ਪਾਪਾ ਜੋਅ ਰਿਕਾਰਡਜ਼ ਵਲੋਂ ਨਵਾਂ ਗੀਤ ‘‘ਸਾਡੀ ਦੋਸਤੀ ਸਾਡਾ ਪਿਆਰ’’ ਰੀਲੀਜ਼

ਢੋਲ ਕਿੰਗ ਗੁਰਚਰਨ ਮੱਲ ਅਤੇ ਗਾਇਕ ਗੀਤਕਾਰ ਸੁਖਬੀਰ ਸੋਢੀ ਸੁੰਨੜਾਂ ਵਾਲੇ ਦਾ ਸਾਂਝਾ ਉਪਰਾਲਾ

ਲੰਡਨ – ਇੱਥੋਂ ਦੇ ਮਸ਼ਹੂਰ ਰਿਕਾਰਡ ਲੇਬਲ ਪਾਪਾ ਜੋਅ ਵਲੋਂ ਬੀਤੇ ਸ਼ੁੱਕਰਵਾਰ ਚਿਪਨਹੈਮ ਦੇ ‘‘ਚੋਰ ਬਾਜ਼ਾਰ’’ ਰੈਸਟੋਰੈਂਟ ਵਿਖੇ ਢੋਲ ਕਿੰਗ ਗੁਰਚਰਨ ਮੱਲ ਅਤੇ ਸੁਖਬੀਰ ਸੋਢੀ ਦਾ ਗੀਤ ‘‘ਸਾਡੀ ਦੋਸਤੀ ਸਾਡਾ ਪਿਆਰ’’ ਉੱਘੇ ਮਹਿਮਾਨਾਂ ਦੀ ਹਾਜ਼ਰੀ ਵਿੱਚ ਰੀਲੀਜ਼ ਕੀਤਾ ਗਿਆ।
ਇਸ ਗੀਤ ਦਾ ਸੰਗੀਤ ਡਿਪਸ ਭੰਮਰਾ ਵਲੋਂ ਤਿਆਰ ਕੀਤਾ ਗਿਆ ਹੈ ਅਤੇ ਲੇਖਕ ਸੁਖਬੀਰ ਸੋਢੀ ਅਤੇ ਗੁਰਚਰਨ ਮੱਲ ਹਨ। ਸੁਖਬੀਰ ਸੋਢੀ ਅਤੇ ਢੋਲ ਕਿੰਗ ਗੁਰਚਰਨ ਮੱਲ ਤੋਂ ਇਲਾਵਾ ਇਸ ਗੀਤ ਨੂੰ ਅੰਜੂਮਨ, ਬੂਟਾ ਪ੍ਰਦੇਸੀ, ਜਸਵੰਤ ਲੱਖਣਪਾਲ, ਰਵਿੰਦਰ ਰਮਤਾ, ਸਟੀਵਨ, ਜਗਦੀਸ਼, ਸੰਮੀ ਤੇ ਨੰਦ, ਮਨਰਾਜ ਤੇ ਸੁਖਮਨ, ਵਿਜੈ, ਅਜੈਬ ਓ ਪੀ, ਕੈਲੀ ਅਲਾਪ, ਜੋਨੀ ਟੀ ਡੀ ਐਫ, ਪਿ੍ਰਤਪਾਲ, ਇੰਦਰ ਕਲਸੀ, ਸੋਨੂੰ, ਜੱਸੀ, ਲਵਜੀਤ ਮਨਪ੍ਰੀਤ ਨੇ ਖੂਬਸੂਰਤ ਢੰਗ ਨਾਲ ਨਿਭਾਇਆ ਹੈ ਜਿਸ ਦੀ ਭਰਪੂਰ ਸ਼ਲਾਘਾ ਹੋ ਰਹੀ ਹੈ।

Comments are closed, but trackbacks and pingbacks are open.