ਜਲੰਧਰ ਨਗਰ ਨਿਗਮ ਦੇ ਮੁੱਢ ਪੈਂਦੇ ਪਿੰਡ ਨੰਗਲ ਸਲੇਮਪੁਰ ਨੇ ਭਾਰਤੀ ਜੀ ਨੂੰ ਸਰਪੰਚ ਚੁਣਿਆ

ਹਲਕਾ ਇੰਚਾਰਜ ਐਸ ਐਸ ਪੀ ਰਜਿੰਦਰ ਸਿੰਘ ਵਲੋਂ ਪੰਚਾਇਤ ਦਾ ਸਨਮਾਨ
ਨੰਬਰਦਾਰ ਜਸਪਾਲ ਢਿੱਲੋਂ ਦਾ ਨਿਵੇਕਲਾ ਉਪਰਾਲਾ

ਜਲੰਧਰ – ਈਸਟ ਬਲਾਕ ਵਿੱਚ ਪੈਂਦੇ ਪਿੰਡ ਨੰਗਲ ਸਲੇਮਪੁਰ ਦੀ ਸਮੂਹ ਪੰਚਾਇਤ ਦਾ ਕਰਤਾਰਪੁਰ ਹਲਕਾ ਇੰਚਾਰਜ ਰਿਟਾਇਰਡ ਐਸ.ਐਸ.ਪੀ. ਸਰਦਾਰ ਰਜਿੰਦਰ ਸਿੰਘ ਜੀ ਨੇ ਭਰਵਾਂ ਸਵਾਗਤ ਕੀਤਾ ਅਤੇ ਉਨ੍ਹਾਂ ਨੂੰ ਵਿਸ਼ੇਸ਼ ਤੌਰ ’ਤੇ ਸਨਮਾਨਿਤ ਕੀਤਾ ਅਤੇ ਨਵੀਂ ਚੁਣੀ ਪੰਚਾਇਤ ਨੂੰ ਵਧਾਈ ਦਿੱਤੀ ਅਤੇ ਉਨ੍ਹਾਂ ਨੇ ਨਵੀਂ ਚੁਣੀ ਗਈ ਪੰਚਾਇਤ ਨੂੰ ਪਿੰਡ ਦੇ ਵਿਾਸ ਵਿੱਚ ਮਿਹਨਤ ਅਤੇ ਇਮਾਨਦਾਰੀ ਨਾਲ ਅਹਿਮ ਭੂਮਿਕਾ ਨਿਭਾਉਣ ਲਈ ਪ੍ਰੇਰਿਤ ਕੀਤਾ ਉਹਨਾਂ ਨੇ ਨਵੀਂ ਪੰਚਾਇਤ ਦਾ ਹਰ ਕੰਮ ਵਿੱਚ ਪੂਰਨ ਸਾਥ ਦੇਣ ਦਾ ਵੀ ਭਰੋਸਾ ਦਿੱਤਾ। ਉਹਨਾਂ ਨੇ ਕਿਹਾ ਕਿ ਪੰਚਾਇਤਾਂ ਲੋਕਤੰਤਰ ’ਚ ਰੀੜ ਦੀ ਹੱਡੀ ਹੁੰਦੀਆਂ ਹਨ ਅਤੇ ਪਿੰਡਾਂ ਦੀ ਮਿਨੀ ਸਰਕਾਰ ਵਜੋਂ ਜਾਣੀਆਂ ਜਾਦੀਆਂ ਹਨ। ਅਤੇ ਪੰਚਾਇਤਾਂ ਉੱਪਰ ਸਥਾਨਕ ਲੋਕਾਂ ਦਾ ਬੇਹੱਦ ਭਰੋਸਾ ਹੁੰਦਾ ਹੈ।

ਇਸ ਮੌਕੇ ਨੰਗਲ ਸਲੇਮਪੁਰ ਦੀ ਸਮੂਹ ਪੰਚਾਇਤ ਨੇ ਵੀ ਸ. ਰਜਿੰਦਰ ਸਿੰਘ ਜੀ ਨੂੰ ਵਧਾਈ ਦਿੱਤੀ ਅਤੇ ਭਰੋਸਾ ਦਿੱਤਾ ਕਿ ਉਹ ਪਿੰਡ ਦੇ ਵਿਕਾਸ ਲਈ ਦਿਨ ਰਾਤ ਮਿਹਨਤ ਕਰਨਗੇ।

ਇਸ ਮੌਕੇ ’ਤੇ ਨੰਗਲ ਸਲੇਮਪੁਰ ਦੀ ਸਮੂਹ ਪੰਚਾਇਤ, ਜਸਪਾਲ ਸਿੰਘ ਢਿੱਲੋਂ ਨੰਬਰਦਾਰ, ਸਰਪੰਚ ਪਤੀ ਗੋਰਾ, ਪ੍ਰਧਾਨ ਨਰਿੰਦਰ ਜੀਤ ਸਿੰਘ (ਗੁਰਦੁਆਰਾ ਸਿੰਘ ਸਭਾ), ਅੰਮਿ੍ਰਤਪਾਲ ਸਿੰਘ ਸ਼ੇਰਾ (ਸਾਬਕਾ ਪੰਚ), ਪਰਮਜੀਤ ਸਿੰਘ ਪੰਮਾ (ਸਾਬਕਾ ਪੰਚ) ਆਦਿ ਹਾਜ਼ਿਰ ਸਨ।

ਇਹ ਵਰਨਣਯੋਗ ਹੈ ਕਿ ਪਿੰਡ ਦੇ ਨੰਬਰਦਾਰ ਸ. ਜਸਪਾਲ ਸਿੰਘ ਢਿੱਲੋਂ ਨੇ ਨੰਗਲ ਸਲੇਮਪੁਰ ਦੀ ਬੇਹਤਰੀ ਲਈ ਲੰਬੇ ਸਮੇਂ ਤੋਂ ਕਾਰਜ ਕੀਤੇ ਜਾ ਰਹੇ ਹਨ ਅਤੇ ਉਨ੍ਹਾਂ ਨੇ ਭਾਰਤੀ ਜੀ ਨੂੰ ਵਧੀਆ ਉਮੀਦਵਾਰ ਦੇਖਦਿਆਂ ਪਿੰਡ ਦੀ ਬੇਹਤਰੀ ਲਈ ਘਰ-ਘਰ ਤੱਕ ਅਵਾਜ਼ ਪਹੁੰਚਾਈ ਗਈ ਜਿਸ ਦੇ ਸਿੱਟੇ ਵਜੋਂ ਪਿੰਡ ਵਿੱਚ ਭਾਈਚਾਰਕ ਸਾਂਝ ਦਾ ਸਬੂਤ ਦਿੱਤਾ ਗਿਆ ਹੈ।

Comments are closed, but trackbacks and pingbacks are open.