌਂਸਲ ਚੋਣਾ ਵਿੱਚ ਜਿੱਤ ਪ੍ਰਾਪਤ ਕੀਤੀ

ਵਾਰਡ ਵਿਚੋਂ ਪਹਿਲੀ ਮਹਿਲਾ ਕੌਂਸਲਰ ਬਣ ਕੇ ਇਤਿਹਾਸ ਰਚਿਆ

ਬ੍ਰਮਿੰਘਮ – ‘ਲੋਕ ਲਹਿਰ’ ਦੇ ਸੰਪਾਦਕ ਮਰਹੂਮ ਕਾਮਰੇਡ ਸੁਹੇਲ ਸਿੰਘ ਦੀ ਬੇਟੀ ਪੰਜਾਬ ਦੀ ਜੰਮਪਲ ਰਿੰਕਲ ਸ਼ੇਰਗਿੱਲ ਨੇ ਬ੍ਰਮਿੰਘਮ ਦੇ ਹੋਲੀਹੈਡ ਵਾਰਡ ਤੋਂ 1618 ਵੋਟਾਂ ਪ੍ਰਾਪਤ ਕਰਕੇ ਪਹਿਲੀ ਮਹਿਲਾ ਕੌਂਸਲਰ ਬਣਨ ਦਾ ਮਾਣ ਪ੍ਰਾਪਤ ਕੀਤਾ ਹੈ।

1998 ਵਿੱਚ ਬ੍ਰਮਿੰਘਮ ਵਿੱਚ ਪਹਿਲੀ ਵਾਰ ਇੰਡੀਅਨ ਵਕਰਜ਼ ਵੋਮੈਨ ਐਸੋਸੀਏਸ਼ਨ ਦਾ ਵਿੰਗ ਸਥਾਪਤ ਕੀਤਾ ਗਿਆ, ਜਿਸ ਵਿੱਚ ਰਿੰਕਲ ਸ਼ੇਰਗਿੱਲ ਨਿਰੰਤਰ ਸਰਗਰਮ ਰਹੇ।ਉਨ੍ਹਾਂ 12 ਸਾਲ ਪਹਿਲਾਂ ਐਜਬਾਸਟਨ ਦੀ ਵਾਦਰਸਟ ਰੋਡ ਦੀ ਐਸਸੀਏਸ਼ਨ ਮਿਸਜ ਮਾਰਸਰੇਟ ਸਟਰੋਨਜ ਨਾਲ ਮਿਲ ਕੇ ਬਣਾਈ ਅਤੇ ਰੋਡ ਦੇ ਵਸਨੀਕਾਂ ਦੀ ਭਲਾਈ ਲਈ ਕੰਮ ਕਰਨੇ ਸ਼ੁਰੂ ਕੀਤੇ ਜੋ ਨਿਰੰਤਰ ਜਾਰੀ ਹਨ।

ਉਨ੍ਹਾਂ ਪਿਛਲੇ 10 ਸਾਲਾਂ ਤੋਂ ਪਰਵਾਸੀ ਭਾਰਤੀਆਂ ਨੂੰ ਆਪਣੇ ਵਿਰਸੇ ਨਾਲ ਮੋਹ ਪੈਦਾ ਕਰਨ ਲਈ, ਪੰਜਾਬੀ ਭਾਸ਼ਾ, ਸਾਹਿਤ ਤੇ ਸੱਭਿਆਚਾਰ ਨੂੰ ਪ੍ਰਫੁੱਲਤ ਕਰਨ ਲਈ ਹਰ ਸਾਲ ਤੀਆਂ ਦਾ ਤਿਉਹਾਰ ਮਨਾਉਣਾ ਸ਼ੁਰੂ ਕੀਤਾ ਜੋ ਹੁਣ ਇਕ ਮੇਲੇ ਦਾ ਰੂਪ ਧਾਰਨ ਕਰ ਚੁੱਕਾ ਹੈ, ਜਿਸ ਵਿੱਚ ਇੰਗਲੈਂਡ ਵਿੱਚ ਵਸਦੀਆਂ ਪੰਜਾਬਣ ਮੁਟਿਆਰਾਂ ਪੰਜਾਬੀ ਵਿਰਸੇ ਦੀਆਂ ਝਲਕੀਆਂ ਨੂੰ ਪੇਸ਼ ਕਰਕੇ ਆਪਣੇ ਵਿਰਸੇ ਨਾਲ ਜੁੜੀਆਂ ਰਹਿਣ ਦਾ ਉਤਸਾਹਪੂਰਵਕ ਸੁਨੇਹਾ ਦਿੰਦੀਆਂ ਹਨ।

ਇਸ ਦੇ ਨਾਲ-ਨਾਲ ਉਹ ਔਰਤਾਂ ਵਿੱਚ ਨੂੰ ਜਾਗਰੂਕ ਕਰਨ ਦੇ ਤਰ੍ਹਾਂ-ਤਰ੍ਹਾਂ ਦੇ ਉਪਰਾਲੇ ਕਰ ਰਹੀ ਹੈ। ਉਨ੍ਹਾਂ ਦਾ ਪੇਕਾ ਤੇ ਸਹੁਰਾ ਪਰਿਵਾਰ ਖੱਬੀ ਵਿਚਾਰਧਾਰਾ ਨਾਲ ਸਬੰਧਿਤ ਹਨ।

Comments are closed, but trackbacks and pingbacks are open.