ਕਮਲਜੀਤ ਸਿੰਘ ਹੇਅਰ ਸਰਬਸੰਮਤੀ ਨਾਲ ਜੱਟ ਸਿੱਖ ਕੌਂਸਲ ਦੇ ਪ੍ਰਧਾਨ ਚੁਣੇ ਗਏ

ਕੌਂਸਲ ਦੇ ਸਮੂਹ ਅਹੁਦੇਦਾਰਾਂ ਨੇ ਹੇਅਰ ਪ੍ਰਤੀ ਵਿਸ਼ਵਾਸ ਪ੍ਰਗਟ ਕੀਤਾ

ਜੱਟ ਸਿੱਖ ਕੌਂਸਲ ਦੀ ਸਲਾਨਾ ਜਨਰਲ ਮੀਟਿੰਗ, ਜਲੰਧਰ ਦੇ ਹੋਟਲ ਬੈਸਟ ਵੈਸਟਰਨ ਪਲੱਸ ਵਿੱਚ ਹੋਈ। ਜਿਸ ਵਿੱਚ ਪਰਾਣੇ ਸਾਬਕਾ ਜਗਦੀਪ ਸਿੰਘ ਸ਼ੇਰਗਿੱਲ ਦੀ ਤਿੰਨ ਸਾਲ ਦੀ ਮਿਆਦ ਖਤਮ ਹੋਣ ਤੋਂ ਬਾਅਦ ਕਮਲਜੀਤ ਸਿੰਘ ਹੇਅਰ (ਸਾਬਕਾ ਪ੍ਰਧਾਨ ਐਨ.ਆਰ.ਆਈ. ਸਭਾ ) ਨੂੰ ਸਰਬ-ਸੰਮਤੀ ਨਾਲ ਅਗਲਾ ਪ੍ਰਧਾਨ ਬਣਾਇਆ ਗਿਆ ।

ਸਾਬਕਾ ਪ੍ਰਧਾਨ ਨੇ ਅਪਣੇ ਕੀਤੇ ਕੰਮਾਂ ਦੀਆ ਪ੍ਰਾਪਤੀਆਂ ਦਾ ਵੇਰਵਾ ਦਿੱਤਾ । ਸਾਬਕਾ ਪ੍ਰਧਾਨ ਜਗਦੀਪ ਸਿੰਘ ਸ਼ੇਰਗਿੱਲ ਨੇ ਨਵੇਂ ਨਿਯੁਕਤ ਪ੍ਰਧਾਨ ਕਮਲਜੀਤ ਸਿੰਘ ਹੇਅਰ ਨੂੰ ਫੁੱਲਾਂ ਦਾ ਹਾਰ ਪਾ ਕੇ ਵਧਾਈਆਂ ਦਿੱਤੀਆਂ ਉਸ ਤੋਂ ਬਾਦ ਆਏ ਫਾਉਂਡਰ ਅਤੇ ਲਾਈਫ ਮੈਬਰਾਂ ਨੇ ਵੀ ਵਧਾਈਆਂ ਦਿੱਤੀਆਂ। ਵਧਾਈਆਂ ਦੇਣ ਵਾਲਿਆਂ ਵਿੱਚ ਪਰਮਿੰਦਰ ਸਿੰਘ ਹੇਅਰ, ਸਰਬਜੋਤ ਸਿੰਘ ਲਾਲੀ, ਜਤਿੰਦਰ ਪਾਲ ਸਿੰਘ ਸਿਧੂ, ਭੁਪਿੰਦਰ ਸਿੰਘ ਸੇਖੋਂ, ਕਰਨਲ ਅਜੇ ਸਿੰਘ ਵਿਰਕ, ਕਿਰਨ ਪ੍ਰਕਾਸ਼ ਸਿੰਘ ਸੇਖੋਂ, ਗੁਰਬੀਰ ਸਿੰਘ ਸੰਧੂ, ਜਸਪਾਲ ਸਿੰਘ ਨਾਗਰਾ, ਡਾਕਟਰ ਜਸਦੀਪ ਸਿੰਘ ਸੰਧੂ, ਹਰਦੀਪ ਸਿੰਘ ਸਮਰਾ, ਮਨਿੰਦਰ ਸਿੰਘ ਗਰੇਵਾਲ, ਇਕਬਾਲ ਸਿੰਘ ਢਿਲੋਂ, ਪ੍ਰਬਪਾਲ ਸਿੰਘ ਬਾਵਾ, ਤਰਸੇਮ ਸਿੰਘ ਪਵਾਰ, ਪਰਬਜੋਤ ਸਿੰਘ ਗਿੱਲ , ਡਾਕਟਰ ਐਚ. ਐਸ. ਮਾਨ, ਡਾ. ਨਵਜੋਤ ਦਹੀਆਂ, ਹਰਬੀਰ ਸਿੰਘ ਢਿਲੋਂ, ਰਾਜਬੀਰ ਸਿੰਘ ਸੇਖੋਂ, ਡਾਕਟਰ ਐਸ.ਪੀ.ਐਸ.ਸੂਚ, ਪ੍ਰਿਤਪਾਲ ਸਿੰਘ, ਰਨਜੀਤ ਸਿੰਘ ਪਵਾਰ, ਸੁਖਵਿੰਦਰ ਸਿੰਘ ਲਾਲੀ, ਅਤੇ ਹੋਰ ਪਤਵੰਤੇ ਸ਼ਾਮਿਲ ਸਨ।

ਇਸ ਮੌਕੇ ਨਵ-ਨਿਯੁਕਤ ਪ੍ਰਧਾਨ ਕਮਲਜੀਤ ਸਿੰਘ ਹੇਅਰ ਨੇ ਜੱਟ ਸਿੱਖ ਕੌਂਸਲ ਵਲੋਂ ਹੁਣ ਤੱਕ ਦੇ ਕੀਤੇ ਕੰਮਾਂ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਉਹ ਕੌਂਸਲ ਦੇ ਕਾਰਜਾਂ ਨੂੰ ਆਪਣੇ ਵਿੱਤ ਮੁਤਾਬਿਕ ਅੱਗੇ ਵਧਾਉਣਗੇ ਅਤੇ ਕੌਂਸਲ ਦਾ ਦਾਇਰਾ ਹੋਰ ਵਧਾਇਆ ਜਾਵੇਗਾ। ਉਨ੍ਹਾਂ ਸਮੂਹ ਸਮਰੱਥ ਲੋਕਾਂ ਨੂੰ ਸੱਦਾ ਦਿੱਤਾ ਕਿ ਉਹ ਸਮਾਜ ਸੇਵਾ ਲਈ ਅੱਗੇ ਆਉਣ ਖਾਸ ਕਰ ਹੋਣਹਾਰ ਵਿਦਿਆਰਥੀਆਂ ਨੂੰ ਪੜ੍ਹਾਈ ਸੰਪੂਰਨ ਕਰਨ ਲਈ ਉਨ੍ਹਾਂ ਦੀ ਆਰਥਿਕ ਮਦੱਦ ਦਾ ਬੀੜਾ ਚੁੱਕਿਆ ਜਾਵੇ ਤਾਂਕਿ ਇਹ ਬੱਚੇ ਪੜ੍ਹਾਈ ਕਰਕੇ ਖੁਸ਼ਹਾਲ ਪੰਜਾਬ ਦੀ ਸਿਰਜਣਾ ਵਿੱਚ ਆਪਣਾ ਅਹਿਮ ਹਿੱਸਾ ਪਾ ਸਕਣ।

Comments are closed, but trackbacks and pingbacks are open.