ਡੀ ਐਚ ਐਸ ਨੇ ਹਾਲ ਹੀ ਵਿੱਚ ਜਨਤਿਕ ਪੋਰਟਲ ਵਿੱਚ 5 ਹਜਾਰ ਹੋਰ ਲੋਕਾਂ ਨੂੰ ਸ਼ਾਮਿਲ ਕਰਨ ਦਾ ਐਲਾਨ ਕੀਤਾ ਹੈ
ਸੈਕਰਾਮੈਂਟੋ,ਕੈਲੀਫੋਰਨੀਆ (ਹੁਸਨ ਲੜੋਆ ਬੰਗਾ)-ਸੰਘੀ ਸਰਕਾਰ ਵੱਲੋਂ ਬਿਨਾਂ ਦਸਤਾਵੇਜ ਗੈਰ ਕਾਨੂੰਨੀ ਪ੍ਰਵਾਸੀਆਂ ਨੂੰ ਦੇਸ਼ ਨਿਕਾਲਾ ਦੇਣ ਦੀ ਕਾਰਵਾਈ ਤੇਜ ਕਰਨ ਦਰਮਿਆਨ ਯੂ ਐਸ ਹੋਮਲੈਂਡ ਸਕਿਉਰਿਟੀ ਵਿਭਾਗ (ਡੀ ਐਚ ਐਸ) ਵੱਲੋਂ ਘੋਰ ਅਪਰਾਧੀਆਂ ਦੀ ਸੂਚੀ ਜਾਰੀ ਕੀਤੀ ਗਈ ਹੈ ਜਿਨਾਂ ਵਿੱਚ ਘੱਟੋ ਘੱਟ 89 ਭਾਰਤੀ ਨਾਗਰਿਕ ਸ਼ਾਮਿਲ ਹਨ ਜਿਨਾਂ ਨੂੰ ਇਮੀਗ੍ਰੇਸ਼ਨ ਐਂਡ ਕਸਟਮਜ ਇਨਫੋਰਸਮੈਂਟ ( ਆਈ ਸੀ ਈ) ਅਤੇ ਕਸਟਮਜ ਐਂਡ ਬਾਰਡਰ ਪ੍ਰੋਟੈਕਸ਼ਨ (ਸੀ ਬੀ ਪੀ) ਦੁਆਰਾ ਗ੍ਰਿਫਤਾਰ ਕੀਤਾ ਗਿਆ ਹੈ।
ਹੋਮਲੈਂਡ ਸਕਿਉਰਿਟੀ ਵਿਭਾਗ ਅਨੁਸਾਰ ਸੂਚੀ ਵਿੱਚ ਸ਼ਾਮਿਲ ਭਾਰਤੀ ਨਾਗਰਿਕ ਸੈਕਸ ਹਮਲੇ, ਡਰੱਗ ਤਸਕਰੀ, ਘਰੇਲੂ ਹਿੰਸਾ, ਲੁੱਟਮਾਰ, ਧੋਖਾਧੜੀ ਤੇ ਮਨੀ ਲਾਂਡਰਿੰਗ ਵਰਗੇ ਗੰਭੀਰ ਅਪਰਾਧਾਂ ਵਿੱਚ ਸ਼ਾਮਿਲ ਹਨ। ਡੀ ਐਚ ਐਸ ਨੇ ਹਾਲ ਹੀ ਵਿੱਚ ਜਨਤਿਕ ਪੋਰਟਲ ਵਿੱਚ 5 ਹਜਾਰ ਹੋਰ ਲੋਕਾਂ ਨੂੰ ਸ਼ਾਮਿਲ ਕਰਨ ਦਾ ਐਲਾਨ ਕੀਤਾ ਹੈ ਇਸ ਤਰਾਂ ਜਾਂਚ ਅਧੀਨ ਮਾਮਲਿਆਂ ਦੀ ਗਿਣਤੀ 25000 ਹੋ ਗਈ ਹੈ। ਡੀ ਐਚ ਐਸ ਨੇ ਜਾਰੀ ਇੱਕ ਸਰਕਾਰੀ ਬਿਆਨ ਵਿੱਚ ਕਿਹਾ ਹੈ ਕਿ ਉਹ ਗੈਰ ਕਾਨੂੰਨੀ ਹਰ ਪ੍ਰਵਾਸੀ ਨੂੰ ਦੇਸ਼ ਵਿਚੋਂ ਕੱਢਣ ਤੱਕ ਅਰਾਮ ਨਾਲ ਨਹੀਂ ਬੈਠਣਗੇ।
ਅਪਰਾਧਕ ਸੂਚੀ ਵਿੱਚ ਸ਼ਾਮਿਲ ਭਾਰਤੀਆਂ ਵਿੱਚ ਅਬਦੁਲ ਸ਼ੇਕ, ਕੈਵਿਨ ਅਹੀਰ, ਪੰਕਜ ਵੋਹਰਾ, ਚਿੰਤਨ ਭੋਜਕ, ਸਈਦ ਬੁਖਾਰੀ, ਭਰਤ ਕੁਮਾਰ ਚੌਧਰੀ, ਕੁਨਾਲ ਸ਼ੈਟੀ, ਅਨੰਦ ਚੋਕਾ, ਡੈਨਜ਼ਲ ਡਸੂਜਾ, ਗਗਨਦੀਪ ਦਿਓਲ, ਅਸ਼ੋਕ ਦੇਸ਼ਮੁੱਖ, ਬ੍ਰਿਜੇਸ਼ ਗੋਇਲ, ਰਿਤਿਕ ਹਰਮਾ, ਅਵਨੀਸ਼ ਕੁਮਾਰ ਝਾਅ, ਰਜਨੀਸ਼ ਕੁਮਾਰ, ਸੁਸ਼ੀਲ ਕੁਮਾਰ, ਮਨੀਸ਼ ਕੁਮਾਰ, ਸਚਿਨ ਕੁਮਾਰ, ਵਿਦੁਤ ਲੂਥਰ, ਦਿਲਰਾਜ ਮਾਨ, ਵਿਜੇਦੀਪ ਸਿੰਘ ਮੰਦਾਹਰ, ਉਦਿਤ ਮਹਿਰਾ, ਸ਼ੁਭਮ ਮਿਤਲ, ਸ਼ਿਬਾ ਮੋਮਿਨ, ਇਰਫਨਾਲੀ ਮੋਮਿਨ, ਅਮਨਦੀਪ ਮੁਲਤਾਨੀ, ਅਵੀ ਪਟੇਲ, ਦਿਲੀਪ ਪਟੇਲ, ਦਰਸ਼ਨਕੁਮਾਰ ਪਟੇਲ, ਬ੍ਰਿਜੇਸ਼ਕੁਮਾਰ ਪਟੇਲ, ਅਮਿਤ ਪਟੇਲ, ਨਿਲੇਸ਼ਕੁਮਾਰ ਪਟੇਲ, ਹਾਰਦਿਕ ਕੁਮਾਰ ਪਟੇਲ, ਮੇਯੂਰਕੁਮਾਰ ਪਟੇਲ, ਯਸ਼ਕੁਮਾਰ ਪਟੇਲ, ਗੌਰੰਗ ਪਟੇਲ, ਸਾਗਰ ਕੁਮਾਰ ਪਟੇਲ, ਜਿਗਰ ਪਟੇਲ, ਮੀਤ ਪਟੇਲ, ਜੈ ਸੁਰੇਸ਼ਹਾਈ ਪ੍ਰਜਾਪਤੀ, ਅੰਕਿਤ ਪੁਰੀ, ਮਿਰਜ਼ਾ ਰਿਜ਼ਾਜ਼ ਉਡੀਨ, ਗੁਰਪਿੰਦਰ ਸੰਧੂ, ਅਭੀਮਨਿਊ ਸ਼ਰਮਾ, ਨਿਤਿਸ਼ ਸ਼ਰਮਾ, ਭਵੇਸ਼ਕੁਮਾਰ ਸ਼ੁਕਲਾ ਹਰਜਿੰਦਰ ਸਿੰਘ, ਹਰਪ੍ਰੀਤ ਸਿੰਘ, ਸੁਖਵਿੰਦਰ ਸਿੰਘ,ਅਮ੍ਰਿਤਪਾਲ ਸਿੰਘ, ਕਰਨਜੀਤ ਸਿੰਘ, ਸੁਰਿੰਦਰ ਸਿੰਘ, ਕੁਲਦੀਪ ਸਿੰਘ, ਵਰਿੰਦਰ ਸਿੰਘ, ਦਮਨਪ੍ਰੀਤ ਸਿੰਘ, ਰਵਦੀਪ ਸਿੰਘ, ਪਰਮਵੀਰ ਸਿੰਘ, ਨਵਜੋਤ ਸਿੰਘ, ਹਰਪਿੰਦਰ ਸਿੰਘ, ਸੁਖਦੇਵ ਸਿੰਘ, ਗੁਰਵਿੰਦਰ ਸਿੰਘ, ਦਲਵੀਰ ਸਿੰਘ, ਕੁਮਾਰ ਚੇਤਨ ਕੁਮਾਰ, ਰੂਪਿੰਦਰ ਸਿੰਘ, ਮਨਜਿੰਦਰ ਸਿੰਘ, ਸੁਰਜੀਤ ਸਿੰਘ,ਜਸਪਾਲ ਸਿੰਘ, ਵਿਕਰਮਵੀਰ ਸਿੰਘ, ਸੁਮਿੰਦਰ ਸਿੰਘ, ਗੁਰਦੇਵ ਸਿੰਘ, ਗੁਰਜਿੰਦਰ ਸਿੰਘ, ਮਨਜੋਤ ਸਿੰਘ, ਗੁਰਪਰਮਿੰਦਰ ਸਿੰਘ, ਬਲਜਿੰਦਰ ਸਿੰਘ, ਗਗਨ ਸਿੰਘ, ਸੌਰਭ ਸ਼੍ਰੀਵਿਸਤਵਾ, ਬਕਰ ਸਈਦ, ਰੀਫੀਕਾਲੀ ਵਿਰਾਨੀ, ਅਸ਼ੋਕ ਕੁਮਾਰ ਵਿਨਾਕੋਟਾ ਤੇ ਰਵੀ ਵੌਂਗਾਵੋਲੂ ਸ਼ਾਮਿਲ ਹਨ।


Comments are closed, but trackbacks and pingbacks are open.