ਉੱਘੇ ਕੀਰਤਨੀਏ ਭਾਈ ਇੰਦਰਜੀਤ ਸਿੰਘ ਜੀ ਖਾਲਸਾ ਦੇ ਅਕਾਲ ਚਲਾਣਾ ’ਤੇ ਧਨਵੰਤ ਸਿੰਘ ਬਾਹੜਾ ਅਤੇ ਸ਼੍ਰੋਮਣੀ ਅਕਾਲੀ ਦਲ ਯੂ.ਕੇ ਦੇ ਪ੍ਰਧਾਨ ਜਥੇਦਾਰ ਬਲਿਹਾਰ ਸਿੰਘ ਰਾਮੇਵਾਲ ਵਲੋਂ ਦੁੱਖ ਦਾ ਪ੍ਰਗਟਾਵਾ

ਲੰਡਨ – ‘‘ਗੁਰਮੁਖਿ ਜਨਮੁ ਸਵਾਰਿ ਦਰਗਹ ਚਲਿਆ॥ ਸਚੀ ਦਰਗਹ ਜਾਇ ਸਚਾ ਪਿੜ ਮਲਿਆ॥

ਸਿੱਖ ਪੰਥ ਦੇ ਉੱਘੇ ਕੀਰਤਨੀਏ ਅਤੇ ਸਚਖੰਡ ਸ੍ਰੀ ਦਰਬਾਰ ਸਾਹਿਬ ਦੇ ਹਜ਼ੂਰੀ ਰਾਗੀ ਪਿਛਲੇ ਦਿਨੀਂ ਆਪਣੀ ਇੰਗਲੈਂਡ ਦੀ ਫ਼ੇਰੀ ’ਤੇ ਆਏ ਹੋਏ ਸਨ ਆਪ ਜੀ ਨੇ ਕੁਝ ਕੁ ਗੁਰਦੁਆਰਾ ਸਾਹਿਬ ਵਿਖੇ ਸੇਵਾਵਾਂ ਨਿਭਾਉਦੇ ਹੋਏ ਅਚਾਨ ਸਹਿਤ ਖ਼ਰਾਬ ਹੋਣ ’ਤੇ ਪ੍ਰਵਾਰ ਨੂੰ ਸਮੂਹ ਸੰਗਤਾਂ ਨੂੰ ਹਮੇਸ਼ਾਂ ਦੇ ਲਈ ਛੱਡ ਗਏ। ਇਸ ਅਸਹਿ ਅਤੇ ਅਕਹਿ ਦੁੱਖ ਦਾ ਪ੍ਰਗਟਾਵਾ ਕਰਦੇ ਹੋਏ ਬ੍ਰਮਿੰਘਮ ਯੂ.ਕੇ ਤੋਂ ਧਨਵੰਤ ਸਿੰਘ ਬਾਹੜਾ, ਸ਼੍ਰੋਮਣੀ ਅਕਾਲ ਦਲ ਯੂ.ਕੇ ਪ੍ਰਧਾਨ ਜਥੇਦਾਰ ਬਲਿਹਾਰ ਸਿੰਘ ਰਾਮੇਵਾਲ, ਸਮੂਹ ਪ੍ਰਵਾਰ ਅਤੇ ਯੂ.ਕੇ ਦੀਆਂ ਸਮੂਹ ਸੰਗਤਾਂ ਵਲੋਂ ਭਾਈ ਇੰਦਰਜੀਤ ਸਿੰਘ ਖਾਲਸਾ ਜੀ ਦੇ ਸਮੂਹ ਪ੍ਰਵਾਰ ਤੇ ਬੇਟਿਆਂ ਨਾਲ ਦਿਲ ਦੀਆਂ ਗਹਿਰਾਈਆ ’ਚੋਂ ਅਫ਼ਸੋਸ ਅਤੇ ਹਮਦਰਦੀ ਜ਼ਾਹਿਰ ਕਰਦੇ ਹਾਂ ਅਤੇ ਵਾਹਿਗੁਰੂ ਜੀ ਅੱਗੇ ਅਰਦਾਸ ਕਰਦੇ ਹਾਂ ਕਿ ਆਪਣੇ ਚਰਨਾਂ ਵਿੱਚ ਨਿਵਾਸ ਬਖ਼ਸ਼ਣ ਅਤੇ ਪਿੱਛੇ ਪ੍ਰਵਾਰ ਨੂੰ ਭਾਣਾ ਮੰਨਣ ਦਾ ਬਲ ਬਖ਼ਸ਼ਣ।

‘‘ਜਿਉ ਜਿਉ ਤੇਰਾ ਹੁਕਮੁ ਤਿਵੈ ਤਿਉ ਹੋਵਣਾ। ਜਹ ਜਹ ਰਖਹਿ ਆਪਿ ਤਹ ਜਾਇ ਖੜੋਵਣਾ॥

ਮਿੱਤਰਾਂ ਦੀ ਦੁਨੀਆ ’ਚੋਂ ਮੇਰੇ ਪਰਮ ਮਿੱਤਰ ਭਾਈ ਇੰਦਰਜੀਤ ਸਿੰਘ ਖਾਲਸਾ ਜੀ ਮਹਾਨ ਕੀਰਤਨੀਏ ਹੋਣ ਦੇ ਨਾਲ-ਨਾਲ ਗੁਰਮਤਿ ਦੀ ਸਿੱਖਿਆ ਦੇ ਪ੍ਰਚਾਰਕ, ਹੀ ਨਹੀਂ ਸਗੋਂ ਇੱਕ ਅਜਿਹੇ ਜੀਵਨ ਵਾਲੇ ਗੁਰਸਿੱਖ ਜਿਨ੍ਹਾਂ ਨੇ ਆਪਣੀ ਜ਼ਿੰਦਗੀ ਗੁਰੂ ਘਰ ਦੀ ਸੇਵਾ ਨੂੰ ਸਮਰਪਿੱਤ ਕਰ ਦਿੱਤੀ। ਉਨ੍ਹਾਂ ਦੀ ਨਿਮਰਤਾ, ਮਿੱਠਾ ਬੋਲਣਾ, ਵਚਨਬੱਧਤਾ ਅਤੇ ਹਰ ਵੇਲੇ ਚਿਹਰੇ ’ਤੇ ਮੁਸਕਾਨ, ਚੜ੍ਹਦੀ ਕਲਾ ਵਾਲੇ ਸਿੱਖ ਸਨ।
ਉਨ੍ਹਾਂ ਦੇ ਅਕਾਲ ਚਲਾਣੇ ਨਾਲ ਸਿੱਖ ਪੰਥ ਨੇ ਇਕ ਮਹਾਨ ਸੇਵਾਦਾਰ, ਇੱਕ ਕੀਰਤਨ ਕਰਨ ਵਾਲੇ ਹੀਰੇ ਨੂੰ ਹੁਆ ਲਿਆ ਹੈ। ਪਰ ਉਨ੍ਹਾਂ ਦੀ ਕੀਰਤਨ ਸੇਵਾ, ਉਪਦੇਸ਼ ਅਤੇ ਨਿਮਰਤਾ ਭਰੀ ਜੀਵਨ ਰੀਤ ਸਦਾ ਸਾਡੀਆਂ ਯਾਦਾ ਵਿੱਚ ਜੀਵਤ ਰਹੇਗੀ। ਸਾਰੀ ਸਿੱਖ ਸੰਗਤ ਵਲੋਂ ਭਾਈ ਸਾਹਿਬ ਨੰ ਸ਼ਰਧਾ ਦੇ ਫੁੱਲ ਅਤੇ ਸ਼ਰਧਾਂਜਲੀ ਭੇਟ ਕਰਦੇ ਹਾਂ।

ਵਾਹਿਗੁਰੂ ਜੀ ਕਾ ਖਾਲਸਾ॥ ਵਾਹਿਗੁਰੂ ਜੀ ਕੀ ਫ਼ਤਹਿ॥

  • ਧਨਵੰਤ ਸਿੰਘ ਬਾਹੜਾ

Comments are closed, but trackbacks and pingbacks are open.