ਬਰਤਾਨੀਆ ਦੇ ਮਸ਼ਹੂਰ ਪ੍ਰਮੋਟਰ ਏ ਐਸ ਧਾਮੀ ਅਤੇ ਪ੍ਰਸੰਸਕਾਂ ਵਲੋਂ ਕਰੜੀ ਨਿੰਦਾ
ਲੈਸਟਰ – ਪੰਜਾਬ ਵਿਖੇ ਇਕ ਪੰਜਾਬੀ ਟੀ.ਵੀ. ਚੈਨਲ ਦੇ ਮੰਚ ’ਤੇ ਮਹਾਨ ਕਲਾਕਾਰ ਅਤੇ ਸੂਰਾਂ ਦੇ ਧਨੀ ਨਛੱਤਰ ਗਿੱਲ ਦੀ ਦੋ ਸਾਥੀ ਕਲਾਕਾਰਾਂ ਵਲੋਂ ਹੱਤਕ ਕਰਨ ਦੀ ਕੋਸ਼ਿਸ਼ ਕੀਤੀ ਗਈ ਜਿਸ ਦੀ ਦੁਨੀਆਂ ਭਰ ਵਿੱਚ ਨਿੰਦਾ ਕੀਤੀ ਜਾ ਰਹੀ ਹੈ।
ਇਸ ਦੇ ਪ੍ਰਤੀਕਰਮ ਵਜੋਂ ਨਛੱਤਰਗਿੱਲ ਨੇ ਕਿਹਾ ਕਿ ਮੈਂ ਇਨ੍ਹਾਂ ਕਲਾਕਾਰਾਂ ਦੇ ਵੱਡਿਆਂ ਦੀ ਬਹੁਤ ਇੱਜ਼ਤ ਕਰਦਾ ਹਾਂ ਪਰ ਇਨ੍ਹਾਂ ਕਲਾਕਾਰਾਂ ਦੀ ਹਰਕਤ ਨੇ ਇਨ੍ਹਾਂ ਦੀ ਅਕਲ ਦਾ ਜਨਾਜ਼ਾ ਕੱਢ ਦਿੱਤਾ ਹੈ। ਇਸੇ ਤਰ੍ਹਾਂ ਬਰਤਾਨੀਆ ਦੇ ਮਸ਼ਹੂਰ ਪ੍ਰਮੋਟਰ ਏ.ਐੱਸ. ਧਾਮੀ ਨੇ ਦੋ ਕਲਾਕਾਰਾਂ ਦੀ ਬੇਸ਼ਰਮ ਕੋਸ਼ਿਸ਼ ਦੀ ਕਰੜੀ ਨਿੰਦਾ ਕਰਦਿਆਂ ਕਿਹਾ ਕਿ ਨਛੱਤਰ ਗਿੱਲ ਬੇਹੱਦ ਸੁਰੀਲਾ ਗਾਇਕ ਹੈ ਜੋ ਹਮੇਸ਼ਾ ਸਾਥੀ ਕਲਾਕਾਰਾਂ ਦੀ ਇੱਜ਼ਤ ਕਰਦੇ ਹਨ ਪਰ ਇਨ੍ਹਾਂ ਘੁਮੰਢੀ ਕਲਾਕਾਰਾਂ ਨੇ ਆਪਣੇ ਖ਼ਾਨਦਾਨਾਂ ’ਤੇ ਵੀ ਦਾਗ਼ ਲਾ ਦਿੱਤਾ ਹੈ ਜਿਸ ਦੀ ਦੁਨੀਆ ਭਰ ਤੋਂ ਸੰਗੀਤ ਪ੍ਰਸੰਸਕਾਂ ਵਲੋਂ ਨਿੰਦਾ ਕੀਤੀ ਜਾ ਰਹੀ ਹੈ।


Comments are closed, but trackbacks and pingbacks are open.