14 ਅਪ੍ਰੈਲ 2025 ਨੂੰ ਦੁਪਹਿਰ 12 ਵਜੇ ਵਿਸਾਖੀ ਵਾਲੇ ਦਿਨ ਪੰਜਾਬ ਰੇਡੀਓ ਵੱਲੋਂ ਪੰਜਾਬ ਟੀਵੀ ਦੀ ਸ਼ੁਰੂਆਤ
ਲੰਡਨ – ਪੰਜਾਬ ਟੀਵੀ ਦੀ ਸ਼ੁਰੂਆਤ ਦੇ ਨਾਲ ਇਸ ਨੂੰ ਪੰਜਾਬ ਰੇਡੀਓ ਵੱਲੋਂ ਪੰਜਾਬੀ ਅਤੇ ਸਿੱਖ ਜਗਤ ਦੇ ਵਿੱਚ ਇੱਕ ਹੋਰ ਵਿਸ਼ੇਸ਼ ਪ੍ਰਾਪਤੀ ਕਿਹਾ ਜਾਏਗਾ।
ਪੰਜਾਬੀਆਂ ਦੀ ਚਿਰਾਂ ਤੋਂ ਚਲੀ ਆ ਰਹੀ ਮੰਗ ਉਪਰ ਪੰਜਾਬ ਰੇਡੀਓ ਵੱਲੋਂ ਪੰਜਾਬ ਟੀਵੀ ਦੀ ਸ਼ੁਰੂਆਤ ਕੀਤੀ ਜਾ ਰਹੀ ਹੈ। ਸਾਲ 2025, ਜਿੱਥੇ ਪੰਜਾਬ ਰੇਡੀਓ ਆਪਣੀ 25ਵੀਂ ਵਰ੍ਹੇ ਗੰਡ ਮਨਾ ਰਿਹਾ ਹੈ ਉਥੇ ਦੂਜੇ ਪਾਸੇ ਪੰਜਾਬ ਰੇਡੀਓ ਵੱਲੋਂ ਪੰਜਾਬ ਟੀਵੀ ਦੀ ਪੇਸ਼ਕਾਰੀ ਰਾਹੀਂ,ਪੰਜਾਬੀ ਰੇਡੀਓ ਅਤੇ ਟੈਲੀਵਿਜ਼ਨ ਦੀ ਦੁਨੀਆਂ ਦੇ ਵਿੱਚ ਦੇ ਵਿੱਚ ਇਕ ਹੋਰ ਮੀਲ ਪੱਥਰ ਰੱਖਿਆ ਜਾ ਰਿਹਾ ਹੈ।
ਪੰਜਾਬ ਰੇਡੀਓ ਦੇ ਮੈਨੇਜਿੰਗ ਡਾਇਰੈਕਟਰ ਸਰਦਾਰ ਸੁਰਜੀਤ ਸਿੰਘ ਘੁੰਮਣ ਹੁਣਾਂ ਨੇ ਇਸ ਗੱਲ ਨੂੰ ਦੱਸਦਿਆਂ ਹੋਇਆਂ ਇੱਕ ਵਿਸ਼ੇਸ਼ ਖੁਸ਼ੀ ਦਾ ਪ੍ਰਗਟਾਵਾ ਕੀਤਾ ਹੈ ਕੇ ਪੰਜਾਬ ਟੀਵੀ ਦੀ ਸ਼ੁਰੂਆਤ ਉਨਾਂ ਪੰਜਾਬੀਆਂ ਦੇ ਲਈ ਇਸ ਵਾਰੀ ਦੀ ਵਿਸਾਖੀ ਦੇ ਉੱਪਰ ਇੱਕ ਵਿਸ਼ੇਸ਼ ਤੋਹਫਾ ਹੋਵੇਗਾ ਜਿਨਾਂ ਦੀ ਚਿਰਾਂ ਤੋਂ ਮੰਗ ਸੀ ਕਿ ਪੰਜਾਬ ਰੇਡੀਓ ਦੀ ਕਾਮਯਾਬੀ ਤੋਂ ਬਾਅਦ ਅਸੀਂ ਪੰਜਾਬ ਟੀਵੀ ਰਾਹੀਂ ਵੀ, ਪੰਜਾਬੀ ਰੇਡੀਓ ਅਤੇ ਟੈਲੀਵਿਜ਼ਨ ਦੀ ਦੁਨੀਆਂ ਦੇ ਵਿੱਚ ਆਪਣੀਆਂ ਸੇਵਾਵਾਂ ਅਰਪਤ ਕਰੀਏ।
14 ਅਪ੍ਰੈਲ 2025 ਨੂੰ ਦੁਪਹਿਰ 12 ਵਜੇ ਵਿਸਾਖੀ ਵਾਲੇ ਦਿਹਾੜੇ ਸਤਿਗੁਰਾਂ ਦੇ ਚਰਨਾਂ ਦੇ ਵਿੱਚ ਅਰਦਾਸ ਕਰਕੇ ਪੰਜਾਬ ਟੀਵੀ ਦੇ ਵਨ ਸੁਵੰਨੇ ਪ੍ਰੋਗਰਾਮਾਂ ਦੀ ਸ਼ੁਰੂਆਤ ਸਕਾਈ ਚੈਨਲ ਨੰਬਰ 761 ਤੋਂ ਕਰ ਦਿੱਤੀ ਜਾਵੇਗੀ। ਪੰਜਾਬ ਰੇਡੀਓ, ਵਾਂਗੂ ਪੰਜਾਬ ਟੀਵੀ ਵੀ 24 ਘੰਟੇ ਪੰਜਾਬੀ ਦੇ ਹੀ ਪ੍ਰੋਗਰਾਮ ਪ੍ਰਸਾਰਿਤ ਕਰੇਗਾ।
Comments are closed, but trackbacks and pingbacks are open.