ਪੰਜਾਬ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਵਲੋਂ ਬਰਨਾਲੇ ਤੋਂ ਕੇਵਲ ਸਿੰਘ ਢਿੱਲੋਂ ਦੇ ਹੱਕ ਵਿੱਚ ਧੂੰਆਧਾਰ ਪ੍ਰਚਾਰ

ਐਨ ਆਰ ਆਈ ਕਮਿਸ਼ਨ ਪੰਜਾਬ ਦੇ ਮੈਂਬਰ ਦਲਜੀਤ ਸਹੋਤਾ ਨੇ ਕੀਤਾ ਆਗੂਆਂ ਦਾ ਸਨਮਾਨ

ਬਰਨਾਲਾ – ਭਾਰਤ ਦੇ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਦੀ ਅਸਫ਼ਲ ਪੰਜਾਬ ਫੇਰੀ ਤੋਂ ਬਾਅਦ ਪੈਦਾ ਹੋਏ ਵਿਵਾਦ ਨੂੰ ‘‘ਡਰਾਮਾ ਕਰਾਰ’’ ਦਿੰਦਿਆ ਪੰਜਾਬ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੇ ਇਮਾਨਦਾਰ ਸਿਆਸਤਦਾਨਾ ਦੀ ਪਿੱਠ ਠੋਕਦਿਆਂ ਬਰਨਾਲਾ ਤੋਂ ਸਾਬਕਾ ਵਧਾਇਕ ਸ. ਕੇਵਲ ਸਿੰਘ ਢਿੱਲੋਂ ਨੂੰ ਜੇਤੂ ਕਰਾਰ ਦੇ ਦਿੱਤਾ ਹੈ।ਇਸ ਮੌਕੇ ਸ. ਢਿੱਲੋਂ ਦੇ ਹਮਾਇਤੀਆਂ ਵਿੱਚ ਐਨ ਆਰ ਆਈ ਕਮਿਸ਼ਨ ਦੇ ਮੈਂਬਰ ਦਲਜੀਤ ਸਿੰਘ ਸਹੋਤਾ ਅਤੇ ਉਨ੍ਹਾਂ ਦੇ ਸਮਰਥੱਕ ਵੀ ਮੌਜੂਦ ਸਨ।

Comments are closed, but trackbacks and pingbacks are open.