ਇੰਗਲੈਂਡ ‘ਚ ਪਹਿਲੀ ਦੂਜੀ ਵਿਸ਼ਵ ਜੰਗ ਵਿੱਚ ਸ਼ਹੀਦ ਹੋਏ ਸਮੂਹ ਫੌਜੀਆਂ ਦੀ ਯਾਦ ਵਿੱਚ ਸ਼ਹੀਦੀ ਸਮਾਗਮ

ਐਮ.ਪੀ. ਤਨ ਢੇਸੀ, ਸੀਮਾ ਮਲਹੋਤਰਾ ਅਤੇ ਮੇਅਰ ਢਿੱਲੋਂ ਨੇ ਸ਼ਰਧਾਂਜ਼ਲੀ ਭੇਂਟ ਕੀਤੀ

ਲੰਡਨ- ਸਰਬਜੀਤ ਸਿੰਘ ਬਨੂੜ- ਇੰਗਲੈਂਡ ਵਿੱਚ ਪਹਿਲੀ ਦੂਜੀ ਵਿਸ਼ਵ ਜੰਗ ਵਿੱਚ ਸ਼ਹੀਦ ਹੋਏ ਸਮੂਹ ਫੌਜੀਆਂ ਦੀ ਯਾਦ ਵਿੱਚ ਸ਼ਹੀਦੀ ਸਮਾਗਮ ਕਰਵਾਏ ਗਏ।

ਇਸ ਮੌਕੇ ਬਰਮਿੰਘਮ ਤੋਂ ਪਹਿਲੀ ਸਿੱਖ ਐਮ ਪੀ ਪ੍ਰੀਤ ਕੋਰ ਗਿੱਲ ਵੱਲੋਂ ਸੇਂਟ ਪੀਟਰਜ਼ ਚਰਚ, ਹਾਰਬੋਰਨ ਵਿੱਚ ਹੋਏ ਸਰਧਾਂਜਲੀ ਸਮਾਗਮ ਵਿੱਚ ਹਿੱਸਾ ਲੈ ਫੁੱਲ ਮਾਲਾ ਅਰਪਿਤ ਕਰ ਕਿਹਾ ਕਿ ਮੈਂ ਉਨ੍ਹਾਂ ਲੋਕਾਂ ਦੇ ਸਨਮਾਨ ਵਿੱਚ ਇੱਕ ਪੁਸ਼ਪਾਜਲੀ ਭੇਟ ਕੀਤੀ ਜਿਨ੍ਹਾਂ ਨੇ ਸਾਡੀਆਂ ਕਦਰਾਂ-ਕੀਮਤਾਂ ਅਤੇ ਆਜ਼ਾਦੀਆਂ ਦੀ ਰੱਖਿਆ ਲਈ ਅੰਤਮ ਕੁਰਬਾਨੀ ਕੀਤੀਆਂ।

ਸਲੋਹ ਵਿਖੇ ਹੋਏ ਸਮਾਗਮ ਵਿੱਚ ਸਲੋਹ ਬਾਰੋ ਕੌਂਸਲ ਦੇ ਮੇਅਰ ਬਲਵਿੰਦਰ ਸਿੰਘ ਢਿੱਲੋਂ, ਐਮ ਪੀ ਤਨਮਨਜੀਤ ਸਿੰਘ ਢੇਸੀ ਨੇ ਪਹਿਲੀ ਦੂਜੀ ਵਿਸ਼ਵ ਜੰਗ ਦੇ ਸ਼ਹੀਦਾਂ ਨੂੰ ਸਰਧਾਂਜਲੀ ਭੇਂਟ ਕਰਦਿਆਂ ਕਿਹਾ ਕਿ ਅਸੀਂ ਉਹਨਾਂ ਦੇ ਰਿਣੀ ਅਤੇ ਸ਼ੁਕਰਗੁਜ਼ਾਰ ਹਾਂ ਜਿਹਨਾਂ ਨੇ ਬਹਾਦਰੀ ਨਾਲ ਆਪਣਾ ਫਰਜ਼ ਨਿਭਾਇਆ ਅਤੇ ਸਾਡੀ ਸਮੂਹਿਕ ਅਜ਼ਾਦੀ ਲਈ ਅੰਤਮ ਕੁਰਬਾਨੀ ਦਿੱਤੀ।

ਇਸ ਮੌਕੇ ਸਲੋਹ ਬਾਰੋ ਕੌਂਸਲ ਦੇ ਮੌਜੂਦਾ ਕੌਂਸਲਰਾਂ ਤੋਂ ਇਲਾਵਾ ਸਾਬਕਾ ਮੇਅਰਾਂ ਸਮੇਤ ਵੱਡੀ ਗਿਣਤੀ ਵਿੱਚ ਲੋਕਾਂ ਨੇ ਹਾਜ਼ਰੀ ਭਰੀ। ਇੰਗਲੈਂਡ ਦੇ ਗ੍ਰੀਨਫੀਲਡ ਸੈਡਲਵਰਥ ਵਿੱਚ ਰਾਇਲ ਮੇਲ ਦੇ ਬਾਕਸ ਉਪਰ ਬਰਮਾ ਵਿੱਚ ਸ਼ਹੀਦ ਹੋਏ ਸਿੱਖ ਫੌਜਾਂ ਦੀ ਯਾਦ ਵਿੱਚ ਪੁਸ਼ਾਕ ਬੂਣ ਕੇ ਉਨ੍ਹਾਂ ਨੂੰ ਸਰਧਾਂਜਲੀ ਦਿੱਤੀ ਗਈ ਹੈ।

ਹੰਸਲੋਂ ਦੀ ਐਮ.ਪੀ. ਅਤੇ ਸਰਕਾਰੀ ਇੰਮੀਗ੍ਰੇਸ਼ਨ ਮਹਿਕਮੇ ਦੇ ਮਨਿਸਟਰ ਸੀਮਾ ਮਲਹੋਤਰਾ ਨੇ ਹੰਸਲੋ ਸਮਾਗਮ ਮੌਕੇ ਸ਼ਰਧਾ ਦੇ ਫੁੱਲ ਭੇਟ ਕੀਤੇ। ਜਿਸ ਦੀ ਸ਼ਲਾਘਾ ਕੀਤੀ ਜਾ ਰਹੀ ਹੈ।

Comments are closed, but trackbacks and pingbacks are open.