ਸਾਹਿਤਕਾਰਾਂ ਦਾ ਸਨਮਾਨ ਕੀਤਾ ਗਿਆ
ਕਾਵੈਂਟਰੀ- (ਮਨਦੀਪ ਖੁਰਮੀ ਹਿੰਮਤਪੁਰਾ)- ਪਿਛਲੇ ਦਿਨੀ ਪੰਜਾਬੀ ਲੇਖਕ ਸਭਾ ਕਾਵੈਂਟਰੀ (ਯੂ.ਕੇ) ਵੱਲੋਂ ਕਵੀ ਸੰਮੇਲਨ ਕਰਵਾਇਆ ਗਿਆ। ਜਿਸ ਵਿੱਚ ਨਾਮਵਰ ਸ਼ਾਇਰਾਂ ਨੇ ਹਾਜ਼ਰੀ ਭਰੀ।
ਜਿੱਥੇ ਕਵੀਆਂ ਨੇ ਗਜ਼ਲਾਂ,ਗੀਤਾਂ ਰਾਹੀਂ ਆਏ ਹੋਏ ਸਰੋਤਿਆਂ ਦਾ ਮਨੋਰੰਜਨ ਕੀਤਾ ਉੱਥੇ ਨਾਲ ਹੀ ਪ੍ਰਸਿੱਧ ਕਵੀਆਂ ਦੀਆਂ ਕਿਤਾਬਾਂ ਵੀ ਲੋਕ ਅਰਪਣ ਕੀਤੀਆਂ ਗਈਆਂ।
ਜਿਹਨਾਂ ਵਿੱਚ ਸੰਤੋਖ ਸਿੰਘ ਹੇਅਰ ਜੀ (ਕਾਵੈਂਟਰੀ) ਦੀ ਕਹਾਣੀਆਂ ਦੀ ਕਿਤਾਬ ‘ਹਰ ਚੂੜਾ’ ਅਤੇ ਸੁਰਿੰਦਰਪਾਲ ਸਿੰਘ ਜੀ (ਕਾਵੈਂਟਰੀ) ਦੀ ਕਾਵਿ ਪੁਸਤਕ ‘ਗੁੜ ਵਾਲੀ ਚਾਹ’ ਲੋਕ ਅਰਪਣ ਕੀਤੀਆਂ ਗਈਆਂ।
ਸੰਤੋਖ ਸਿੰਘ ਹੇਅਰ (ਕਾਵੈਂਟਰੀ) ਜੀ ਦੀ ਕਹਾਣੀਆਂ ਦੀ ਕਿਤਾਬ ‘ਤੇ ਦੋ ਪਰਚੇ ਪੜੇ ਗਏ।
ਪਹਿਲਾ ਪਰਚਾ ਕੁਲਵੰਤ ਕੌਰ ਢਿੱਲੋਂ ਵੱਲੋਂ ਅਤੇ ਦੂਜਾ ਪਰਚਾ ਸੁਰਿੰਦਰਪਾਲ ਬਰਾੜ ਕਨੇਡਾ ਵੱਲੋਂ ਲਿਖਿਆ ਸੁਰਿੰਦਰਪਾਲ ਸਿੰਘ (ਕਾਵੈਂਟਰੀ) ਵੱਲੋਂ ਪੜਿਆ ਗਿਆ।ਹਾਜ਼ਰ ਸਾਹਿਤਕਾਰਾਂ ਵੱਲੋਂ ਪਰਚਿਆਂ ਉੱਤੇ ਸਾਰਥਕ ਵਿਚਾਰ ਵਟਾਂਦਰੇ ਕੀਤੇ ਗਏ।
ਪ੍ਰਧਾਨਗੀ ਮੰਡਲ ਵਿੱਚ ਡਾ. ਦਵਿੰਦਰ ਕੌਰ, ਡਾ.ਕਰਨੈਲ ਸ਼ੇਰਗਿੱਲ, ਮਹਿੰਦਰਪਾਲ ਧਾਲੀਵਾਲ, ਡਾ.ਬਲਦੇਵ ਕੰਧੋਲਾ ਅਤੇ ਕੌਂਸਲਰ ਰਾਮ ਲਾਖਾ ਜੀ ਨੇ ਭਾਗ ਲਿਆ। ਸਟੇਜ ਦੀ ਕਾਰਵਾਈ ਸੁਰਿੰਦਰਪਾਲ ਸਿੰਘ (ਕਾਵੈਂਟਰੀ) ਵੱਲੋਂ ਨਿਭਾਈ ਗਈ।
ਪ੍ਰੋਗਰਾਮ ਦੇ ਦੂਸਰੇ ਭਾਗ ਵਿੱਚ ਸਭਾ ਵੱਲੋਂ ਆਪਣੀ ਪੁਰਾਣੀ ਰੀਤ ਨੂੰ ਬਰਕਰਾਰ ਰੱਖਦਿਆਂ ਸਾਹਿਤ ਨੂੰ ਸਮਰਪਿਤ ਡਾ. ਮਹਿੰਦਰ ਗਿੱਲ ਅਤੇ ਅਸਟਰੇਲੀਆ ਤੋਂ ਆਏ ਦਲਵੀਰ ਹਲਵਾਰਵੀ ਜੀ ਨੂੰ ਉਹਨਾਂ ਦੀਆਂ ਸਾਹਿਤ ਅਤੇ ਸਮਾਜਿਕ ਘਾਲਣਾ ਸਦਕਾ ਸਨਮਾਨਿਤ ਕੀਤਾ ਗਿਆ।
ਸੁਰਿੰਦਰਪਾਲ ਸਿੰਘ (ਕਾਵੈਂਟਰੀ) ਦਾ ਦੂਸਰਾ ਕਾਵਿ ਸੰਗ੍ਰਹਿ ‘ਗੁੜ ਵਾਲੀ ਚਾਹ’ ਅਤੇ ਸੰਤੋਖ ਸਿੰਘ ਹੇਅਰ ਦਾ ਕਹਾਣੀ ਸੰਗ੍ਰਹਿ ‘ਹਰਾ ਚੂੜਾ’ ਸਮੇਤ ਡਾ. ਦਵਿੰਦਰ ਕੌਰ, ਮਹਿੰਦਰ ਦਿਲਬਰ, ਦਲਵੀਰ ਹਲਵਾਰਵੀ, ਪਰਮ ਨਿਮਾਣਾ ਸਮੇਤ ਹੋਰ ਕਿਤਾਬਾਂ ਲੋਰ ਅਰਪਣ ਕੀਤੀਆਂ ਗਈਆਂ।
ਇਸ ਸ਼ੈਸ਼ਨ ਦੇ ਪ੍ਰਧਾਨਗੀ ਮੰਡਲ ਵਿੱਚ ਕੁਲਵੰਤ ਕੌਰ ਢਿੱਲੋਂ, ਦਰਸ਼ਨ ਬੁਲੰਦਵੀ, ਰਜਿੰਦਰ ਕੌਰ, ਦਲਵੀਰ ਹਲਵਾਰਵੀ, ਬਲਦੇਵ ਮਸਤਾਨਾ ਅਤੇ ਦਲਵੀਰ ਕੌਰ ਬਿਰਾਜ਼ਮਾਨ ਹੋਏ। ਇਸ ਸ਼ੈਸ਼ਨ ਦੇ ਸਟੇਜ ਦੀ ਜਿੰਮੇਵਾਰੀ ਕੁਲਦੀਪ ਬਾਂਸਲ ਵੱਲੋਂ ਬਾਖੂਬ ਨਿਭਾਈ ਗਈ।
ਆਖਿਰ ਵਿੱਚ ਪੰਜਾਬੀ ਲੇਖਕ ਸਭਾ ਕਾਵੈਂਟਰੀ ਵੱਲੋਂ ਆਏ ਹੋਏ ਮਹਿਮਾਨਾਂ ਦਾ ਧੰਨਵਾਦ ਕੀਤਾ ਗਿਆ।
Comments are closed, but trackbacks and pingbacks are open.