ਯੂ.ਕੇ ਭਰ ਤੋਂ ਰਿਸ਼ਤੇਦਾਰਾਂ ਅਤੇ ਪ੍ਰਸੰਸਕਾਂ ਨੇ ਸ਼ਰਧਾ ਦੇ ਫੁੱਲ ਭੇਟ ਕੀਤੇ।
ਸਾਊਥਾਲ (ਲੰਡਨ) (ਮਨਪ੍ਰੀਤ ਸਿੰਘ ਬੱਧਨੀ ਕਲਾਂ) – ਯੂ ਕੇ ਤੋਂ ਛਪਦੇ ਮਸ਼ਹੂਰ ਅਤੇ ਪੁਰਾਣੇ ਸਪਤਾਹਿਕ `ਦੇਸ ਪ੍ਰਦੇਸ’ ਦੇ ਮੁੱਖ ਸੰਪਾਦਕ ਸ: ਗੁਰਬਖ਼ਸ ਸਿੰਘ ਵਿਰਕ ਨੂੰ ਬੀਤੇ ਕੱਲ੍ਹ ਉਹਨਾਂ ਦੇ ਪ੍ਰੀਵਾਰ ਅਤੇ ਸੁਭਚਿੰਤਕਾਂ ਵੱਲੋਂ ਹੰਝੂਆਂ ਭਰੀ ਅੰਤਮ ਵਿਦਾਇਗੀ ਦਿੱਤੀ ਗਈ।
ਸ: ਵਿਰਕ ਦੇ ਅੰਤਮ ਸੰਸਕਾਰ ਮੌਕੇ ਯੂ ਕੇ ਭਰ ਤੋਂ ਰਾਜਨੀਤਕ, ਧਾਰਮਿਕ, ਸੱਭਿਆਚਾਰਕ, ਸਮਾਜਿਕ ਅਤੇ ਲੇਖਕ ਭਾਈਚਾਰੇ ਨਾਲ ਜੁੜੀਆਂ ਪ੍ਰਮੁੱਖ ਸਖਸ਼ੀਅਤਾਂ ਨੇ ਹਾਜਿ਼ਰ ਹੋਈਆਂ। ਸਹਿਜ ਪਾਠ ਦੇ ਭੋਗ ਉਪਰੰਤ ਭਾਈ ਬਲਵਿੰਦਰ ਸਿੰਘ ਪੱਟੀ ਵਾਲਿਆਂ ਨੇ ਗੁਰਬਾਣੀ ਕੀਰਤਨ ਰਾਹੀਂ ਸੰਗਤਾਂ ਨੂੰ ਨਿਹਾਲ ਕੀਤਾ।

ਇਸ ਮੌਕੇ ਸ਼ਰਧਾ ਦੇ ਫੁੱਲ ਭੇਂਟ ਕਰਦਿਆਂ ਸ੍ਰੀ ਗੁਰੂ ਸਿੰਘ ਸਭਾ ਸਾਊਥਾਲ ਦੇ ਪ੍ਰਧਾਨ ਸ: ਹਿੰਮਤ ਸਿੰਘ ਸੋਹੀ, ਮਨਜੀਤ ਸਿੰਘ ਸਟੇਜ ਸਕੱਤਰ, ਸੁਖਦੀਪ ਸਿੰਘ ਰੰਧਾਵਾ, ਮਨਜੀਤ ਸਿੰਘ ਬੁਟਰ ਮਨੁੱਖੀ ਅਧਿਕਾਰ ਸੰਗਠਨ, ਡਾ: ਗੁਰਦੀਪ ਸਿੰਘ ਜਗਬੀਰ, ਬੀਬੀ ਬਲਵਿੰਦਰ ਕੌਰ ਚਾਹਲ, ਗਿਆਨੀ ਗੁਰਬਖ਼ਸ਼ ਸਿੰਘ ਗੁਲਸ਼ਨ, ਅਮਰਜੀਤ ਸਿੰਘ ਢਿਲੋਂ, ਮਨਪ੍ਰੀਤ ਸਿੰਘ ਬੱਧਨੀ ਕਲਾਂ, ਅਮਰਜੀਤ ਸਿੰਘ ਖਾਲੜਾ, ਦਵਿੰਦਰ ਸਿੰਘ ਪਤਾਰਾ, ਮੀਤ ਪ੍ਰਧਾਨ ਕੁਲਵੰਤ ਸਿੰਘ ਭਿੰਡਰ, ਕੌਂਸਲਰ ਰਾਜੂ ਸੰਸਾਰਪੁਰੀ ਨੇ ਸ: ਗੁਰਬਖ਼ਸ਼ ਸਿੰਘ ਵਿਰਕ ਦੀਆਂ ਬਰਤਾਨੀਆਂ ਵਿੱਚ ਪੰਜਾਬੀ ਪੱਤਰਕਾਰੀ ਰਾਹੀਂ ਸਮਾਜ ਨੂੰ ਦਿੱਤੀ ਦੇਣ ਦੀ ਸ਼ਲਾਘਾ ਕੀਤੀ।

ਸ: ਸਰਬਜੀਤ ਸਿੰਘ ਵਿਰਕ ਅਤੇ ਉਹਨਾਂ ਦੇ ਪ੍ਰੀਵਾਰ ਨਾਲ ਦੁੱਖ ਸਾਂਝਾਂ ਕਰਦਿਆਂ ਬੁਲਾਰਿਆਂ ਨੇ ਆਸ ਪ੍ਰਗਟ ਕੀਤੀ ਹੁਣ ਸਰਬਜੀਤ ਆਪਣੇ ਪਿਤਾ ਵਾਂਗ ਪੰਜਾਬੀ ਅਤੇ ਸਿੱਖ ਭਾਈਚਾਰੇ ਲਈ ਸਰਗਰਮੀ ਨਾਲ ਪੱਤਰਕਾਰੀ ਖੇਤਰ ਵਿੱਚ ਭੂਮਿਕਾ ਨਿਭਾਉਣਗੇ।


ਇਸ ਮੌਕੇ ਐਮ ਪੀ ਵਰਿੰਦਰ ਸ਼ਰਮਾਂ, ਸਾਬਕਾ ਮੇਅਰ ਰਣਜੀਤ ਧੀਰ, ਸੋਹਣ ਸਿੰਘ ਰੰਧਾਵਾ, ਦੇਵ ਬਾਠ, ਸੁਖਦੇਵ ਸਿੰਘ ਔਜਲਾ, ਤਲਵਿੰਦਰ ਸਿੰਘ ਹੇਅਰ, ਕੁਲਵਿੰਦਰ ਪੋਲ, ਤਰਲੋਚਨ ਸਿੰਘ ਗੋਲਡਨ ਸਟਾਰ, ਪ੍ਰੇਮੀ ਜੌਹਲ, ਸਿ਼ਵਦੀਪ ਕੌਰ ਢੇਸੀ, ਸੁਰਿੰਦਰ ਕੌਰ, ਯਸ਼ ਸਾਥੀ, ਨਛੱਤਰ ਕਲਸੀ, ਸੋਖਾ ਢੇਸੀ, ਰਵੀ ਬੋਲੀਨਾ, ਦੀਦਾਰ ਸਿੰਘ ਰੰਧਾਵਾ, ਹਰਜੀਤ ਸਿੰਘ ਸਰਪੰਚ, ਸੋਹਣ ਸਿੰਘ ਸਮਰਾ, ਰਣਜੀਤ ਸਿੰਘ ਢੰਡਾ, ਲੱਕੀ ਧਾਲੀਵਾਲ, ਕੁਲੰਵਤ ਸਿੰਘ ਧਾਲੀਵਾਲ (ਵਰਲਡ ਕੈਂਸਰ ਕੇਅਰ), ਡਾ. ਜਸਵੰਤ ਸਿੰਘ ਗਰੇਵਾਲ, ਸ਼ਰਨਬੀਰ ਸਿੰਘ ਸੰਘਾ, ਰਘੁਵਿੰਦਰ ਸਿੰਘ ਸੋਹੀ, ਗੁਰਜੀਤ ਸਿੰਘ ਜੱਜ, ਕੇਵਲ ਸਿੰਘ ਸਿੱਧੂ, ਸ. ਬਲਵੰਤ ਸਿੰਘ ਧਾਮੀ, ਸੁਖਬੀਰ ਸਿੰਘ ਸੋਢੀ, ਅਮਨਦੀਪ ਸਿੰਘ ਨਿੱਜਰ, ਬਲਦੇਵ ਸਿੰਘ ਮੰਡੇਰ, ਰਘਬੀਰ ਸਿੰਘ ਚੰਦਨ, ਨਿਰਮਲ ਸਿੰਘ, ਕਪਲਦੇਵ ਸਿੰਘ ਭਾਰਜ, ਕੁਲਵੰਤ ਸਿੰਘ ਭੰਮਰਾ, ਗੁਰਚਰਨ ਮੱਲ, ਬਿੱਲ ਕੂਨਰ, ਗੁਰਬਖ਼ਸ਼ ਸਿੰਘ ਬ੍ਰਮਿੰਘਮ, ਦੀਪਾ ਕੰਦੋਲਾ, ਵਕੀਲ ਸੰਤੋਖ ਸਿੰਘ ਛੋਕਰ, ਵਕੀਲ ਹਰੀ ਸਿੰਘ, ਜਗਜੀਤ ਕੌਰ, ਬਿਲੀ ਜੁਟਲਾ, ਕੇਸਰ ਸਿੰਘ ਧਾਲੀਵਾਲ, ਮਨਪ੍ਰੀਤ ਸਿੰਘ ਬੱਧਨੀਕਲਾਂ, ਪੰਮੀ ਰੰਧਾਵਾ, ਸ. ਸਰਬਜੀਤ ਸਿੰਘ, ਬੀਬੀ ਸਰਬਜੀਤ ਕੌਰ, ਨਛੱਤਰ ਕਲਸੀ, ਸ. ਸੁਖਦੇਵ ਸਿੰਘ ਢਿੱਲੋਂ, ਬਿੰਦਾ ਰਹਿੰਸੀ, ਪਲਵਿੰਦਰ ਧਾਮੀ (ਹੀਰਾ), ਕੁਮਾਰ ਹੀਰਾ, ਸ਼ੈਲੀ ਚਾਹਲ, ਸਰਵਣ ਸਿੰਘ, ਜੱਗਾ ਸੰਘੇੜਾ, ਵਿਜੇ, ਭੁਪਿੰਦਰ ਸੋਹੀ, ਜੱਗੀ ਰਾਏ, ਰੂਪੀ ਆਹਲੂਵਾਲੀਆ, ਜਗਰਾਜ ਸਿੰਘ ਸਰਾਂ, ਸਿੰਘ ਸਭਾ ਸਾਊਥਾਲ ਦੇ ਸਾਬਕਾ ਪ੍ਰਧਾਨ ਸ. ਸੁਰਜੀਤ ਸਿੰਘ ਜੌਹਲ, ਸੁਖਪਾਲ ਸਿੰਘ ਜੌਹਲ, ਸ. ਰਵਿੰਦਰ ਸਿੰਘ ਖੈਰ੍ਹਾ, ਸ. ਜਗਦੀਸ਼ ਸਿੰਘ ਜੌਹਲ, ਕੌਂਸਲਰ ਕਰਮ ਮੋਹਣ, ਸਾਬਕਾ ਪ੍ਰਧਾਨ ਸ. ਦੀਦਾਰ ਸਿੰਘ ਰੰਧਾਵਾ, ਬਾਈ ਚੀਮਾ ਸਲੋਹ, ਜਸਵੰਤ ਸਿੰਘ ਢਿੱਲੋਂ ਸਲੋਹ, ਇਕਬਾਲ ਇੰਦਰ ਸਿੰਘ ਸਿੱਧੂ ਸਲੋਹ, ਸ. ਰਜਿੰਦਰ ਸਿੰਘ ਮੋਖਾ, ਸ. ਗੁਰਪ੍ਰਤਾਪ ਸਿੰਘ ਭੁੱਲਰ, ਧਰਮਿੰਦਰ ਸੰਧੂ, ਮਨਜੀਤ ਸਿੰਘ ਸੰਧੂ, ਕੁਲਵਿੰਦਰ ਚਾਨਾ (ਚਾਨਾ ਕੈਮਿਸਟ), ਬਲਬੀਰ ਸਿੰਘ ਰਾਏ, ਹਰਪਾਲ ਸਿੰਘ ਬਰਾੜ (ਸਾਬਕਾ ਮੀਤ ਪ੍ਰਧਾਨ ਸਿੰਘ ਸਭਾ ਸਾਊਥਾਲ), ਅਵਤਾਰ ਸਿੰਘ ਬੁੱਟਰ (ਸਾਬਕਾ ਖਜ਼ਾਨਚੀ ਸਿੰਘ ਸਭਾ ਸਾਊਥਾਲ), ਮਨਜਿੰਦਰ ਸਿੰਘ ਵਿਰਦੀ, ਰੇਸ਼ਮ ਸਿੰਘ ਖੇਲਾ, ਸ਼ਿੰਦਾ (ਸਕਾਟਸਮੈਨ), ਬਲਦੇਵ ਸਿੰਘ ਡੋਕਲ, ਕੌਂਸਲਰ ਕਮਲਦੀਪ ਕੌਰ ਸਹੋਤਾ, ਕੌਂਸਲਰ ਸਵਰਨ ਪੱਡਾ, ਸਾਬਕਾ ਮੀਤ ਪ੍ਰਧਾਨ ਸਿੰਘ ਸਭਾ ਸ. ਹਰਜੀਤ ਸਿੰਘ ਸਰਪੰਚ, ਗੱਬਰ ਸਿੰਘ, ਬਲਦੇਵ ਔਜਲਾ (ਬੁੱਲਟ), ਤਲਵਿੰਦਰ ਸਿੰਘ ਢਿੱਲੋਂ, ਸਾਬਕਾ ਕੌਂਸਲਰ ਨੂਰੀ ਅੱਬਾਸ, ਸਤਿੰਦਰਪਾਲ ਸਿੰਘ ਸੰਧੂ ਸਲੋਹ, ਸ. ਸਰਬਜੀਤ ਸਿੰਘ ਵਿਰਕ ਸਲੋਹ, ਨਵਜੀਤ ਕੌਰ, ਡਾ. ਦਵਿੰਦਰਪਾਲ ਸਿੰਘ ਕੂਨਰ (ਸਿੰਧ ਸਭਾ ਕਮੇਟੀ ਮੈਂਬਰ), ਰਸ਼ਪਾਲ ਸਿੰਘ ਸੰਘਾ (ਲੋਟਨ), ਸ. ਬਲਵੰਤ ਸਿੰਘ ਧਾਮੀ, ਸ੍ਰੀ ਆਤਮਾ ਰਾਮ ਢਾਂਡਾ (ਪ੍ਰਧਾਨ ਸ੍ਰੀ ਗੁਰੂ ਰਵਿਦਾਸ ਸਭਾ), ਸ੍ਰੀ ਯੋਗਰਾਜ ਅਹੀਰ (ਸਾਬਕਾ ਪ੍ਰਧਾਨ ਸ੍ਰੀ ਗੁਰੂ ਰਵਿਦਾਸ ਸਭਾ ਸਾੳੂਥਾਲ), ਜਸਕਰਨ ਸਿੰਘ ਜੌਹਲ (ਕਬੱਡੀ ਪ੍ਰਮੋਟਰ), ਮਨਜੀਤ ਢੰਡਾ (ਕਾਵੈਂਟਰੀ), ਸ. ਅਜੀਤ ਸਿੰਘ ਖੈਰ੍ਹਾ (ਦੇਸੀ ਰੇਡੀਓ), ਸ. ਸਤਨਾਮ ਸਿੰਘ ਕੰਗ (ਸਾਬਕਾ ਜਨਰਲ ਸਕੱਤਰ ਸਿੰਘ ਸਭਾ ਸਲੋਹ), ਸ. ਜੋਗਿੰਦਰ ਸਿੰਘ ਬੱਲ (ਸਾਬਕਾ ਪ੍ਰਧਾਨ ਸਿੰਘ ਸਭਾ ਸਲੋਹ ਅਤੇ ਸਾਬਕਾ ਮੇਅਰ), ਸ. ਪ੍ਰਮਿੰਦਰ ਸਿੰਘ ਬੱਲ (ਪ੍ਰਧਾਨ ਸਿੱਘ ਫੈਡਰੇਸ਼ਨ ਯੂ.ਕੇ), ਕਮਲਦੀਪ ਸਿੰਘ ਢੇਸੀ, ਸ. ਅਜੀਤ ਸਿੰਘ ਢੇਸੀ (ਨੂਰਪੁਰ), ਪ੍ਰਗਣ ਸਿੰਘ ਮੱਲ੍ਹੀ (ਸਰੀ), ਜਗਜੀਤ ਸਿੰਘ ਹਰਦੋਫਰੋਲਾ (ਮੈਰਾਥਨ ਦੌੜਾਕ), ਸ. ਅਮਰਜੀਤ ਸਿੰਘ ਖੈਰ੍ਹਾ (ਰੈਡਿੰਗ), ਜੋਗਾ ਸਿੰਘ ਢਡਵਾੜ (ਕਿੰਗਸਲੀ), ਗੈਰੀ ਅਟਵਾਲ (ਕਿੰਗਸਵੇਅ), ਮਨੀਸ਼ ਖਰਬੰਦਾ (ਓਮੀ), ਜਸਵਿੰਦਰ ਸਿੰਘ ਗਿੱਲ (ਲੂਟਨ), ਬਲਦੇਵ ਸਿੰਘ ਫੁੱਲ ਹੰਸਲੋ, ਜਸਵੰਤ ਸਿੰਘ ਗਰੇਵਾਲ (ਡੋਮੀਨੋ ਪੀਜ਼ਾ), ਪਵਿੱਤਰ ਸਿੰਘ (ਬਿੱਟੂ ਰਾਏ, ਵੂਲਵਰਹੈਂਪਟਨ), ਗੋਗਾ (ਆਈਵਰ ਸਕਿੱਪਸ), ਰਵੀ ਚੱਠਾ (ਵਿੰਡਸਰ), ਸ. ਤਰਲੋਚਨ ਸਿੰਘ ਵਿਰਕ (ਲੈਸਟਰ), ਬਲਬੀਰ ਸਿੰਘ ਰੰਧਾਵਾ (ਬੈਡਫਰਡ) ਤੋਂ ਇਲਾਵਾ ਸਰਦਾਰ ਵਿਰਕ ਦੇ ਰਿਸ਼ਤੇਦਾਰ, ‘ਦੇਸ ਪ੍ਰਦੇਸ’ ਪਾਠਕ ਅਤੇ ਪ੍ਰਸੰਸਕ ਵੱਡੀ ਗਿਣਤੀ ਵਿੱਚ ਪੁੱਜੇ ਹੋਏ ਸਨ।
‘ਦੇਸ ਪ੍ਰਦੇਸ’ ਦੇ ਸਟਾਫ਼ ਮੈਂਬਰ ਅੱਛਰ ਸਿੰਘ, ਨਿਰਮਲ ਸਿੰਘ, ਹਰਦੀਪ ਚੰਦੀ, ਸੰਤੋਖ ਸਿੰਘ ਢੇਸੀ, ਸ਼ੁਕਲਾ ਕੋਛੜ, ਹਰਵਿੰਦਰ ਕੌਰ ਨਿੱਜਰ, ਗੁਰਦੀਪ ਕੌਰ, ਸੁਰਿੰਦਰ ਕੌਰ, ਜਸਵੰਤ ਕੌਰ, ਬੇਦਾਰ ਸਯੀਅਰ ਅਤੇ ਹਰਦੀਸ਼ ਕੌਰ ਸੰਧਰ ਵਿਸ਼ੇਸ਼ ਤੌਰ ’ਤੇ ਹਾਜ਼ਰ ਹੋਏ ਅਤੇ ਜਲੰਧਰ ਤੋਂ ਸਟਾਫ਼ ਮੈਂਬਰ ਸੁਖਜੀਵਨ ਸਿੰਘ ਗੁਰੂ ਨੇ ਪਰਿਵਾਰ ਸਮੇਤ ਸ਼ੌਕ ਸੁਨੇਹਾ ਭੇਜਿਆ।
ਗੁਰੂਘਰ ਵਿਖੇ ਸ਼ਰਧਾਂਜਲੀ ਸਮਾਗਮ ਮੌਕੇ ਜਿਨ੍ਹਾਂ ਸੱਜਣਾ ਨੇ ਵਿਰਕ ਪਰਿਵਾਰ ਨਾਲ ਦੁੱਖ ਪ੍ਰਗਟ ਕੀਤਾ ਅਤੇ ਅੰਤਿਮ ਵਿਦਾਇਗੀ ਮੌਕੇ ਪੁੱਜਣ ਤੋਂ ਅਸਮਰੱਥ ਸਨ ਉਨ੍ਹਾਂ ਵਿੱਚ ਬਸੰਤ ਸਿੰਘ ਰਾਮੂਵਾਲੀਆ (ਜਰਮਨੀ), ਬਰਜਿੰਦਰ ਸਿੰਘ ਹਮਦਰਦ (ਅਜੀਤ ਜਲੰਧਰ), ਬੀਰਪਾਲ ਸਿੰਘ (ਅਕਾਲੀ ਪ੍ਰਤਿੱਕਾ ਜਲੰਧਰ), ਰਸ਼ਪਾਲ ਸਿੰਘ ਪਾਲ (ਕਵੀ ਜਲੰਧਰ), ਦਲਜੀਤ ਸਿੰਘ ਸਹੋਤਾ (ਲੈਸਟਰ), ਬਲਿਹਾਰ ਸਿੰਘ ਰੰਧਾਵਾ (ਲੈਸਟਰ), ਕੇਵਲ ਸਿੰਘ ਢਿੱਲੋਂ (ਚੰਡੀਗੜ੍ਹ), ਪ੍ਰਵੇਜ਼ ਹਾਸ਼ਮੀ (ਦਿੱਲੀ), ਰਘਬੀਰ ਸਿੰਘ ਜੌੜਾ (ਦਿੱਲੀ), ਮਨਜੀਤ ਸਿੰਘ ਢਿੱਲੋਂ (ਕਰਤਾਰਪੁਰ), ਸ਼ੇਰ ਸਿੰਘ ਕੰਵਲ (ਲੇਖਕ ਅਮਰੀਕਾ), ਪਟਵਾਰੀ ਹਰਦਿਆਲ ਸਿੰਘ ਢਿੱਲੋਂ (ਯੂਬਾ ਸਿਟੀ), ਕਮਲਜੀਤ ਸਿੰਘ ਹੇਅਰ, ਮਨਜੀਤ ਸਿੰਘ ਲਿੱਟ (ਕੈਨੇਡਾ), ਸੁਖਜੀਵਨ ਸਿੰਘ ਗੁਰੂ (ਜਲੰਧਰ), ਦਲਬੀਰ ਸਿੰਘ ਚੌਧਰੀ (ਜਲੰਧਰ)।
Comments are closed, but trackbacks and pingbacks are open.