ਪੰਜਾਬ ਦੇ ਗਵਰਨਰ ਵਲੋਂ ਵਰਲਡ ਕੈਂਸਰ ਕੇਅਰ ਦੇ ਚੇਅਰਮੈਨ ਡਾ. ਧਾਲੀਵਾਲ ਦਾ ਉਮਰ ਭਰ ਦੀਆਂ ਪ੍ਰਾਪਤੀਆਂ ਐਵਾਰਡ ਨਾਲ ਸਨਮਾਨ

ਪੰਜਾਬੀਆਂ ਦੇ ਦਿਲਾਂ ਦੀ ਧੜਕਣ ਗੁਰਦਾਸ ਮਾਨ ਵਲੋਂ ਸੰਸਥਾ ਦਾ ਮੈਗਜ਼ੀਨ ਰੀਲੀਜ਼ ਕੀਤਾ ਗਿਆ

ਲੰਡਨ (ਬਠਿੰਡਾ) – ਵਿਸ਼ਵ ਭਰ ਵਿੱਚ ਕੈਂਸਰ ਦੇ ਕਾਰਜਾਂ ਲਈ ਵੱਡੇ ਉਪਰਾਲੇ ਕਰ ਰਹੀ ਸੰਸਥਾ ਵਰਲਡ ਕੈਂਸਰ ਕੇਅਰ ਯੂ.ਕੇ ਦੇ ਚੇਅਰਮੈਨ ਡਾਕਟਰ ਕੁਲਵੰਤ ਸਿੰਘ ਧਾਲੀਵਾਲ ਦਾ ਪੰਜਾਬ ਦੇ ਗਵਰਨਰ ਗੁਲਾਬ ਚੰਦ ਕਟਾਰੀਆ ਨੇ ‘‘ਲਾਈਫ਼ ਟਾਇਮ ਅਦੀਵਰਮੈਂਟ’’ ਐਵਾਰਡ ਨਾਲ ਸਨਮਾਨ ਕੀਤਾ ਗਿਆ ਜਦਕਿ ਪੰਜਾਬੀਆਂ ਦੇ ਹਰਮਨ ਪਿਆਰੇ ਗਾਇਕ ਅਤੇ ਉੱਘੇ ਅਦਾਕਾਰ ਗੁਰਦਾਸ ਮਾਨ ਨੇ ਸੰਸਥਾ ਦਾ ਮੈਗਜ਼ੀਨ ਰੀਲੀਜ਼ ਕੀਤਾ।

ਬੀਤੇ ਦਿਨੀਂ ਬਾਬਾ ਫਰੀਦ ਐਜੂਕੇਸ਼ਨ ਇੰਸਟੀਚਿੳੂਟ ਵਿਖੇ ਹੋਏ ਸਮਾਗਮ ਮੌਕੇ ਪੰਜਾਬ ਦੇ ਗਵਰਨਰ ਸ੍ਰੀ ਗੁਲਾਬ ਚੰਦ ਕਟਾਰੀਆ ਨੇ ਡਾਕਟਰ ਧਾਲੀਵਾਲ ਦਾ ਸਨਮਾਨ ਕੀਤਾ ਅਤੇ ਉਨ੍ਹਾਂ ਦੀ ਕਾਰਜਾਂ ਦੀ ਮੁੜ ਸਲਾਹੁਤਾ ਕੀਤੀ ਜਦਕਿ ਪੰਜਾਬ ਦੇ ਮਾਣ ਗੁਰਦਾਸ ਮਾਨ ਨੇ ਸੰਸਥਾ ਦਾ ਮੈਗਜ਼ੀਨ ਰੀਲੀਜ਼ ਕੀਤਾ। ਯੂ.ਕੇ ਦੇ ਪ੍ਰਸਿੱਧ ਕਾਰੋਬਾਰੀ ਅਤੇ ਸੰਸਥਾ ਦੇ ਸਹਿਯੋਗੀ ਡਾਕਟਰ ਜਸਵੰਤ ਸਿੰਘ ਗਰੇਵਾਲ ਨੇ ਆਪਣੀ ਸੰਸਥਾ ਦੇ ਸਹਿਯੋਗੀਆਂ ਵਲੋਂ ਡਾਕਟਰ ਧਾਲੀਵਾਲ ਨੂੰ ਵਧਾਈ ਦਿੰਦਿਆਂ ਕਿਹਾ ਕਿ ਮਨੁੱਖਤਾ ਦੀ ਸੇਵਾ ਸਭ ਤੋਂ ਵੱਡੀ ਹੈ ਜਿਸ ਕਾਰਨ ਵਰਲਡ ਕੈਂਸਰ ਕੇਅਰ ਯੂ.ਕੇ ਨੂੰ ਸਨਮਾਨ ਮਿਲ ਰਿਹਾ ਹੈ ਅਤੇ ਸੰਸਥਾ ਆਪਣੇ ਲੋਕ ਭਲਾਈ ਕਾਰਜਾਂ ਨੂੰ ਜਾਰੀ ਰੱਖੇਗੀ।

Comments are closed, but trackbacks and pingbacks are open.