ਬੁਲਾਰਿਆਂ ਨੇ ਮਨਮੋਹਣ ਸਿੰਘ ਵਲੋਂ ਭਾਰਤ ਦੀ ਤਰੱਕੀ ਵਿੱਚ ਪਾਏ ਯੋਗਦਾਨ ਦੀ ਸ਼ਲਾਘਾ ਕੀਤੀ
ਹੰਸਲੋਂ – ਬੀਤੇ ਦਿਨੀਂ ਅਕਾਲ ਚਲਾਣਾ ਕਰ ਗਏ ਭਾਰਤ ਦੇ ਸਾਬਕਾ ਪ੍ਰਧਾਨ ਮੰਤਰੀ ਨੂੰ ਸ਼ਰਧਾਂਜਲੀ ਦੇਣ ਲਈ ਇੰਡੀਅਨ ਓਵਰਸੀਜ਼ ਕਾਂਗਰਸ ਯੂ.ਕੇ ਅਤੇ ਭਾਰਤੀ ਐਨ ਆਰ ਆਈ ਕਾਂਗਰਸ ਵਲੋਂ ਹੰਸਲੋਂ ਵਿਖੇ ਕਿ੍ਰਸ਼ਮਾ ਰੈਸਟੋਰੈਂਟ ਵਿੱਚ ਸ਼ਰਧਾਂਜਲੀ ਸਮਾਗਮ ਕਰਵਾਇਆ ਗਿਆ।
ਇਸ ਮੌਕੇ ਈਲਿੰਗ ਸਾੳੂਥਾਲ ਦੇ ਸਾਬਕਾ ਐਮ.ਪੀ. ਅਤੇ ਲੇਬਰ ਆਗੂ ਸ੍ਰੀ ਵਰਿੰਦਰ ਸ਼ਰਮਾ ਨੇ ਡਾ. ਮਨਮੋਹਣ ਸਿੰਘ ਨੂੰ ਸ਼ਰਧਾਂਜਲੀ ਭੇਟ ਕਰਦਿਆਂ ਕਿਹਾ ਕਿ ਦੁਨੀਆ ਭਰ ਵਿੱਚ ਵੱਸਦੇ ਭਾਰਤੀ ਡਾ. ਮਨਮੋਹਣ ਵਲੋਂ ਦੇਸ਼ ਦੀ ਉੱਨਤੀ ਵਿੱਚ ਪਾਏ ਯੋਗਦਾਨ ਨੂੰ ਹਮੇਸ਼ਾਂ ਯਾਦ ਰੱਖਣਗੇ ਜਿਨ੍ਹਾਂ ਨੇ ਆਪਣੀ ਯੋਗਤਾ ਨਾਲ ਵਿਸ਼ਵ ਭਰ ਦੇ ਨੇਤਾਵਾਂ ਨੂੰ ਹੈਰਾਨ ਕਰ ਦਿੱਤਾ ਸੀ।
ਇਸ ਮੌਕੇ ਪੱਤਰਕਾਰ ਅਸ਼ੀਸ਼ ਰੇਅ, ਕੌਂਸਲਰ ਸ਼ਨਤਨ, ਕੌਂਸਲਰ ਪ੍ਰੀਤਮ ਗਰੇਵਾਲ, ਨਛੱਤਰ ਕਲਸੀ, ਮਨਜੀਤ ਭੰਮਰਾ, ਫ਼ੋਟੋਗ੍ਰਾਫ਼ਰ ਰਵੀ ਬੋਲੀਨਾ, ਇਸਤਰੀ ਵਿੰਗ ਕਾਂਗਰਸ ਦੀ ਆਗੂ ਗੁਰਮਿੰਦਰ ਰੰਧਾਵਾ, ਕੌਂਸਲਰ ਮਹਿੰਦਰ ਮਿੱਢਾ, ਸ਼ਿਵਦੀਪ ਕੌਰ ਢੇਸੀ, ਰੁਪਿੰਦਰ ਕੌਰ ਗਿੱਲ, ਰਸ਼ਪਾਲ ਸੰਘਾ, ਕੁਲਵੰਤ ਚੱਠਾ, ਕੁਲਦੀਪ ਸ਼ੇਖਾਵਤ, ਸੰਦੀਪ ਸੋਨੀ, ਸਤਵੰਤ ਨਾਗਪਾਲ, ਸੁਧਾਕਰ ਗੌੜ, ਕੁਲਵਿੰਦਰ ਪੌਲ (ਕੂਲ ਕੇਕਸ), ਬਲਵਿੰਦਰ ਗਿੱਲ ਬਿੱਲਾ ਦੀਨੇਵਾਲ, ਗੁਰਬਚਨ ਸਿੰਘ ਬਤਰਾ, ਪ੍ਰਲਹਾਦ, ਪੰਮੀ ਚੀਮਾ, ਸਤਵਿੰਦਰ ਗਰੇਵਾਲ, ਜਸਨੀਤ ਮਾਨ, ਸ਼੍ਰੀਮਤੀ ਰਾਮ ਲਾਲ ਅਤੇ ਕੁਲਦੀਪ ਰਾਏ ਵਲੋਂ ਵੀ ਡਾ. ਮਨਮੋਹਣ ਸਿੰਘ ਨੂੰ ਸ਼ਰਧਾ ਦੇ ਫੁੱਲ ਭੇਂਟ ਕੀਤੇ ਗਏ।
Comments are closed, but trackbacks and pingbacks are open.