ਚੰਡੀਗੜ੍ਹਏ ਯੋਗੀ ਸੁਖਜਿੰਦਰ ਸਿੰਘ ਦਾ ਪੰਜਾਬ ਸਰਕਾਰ ਵਲੋਂ ਸਨਮਾਨ

ਐਸ ਆਰ ਐਸ ਫਾਉਂਡੇਸ਼ਨ ਤੇ ਹੈਲਥ ਵਿਭਾਗ, ਪੰਜਾਬ ਸਰਕਾਰ ਦੇ ਸਹਿਯੋਗ ਨਾਲ ਪਾਅਨੀਅਰ ਆਫ ਮੈਡੀਕਲ ਸਾਇੰਸਜ਼ ਵਿੱਚ ਮੈਡੀਕਲ ਖੇਤਰ ਦੀਆਂ ਸ਼ਖਸੀਅਤਾਂ ਨੇ ਕੀਤੀ ਚਰਚਾ

ਚੰਡੀਗੜ੍ਹ – ਸਿਹਤ ਮੰਤਰੀ ਚੇਤਨ ਸਿੰਘ ਜੋੜਮਾਜਰਾ ਤੇ ਰਾਜ ਸਭਾ ਮੈਂਬਰ ਸੰਤ ਸੀਚੇਵਾਲ ਨੇ ਪਾਅਨੀਅਰ ਆਫ ਮੈਡੀਕਲ ਸਾਇੰਸਜ ਸਮਾਰੋਹ ਵਿੱਚ ਸਮਾਜ ਵਿੱਚ ਵਧੀਆ ਸੇਵਾ ਕਰ ਰਹੇ ਡਾਕਟਰਾਂ ਤੇ ਮੈਡੀਕਲ ਵਰਕਰਾਂ ਨੂੰ ਐਵਾਰਡ ਦਿੱਤਾ।

ਐਸ ਆਰ ਐਸ ਫਾਉਂਡੇਸ਼ਨ ਦੇ ਫਾਉਂਡਰ ਡਾਕਟਰ ਸਾਜਨ ਸ਼ਰਮਾ ਤੇ ਐਮ ਡੀ ਅਨਮੋਲ ਲੁਥਰਾ, ਡਾ. ਹਰਜੀਤ ਕੌਰ, ਕੰਵਲਜੀਤ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਵਧੀਆ ਸੇਵਾ ਕੰਮ ਕਰਨ ਵਾਲੇ ਡਾਕਟਰ, ਪੈਰਾਮੈਡੀਕਲ ਸਟਾਫ ਤੇ ਦਰਜਾ 4 ਸਟਾਫ ਤੱਕ ਹਰ ਵਰਗ ਦੇ ਮੈਡੀਕਲ ਖੇਤਰ ਦੇ ਕਰਮੀਆਂ ਨੂੰ ਪਾਅਨੀਅਰ ਆਫ ਮੈਡੀਕਲ ਸਾਇੰਸਜ਼ ਪ੍ਰੋਗਰਾਮ ਵਿੱਚ ਸਨਮਾਨਤ ਕੀਤਾ ਗਿਆ। ਇਨ੍ਹਾਂ ਵਿੱਚ ਡਾ. ਐਚ ਕੇ ਖਰਬੰਦਾ (ਹੈਮੋਪੈਥੀ), ਡਾ. ਸੁਖਜਿੰਦਰ ਯੋਗੀ (ਆਯੁਰਵੈਦ ਸੈਕਸੋਲੋਜਿਸਟ), ਡਾ. ਬਲਜਿੰਦਰ ਸਿੰਘ, ਡਾ. ਅਨਿਲ ਗੋਇਲ, ਯੋਗੇਸ਼ ਖੇਤਰਪਾਲ, ਡਾ. ਪਰਮਿੰਦਰ ਕੁਮਾਰ ਮੋਦਗਿਲ, ਡਾ. ਸਾਹਿਲ ਬਸੀ ਤੇ ਡਾ. ਨਿਤਿਨ ਬਹਲ ਸ਼ਾਮਲ ਹਨ। ਪਦਮ ਸ੍ਰੀ ਪ੍ਰੋਫੈਸਰ ਤੇ ਸਾਬਕਾ ਡਾਇਰੈਕਟਰ ਪੀਜੀਆਈ ਡਾ. ਦਿਗੰਬਰ ਬੇਹਰਾ, ਪੰਜਾਬ ਸਰਕਾਰ ਦੇ ਵਿਧਾਇਕ ਡਾ. ਚਰਨਜੀਤ ਸਿੰਘ, ਦਿਨੇਸ਼ ਚੱਢਾ, ਨੀਨਾ ਮਿੱਤਲ, ਜੀਵਨ ਜੋਤੀ ਕੌਰ,ਆਈ ਐਮ ਏ ਪ੍ਰਧਾਨ, ਚੇਅਰਮੈਨ ਪੰਜਾਬ ਸਿਹਤ ਅਤੇ ਪਰਿਵਾਰ ਵੇਲਫੇਅਰ, ਸਾਇਸ਼ਾ ਗੁਪਾ, ਅੰਜੁਮ ਮੋਦਗਿੱਲ ਸਮੇਤ ਕਈ ਵੱਡੀਆਂ ਹਸਤੀਆਂ ਇਸ ਮੌਕੇ ਹਾਜ਼ਰ ਸਨ।

Comments are closed, but trackbacks and pingbacks are open.