Edition No: 2739
ਉੱਘੇ ਕਬੱਡੀ ਖਿਡਾਰੀ ਬਲਵੰਤ ਸਿੰਘ ਗਿੱਲ ਦੀ ਯਾਦ ਵਿੱਚ ਲਗਾਇਆ ਗਿਆ ਆਤਮ ਰੱਖਿਆ ਕੈਂਪ

ਕੋਕਰੀ ਕਲਾ (ਮੋਗਾ) – ਆਪਣੇ ਸਮੇਂ ਦੇ ਉੱਘੇ ਕਬੱਡੀ ਖਿਡਾਰੀ ਸ. ਬਲਵੰਤ ਸਿੰਘ ਗਿੱਲ ਜੋ ਪਿਛਲੇ 3 ਸਾਲ ਪਹਿਲਾ ਸਦੀਵੀ ਵਿਛੋੜਾ ਦੇ ਗਏ ਹਨ, ਦੀ ਮਿੱਠੀ ਯਾਦ ਵਿੱਚ ਦੂਸਰਾ ਸਾਲਾਨਾ ਆਤਮ-ਰੱਖਿਆ ਕੈਂਪ ਲਗਾਇਆ ਗਿਆ। ਇਹ ਕੈਂਪ ਅੰਤਰ-ਰਾਸ਼ਟਰੀ ਰਿਕਾਰਡ ਹੋਲਡਰ ਸ. ਹਰਪ੍ਰੀਤ ਸਿੰਘ ਦਿਉਲ ਦੀ ਟੀਮ ਦੁਆਰਾ, ਪਿੰਡ ਕੋਕਰੀ ਕਲਾਂ ਮੋਗਾ ਵਿਖੇ ਲੜਕਿਆਂ ਦੇ ਸਕੂਲ ਵਿੱਚ ਲਗਾਇਆ ਗਿਆ।

ਇਸ ਸਮਾਗਮ ਵਿੱਚ ਲੜਕਿਆਂ ਨੂੰ ਆਤਮ-ਰੱਖਿਆ ਅਤੇ ਫਿੱਟਨੈਸ ਦੇ ਟਿੱਪਸ ਦਿੱਤੇ ਗਏ ਅਤੇ ਵਧੀਆ ਕਾਰਜਕਾਰੀ ਵਾਲੇ ਵਿਦਿਆਰਥੀਆ ਨੂੰ ਇਨਾਮ ਦਿੱਤੇ ਗਏ। ਉਹਨਾਂ ਦੀ ਮੰਗ ’ਤੇ ਹਰ ਸਾਲ ਇਹ ਕੈਂਪ ਲਾਉਣ ਦਾ ਵਾਅਦਾ ਕੀਤਾ ਗਿਆ। ਇਹ ਕੈਂਪ ਸ. ਬਲਵੰਤ ਸਿੰਘ ਗਿੱਲ ਦੇ ਸਪੁੱਤਰ ਸ. ਲਖਵਿੰਦਰ ਸਿੰਘ ਗਿੱਲ ਮਾਲਕ ਪਿੰਕ ਸਿਟੀ ਲੰਡਨ ਵਲੋਂ ਸਪਾਂਸਰ ਕੀਤਾ ਗਿਆ। ਇਸ ਵਿੱਚ ਮੌਜੂਦਾ ਸਰਪੰਚ ਜਗਤਾਰ ਸਿੰਘ, ਪਿ੍ਰੰਸੀਪਲ ਸੁਖਜੀਤ ਸਿੰਘ, ਡੀ.ਪੀ. ਸੰਦੀਪ ਕੁਮਾਰ, ਮੈਂਬਰ ਪਲਦੀਪ ਸਿੰਘ, ਮੈਂਬਰ ਕੇਵਲ ਸਿੰਘ ਲਿੱਟ, ਮੈਂਬਰ ਜਸਵਿੰਦਰ ਸਿੰਘ ਰੂਪਰਾ, ਸਮੂਹ ਸਟਾਫ਼ ਮੈਂਬਰਾਂ ਨੇ ਸਹਿਯੋਗ ਦਿੱਤਾ ਗਿਆ।