Edition No: 2745
ਗ਼ੈਰ ਸਮਾਜਿਕ ਰਿਸ਼ਤੇ ਬਣੇ ਕਤਲ ਦਾ ਕਾਰਨ

ਮ੍ਰਿਤਕਾ ਦੀ ਪਛਾਣ ਲੁਧਿਆਣਾ ਦੇ ਸਮਰਾਲਾ ਦੀ ਰਹਿਣ ਵਾਲੀ ਦਮਨਪ੍ਰੀਤ ਕੌਰ (23) ਵਜੋਂ ਹੋਈ ਹੈ। ਮੁਲਜ਼ਮ ਰਿਤੇਸ਼ (22) ਦਿੱਲੀ ਦਾ ਰਹਿਣ ਵਾਲਾ ਹੈ ਅਤੇ ਉਸ ‘ਤੇ ‘ਸੈਕਿੰਡ-ਡਿਗਰੀ ਮਰਡਰ’  ਦਾ ਦੋਸ਼ ਲਗਾਇਆ ਗਿਆ ਹੈ। ਦਮਨਪ੍ਰੀਤ ਕੌਰ ਲਗਭਗ ਪੰਜ ਸਾਲ ਪਹਿਲਾਂ ਸਟੱਡੀ ਵੀਜ਼ੇ ‘ਤੇ ਕੈਨੇਡਾ ਗਈ ਸੀ। ਉੱਥੇ ਪੜ੍ਹਾਈ ਦੌਰਾਨ ਉਹ ਰਿਤੇਸ਼ ਨੂੰ ਮਿਲੀ। ਦੋਵੇਂ ਦੋਸਤ ਬਣ ਗਏ ਅਤੇ ਬਾਅਦ ਵਿੱਚ ‘ਲਿਵ-ਇਨ ਰਿਲੇਸ਼ਨਸ਼ਿਪ’ ਵਿੱਚ ਰਹਿਣ ਲੱਗ ਪਏ।