ਬ੍ਰਤਾਨੀਆ ਦੇ ਵਿੱਤ ਮੰਤਰੀ ਅਤੇ ਸਿਹਤ ਮੰਤਰੀ ਵਲੋਂ ਦਿੱਤੇ ਅਸਤੀਫ਼ਿਆਂ ਬਾਅਦ ਪ੍ਰਧਾਨ ਮੰਤਰੀ ਬੋਰਿਸ ਨੇ ਵੀ ਕੁਰਸੀ ਛੱਡੀ

ਵੱਡੇ ਆਰਥਿਕ ਸੰਕਟ ਦੇ ਚਲਦਿਆਂ ਮੰਤਰੀਆਂ ਵਲੋਂ ਦਿੱਤੇ ਜਾ ਰਹੇ ਅਸਤੀਫ਼ਿਆਂ ਨੇ ਬ੍ਰਤਾਨਵੀਆਂ ਨੂੰ ਫਿਕਰਾਂ ਵਿੱਚ ਪਾ ਦਿੱਤਾ

ਲੰਡਨ – ਬ੍ਰਤਾਨੀਆ ਦੇ ਸਿਹਤ ਮੰਤਰੀ ਸਾਜਿਦ ਜਾਵਿਦ ਅਤੇ ਵਿੱਤ ਮੰਤਰੀ ਰਿਸ਼ੀ ਸੁਨਕ ਨੇ ਮੰਗਲਵਾਰ ਨੂੰ ਇਹ ਕਹਿੰਦੇ ਹੋਏ ਆਪਣੇ ਅਹੁਦਿਆਂ ਤੋਂ ਅਸਤੀਫ਼ਾ ਦੇ ਦਿੱਤਾ ਕਿ ਉਨ੍ਹਾਂ ਨੇ ਪ੍ਰਧਾਨ ਮੰਤਰੀ ਬੋਰਿਸ ਜਾਨਸਨ ਤੋਂ ਵਿਸ਼ਵਾਸ ਗੁਆ ਦਿੱਤਾ ਹੈ। ਜਾਵਿਦ ਨੇ ਕਿਹਾ ਕਿ ਉਨ੍ਹਾਂ ਨੇ ਕੁੱਝ ਘਪਲਿਆਂ ਤੋਂ ਬਾਅਦ ਜਾਨਸਨ ਦੀ ਦੇਸ਼ਹਿੱਤ ’ਚ ਸ਼ਾਸਨ ਕਰਨ ਦੀ ਸਮਰੱਥਾ ’ਤੇ ਵਿਸ਼ਵਾਸ ਨੂੰ ਗੁਆ ਦਿੱਤਾ ਹੈ। ਉਨ੍ਹਾਂ ਕਿਹਾ ਕਿ ਉਹ ਹੁਣ ਵਿਵੇਕਪੂਰਨ ਤਰੀਕੇ ਨਾਲ ਸ਼ਾਸਨ ਨਹੀਂ ਕਰ ਸਕਦੇ।

ਬੁੱਧਵਾਰ ਨੂੰ ਅਸਤੀਫ਼ਿਆਂ ਦੇ ਦਬਾਅ ਹੇਠ ਆਏ ਪ੍ਰਧਾਨ ਮੰਤਰੀ ਪੱਦ ਤੋਂ ਬੋਰਿਸ ਜੋਹਨਸਨ ਨੂੰ ਵੀ ਅਸਤੀਫ਼ਾ ਦੇਣਾ ਪਿਆ।

ਬਿ੍ਰਟਿਸ਼ ਪ੍ਰਧਾਨ ਮੰਤਰੀ ਬੋਰਿਸ ਜਾਨਸਨ ਆਪਣੇ ਵਿੱਤ ਮੰਤਰੀ ਰਿਸ਼ੀ ਸੁਨਕ ਅਤੇ ਸਿਹਤ ਮੰਤਰੀ ਸਾਜਿਦ ਜਾਵੇਦ ਦੇ ਅਸਤੀਫ਼ਿਆਂ ਕਾਰਨ ਪਹਿਲਾਂ ਹੀ ਸੰਕਟ ਦਾ ਸਾਹਮਣਾ ਕਰ ਰਹੇ ਸਨ ਅਤੇ ਉਹ ਮੰਤਰੀਆਂ ਸਮੇਤ ਕਈ ਹੋਰ ਸਹਾਇਕਾਂ ਦੇ ਅਸਤੀਫ਼ਿਆਂ ਕਾਰਨ ਮੁਸ਼ਕਲ ਵਿੱਚ ਘਿਰਦੇ ਨਜ਼ਰ ਆ ਰਹੇ ਸਨ। ਜਾਨਸਨ ਦੇ ਕਈ ਸਹਿਯੋਗੀਆਂ ਨੇ ਉਸਦੀ ਲੀਡਰਸ਼ਿੱਪ ਨੂੰ ਚੁਣੌਤੀ ਦਿੱਤੀ ਸੀ। ਵਿਲ ਕੁਇਨਸ ਨੇ ਸਿੱਖਿਆ ਮੰਤਰੀ ਦੇ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ ਸੀ। ਉਸ ਤੋਂ ਬਾਅਦ ਰੌਬਿਨ ਵਾਕਰ ਨੇ ਸਰਕਾਰ ਦੀ ਆਲੋਚਨਾ ਕਰਦੇ ਹੋਏ ਸਕੂਲ ਮੰਤਰੀ ਦੇ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ। ਲਾਰਾ ਟ੍ਰੌਟ ਨੇ ਟਰਾਂਸਪੋਰਟ ਵਿਭਾਗ ਵਿੱਚ ਮੰਤਰੀ ਦੇ ਸਹਾਇਕ ਦਾ ਅਹੁਦਾ ਛੱਡਾ ਦਿੱਤਾ ਸੀ।

ਅਸਤੀਫ਼ਿਆਂ ਬਾਅਦ ਜਾਨਸਨ ਨੇ ਸਿੱਖਿਆ ਮੰਤਰੀ ਡਿਮ ਜਹਾਵੀ ਨੂੰ ਨਵਾਂ ਵਿੱਤ ਮੰਤਰੀ ਨਿਯੁਕਤ ਕੀਤਾ ਸੀ ਅਤੇ ਐਲਾਨ ਕੀਤਾ ਸੀ ਕਿ ਸਟੀਵ ਬਾਰਕਲੇ ਦੇਸ਼ ਦੇ ਨਵੇਂ ਸਿਹਤ ਮੰਤਰੀ ਹੋਣਗੇ।

Comments are closed, but trackbacks and pingbacks are open.