ਇਸ ਮੈਰਾਥਨ ਵਿੱਚ ਘੋੜੇ ਨਾਲ ਮੁਕਾਬਲਾ ਕੀਤਾ
ਲੰਡਨ – ਇੱਥੋਂ ਦੇ ਪ੍ਰਸਿੱਧ ਦੌੜਾਕ ਕੌਂਸਲਰ ਜਗਜੀਤ ਸਿੰਘ ਹਰਦੋਫਰੋਲਾ ਨੇ ਵੇਲਜ਼ ਵਿਖੇ ਘੋੜੇ ਦੇ ਮੁਕਾਬਲੇ ਮੈਰਾਥਨ ਦੌੜ ਕੇ ਨਵਾਂ ਰਿਕਾਰਡ ਸਥਾਪਿਤ ਕੀਤਾ ਹੈ।
ਬੀਤੇ ਹਫ਼ਤੇ ਜਗਜੀਤ ਸਿੰਘ ਨੇ ਵੇਲਜ਼ ਦੇ ਪਹਾੜੀ ਪਿੰਡ ਲਨਵਾਰਟਿਓ ਵੈਲਜ਼ ਵਿਖੇ ਘੋੜੇ ਦਾ ਮੁਕਾਬਲਾ ਕਰਦਿਆਂ ਇਹ ਦੌੜ 6 ਘੰਟੇ 6 ਮਿੰਟ ਵਿੱਚ ਪੂਰੀ ਕੀਤੀ ਜਿਸ ਦੌਰਾਨ ਉਸ ਨੂੰ 12 ਪਹਾੜੀਆਂ ਚੜਨੀਆ ਤੇ ਉਤਰਨੀਆਂ ਪਈਆਂ ਅਤੇ ਪੱਥਰਾਂ, ਪਾਣੀ ਸਮੇਤ ਗਾਰੇ ਦਾ ਸਾਹਮਣਾ ਕਰਨਾ ਪਿਆ।
ਇਹ ਦੌੜ ਸਥਾਨਕ ਗੋਰਡਨ ਗਰੀਨ ਨਾਮੀ ਵਿਅਕਤੀ ਵਲੋਂ 1980 ਵਿੱਚ ਸ਼ੁਰੂ ਕੀਤੀ ਗਈ ਸੀ ਜੋ ਹਰ ਸਾਲ ਕਰਵਾਈ ਜਾਂਦੀ ਹੈ ਅਤੇ ‘‘ਬੰਦੇ ਦੇ ਮੁਕਾਬਲੇ ਘੋੜੇ’’ ਦੇ ਨਾਮ ਨਾਲ ਵੀ ਮਸ਼ਹੂਰ ਹੈ। ਇਸ ਸਾਲ ਦੌੜ ਵਿੱਚ 600 ਦੌੜਾਕਾਂ ਅਤੇ 42 ਘੋੜਿਆਂ ਨੇ ਹਿੱਸਾ ਲਿਆ ਅਤੇ ਜਗਜੀਤ ਸਿੰਘ ਘੋੜੇ ਦੇ ਮੁਕਾਬਲੇ ਮੈਰਾਥਨ ਦੌੜਨ ਵਾਲੇ ਦੁਨੀਆ ਦੇ ਪਹਿਲੇ ਸਿੱਖ ਦੌੜਾਕ ਬਣ ਗਏ ਹਨ।
ਜਗਜੀਤ ਸਿੰਘ ਨੇ ਇਹ ਮੈਰਾਥਨ ਆਪਣੇ ਪਿਤਾ ਦੀ ਯਾਦ ਵਿੱਚ ਸਫ਼ਲਤਾਪੂਰਵਕ ਪੂਰੀ ਕੀਤੀ ਜਿਨ੍ਹਾਂ ਨੇ 1954 ਵਿੱਚ ਘੋੜੇ ਦੇ ਮੁਕਾਬਲੇ ਮੈਰਾਥਨ ਦੌੜ ਕੇ ਜਿੱਤ ਪ੍ਰਾਪਤ ਕੀਤੀ ਸੀ।
Comments are closed, but trackbacks and pingbacks are open.