ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਸਾਊਥਾਲ ਵਲੋਂ ਵਿਸਾਖੀ ਨਗਰ ਕੀਰਤਨ ਐਤਵਾਰ 7 ਅਪ੍ਰੈਲ ਨੂੰ ਸਜਾਇਆ ਜਾਵੇਗਾ

ਪ੍ਰਬੰਧਕਾਂ ਵਲੋਂ ਸੇਵਾਦਾਰਾਂ ਨੂੰ ਸੰਪਰਕ ਕਰਨ ਦੀ ਅਪੀਲ

ਸਾਊਥਾਲ – ਇੱਥੋਂ ਦੇ ਯੂਰਪ ਭਰ ਵਿੱਚ ਮਸ਼ਹੂਰ ਅਤੇ ਵੱਡੇ ਗੁਰੂਘਰ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਵਲੋਂ ਵਿਸਾਖੀ ਨਗਰ ਕੀਰਤਨ 7 ਅਪ੍ਰੈਲ 2024 ਦਿਨ ਐਤਵਾਰ ਨੂੰ ਸਜਾਇਆ ਜਾ ਰਿਹਾ ਹੈ।

ਇਹ ਨਗਰ ਕੀਰਤਨ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਸ਼ਾਨਦਾਰ ਪਾਲਕੀ ਸਾਹਿਬ ਅਤੇ ਪੰਜ ਪਿਆਰੇ ਸਹਿਬਾਨ ਦੀ ਅਗਵਾਈ ਵਿੱਚ ਸਜਾਇਆ ਜਾ ਰਿਹਾ ਹੈ ਜੋ ਐਤਵਾਰ 7 ਅਪ੍ਰੈਲ 2024 ਨੂੰ ਸਵੇਰੇ ਕਰੀਬ 11 ਵਜੇ ਗੁਰੂ ਨਾਨਕ ਰੋਡ (ਹੈਵਲਾਕ ਰੋਡ) ਤੋਂ ਆਰੰਭਤਾ ਕਰੇਗਾ ਅਤੇ ਕਿੰਗ ਸਟਰੀਟ, ਦ ਗਰੀਨ, ਦ ਬਰਾਡਵੇਅ (ਹਾਈ ਸਟਰੀਟ) ਤੋਂ ਹੁੰਦਾ ਹੋਇਆ ਪਾਰਕ ਐਵੇਨਿਊ ਗੁਰੂਘਰ ਵਿਖੇ ਸਮਾਪਤ ਹੋਵੇਗਾ।

ਗੁਰੂਘਰ ਦੇ ਮੁੱਖ ਸੇਵਾਦਾਰ ਸ. ਹਿੰਮਤ ਸਿੰਘ ਸੋਹੀ, ਮੀਤ ਪ੍ਰਧਾਨ ਸ. ਕੁਲਵੰਤ ਸਿੰਘ ਭਿੰਡਰ ਅਤੇ ਜਨਰਲ ਸਕੱਤਰ ਸ. ਹਰਮੀਤ ਸਿੰਘ ਗਿੱਲ ਨੇ ਸਮੂਹ ਸੇਵਾਦਾਰਾਂ ਨੂੰ ਅਪੀਲ ਕੀਤੀ ਹੈ ਕਿ ਉਹ ਸੰਗਤਾਂ ਪ੍ਰਤੀ ਆਪਣੀਆਂ ਕਿਸੇ ਤਰ੍ਹਾਂ ਦੀਆਂ ਵੀ ਸੇਵਾਵਾਂ ਲਈ ਗੁਰੂਘਰ ਨਾਲ ਸੰਪਰਕ ਕਰਕੇ ਹਾਜ਼ਰੀ ਲਗਵਾਉਣ ਤਾਂ ਜੋ ਲੋੜ ਪੈਣ ਦੀ ਸੂਰਤ ਵਿੱਚ ਉਨ੍ਹਾਂ ਨੂੰ ਜ਼ਰੂਰੀ ਹਦਾਇਤਾਂ ਤੋਂ ਜਾਣੂੰ ਕਰਵਾਇਆ ਜਾ ਸਕੇ। ਗੁਰੂਘਰ ਨਾਲ 020 8574 8901 ਜਾਂ 020 8574 4311 ’ਤੇ ਸੰਪਰਕ ਕੀਤਾ ਜਾ ਸਕਦਾ ਹੈ।

ਜ਼ਿਕਰਯੋਗ ਹੈ ਕਿ ਗੁਰਦੁਆਰਾ ਸਿੰਘ ਸਭਾ ਸਾਊਥਾਲ ਹਮੇਸ਼ਾਂ ਹਰੇਕ ਨਗਰ ਕੀਰਤਨ ਵਿੱਚ ਮੋਹਰੀ ਰਿਹਾ ਹੈ ਜਿਸ ਬਾਅਦ ਯੂਰਪ ਭਰ ਦੇ ਗੁਰੂਘਰ ਨਗਰ ਕੀਰਤਨ ਉਲੀਕਦੇ ਹਨ। ਇਸ ਪਰੰਪਰਾ ਨੂੰ ਦੇਖਦੇ ਹੋਏ ਪ੍ਰਬੰਧਕਾਂ ਵਲੋਂ ਬਹੁਤ ਹੀ ਸਰੁੱਖਿਅਤ ਅਤੇ ਸੇਵਾ ਵਾਲੇ ਪ੍ਰੋਗਰਾਮ ਉਲੀਕੇ ਗਏ ਹਨ।

ਵਧੇਰੇ ਜਾਣਕਾਰੀ ਲਈ ਉੱਪਰ ਦਿੱਤੇ ਇਸ਼ਤਿਹਾਰ ਨੂੰ ਦੇਖਿਆ ਜਾ ਸਕਦਾ ਹੈ।

Comments are closed, but trackbacks and pingbacks are open.