ਦੋਸ਼ੀ ਨੇ ਆਪਣਾ ਜੁਰਮ ਕਬੂਲਿਆ
ਬ੍ਰਮਿੰਘਮ – ਇੱਥੋਂ ਦੀ ਅਦਾਲਤ ਵਿੱਚ 32 ਸਾਲਾ ਵਿਅਕਤੀ ਨੇ ਮੰਗਲਵਾਰ ਨੂੰ ਅਦਾਲਤ ਵਿੱਚ ਇੱਕ ਸਿੱਖ ਔਰਤ ਨਾਲ ਬਲਾਤਕਾਰ ਕਰਨ ਦਾ ਦੋਸ਼ ਕਬੂਲ ਕੀਤਾ। ਦੋਸ਼ੀ, ਜੌਨ ਐਸ਼ਬੀ ’ਤੇ ਬਰਮਿੰਘਮ ਕਰਾੳੂਨ ਕੋਰਟ ਵਿੱਚ ਮੁਕੱਦਮਾ ਚੱਲ ਰਿਹਾ ਹੈ। ਉਸਨੇ ਵਾਲਸਾਲ ਵਿੱਚ ਇੱਕ ਸਿੱਖ ਔਰਤ ਨਾਲ ਬਲਾਤਕਾਰ ਕਰਨ ਦਾ ਦੋਸ਼ ਕਬੂਲ ਕੀਤਾ ਹੈ। ਪਿਛਲੇ ਸਾਲ ਅਕਤੂਬਰ ਵਿੱਚ ਵਾਪਰੀ ਘਟਨਾ ਤੋਂ ਕੁਝ ਦਿਨ ਬਾਅਦ ਗਿ੍ਰਫ਼ਤਾਰ ਕੀਤੇ ਗਏ ਦੋਸ਼ੀ ਨੇ ਸ਼ੁਰੂ ਵਿੱਚ ਜਿਨਸੀ ਹਮਲੇ, ਗਲਾ ਘੁੱਟਣ, ਨਸਲੀ ਸਰੀਰਕ ਹਮਲੇ ਅਤੇ ਲੁੱਟ ਦੇ ਦੋਸ਼ਾਂ ਤੋਂ ਇਨਕਾਰ ਕੀਤਾ ਸੀ।
ਮੁਕੱਦਮੇ ਦੌਰਾਨ ਜਿੳੂਰੀ ਨੂੰ ਦੱਸਿਆ ਗਿਆ ਕਿ ਦੋਸ਼ੀ ਨੇ ਔਰਤ ਦਾ ਬੱਸ ਸਟਾਪ ਤੋਂ ਪਿੱਛਾ ਕੀਤਾ ਅਤੇ ਫਿਰ ਉਸਦੇ ਘਰ ਵਿੱਚ ਦਾਖਲ ਹੋ ਕੇ ਉਸ ’ਤੇ ਹਮਲਾ ਕੀਤਾ। 25 ਅਕਤੂਬਰ ਨੂੰ ਵਾਪਰੀ ਘਟਨਾ ਦੌਰਾਨ ਦੋਸ਼ੀ ਨੇ ਉਸਨੂੰ ਮੁਸਲਮਾਨ ਸਮਝ ਕੇ ਉਸ ’ਤੇ ਅਪਮਾਨਜਨਕ ਟਿੱਪਣੀਆਂ ਕੀਤੀਆਂ। ਇਸਤਗਾਸਾ ਪੱਖ ਨੇ ਕਿਹਾ ਕਿ ਪੀੜ੍ਹਤਾ, ਜੋ ਕਿ 20 ਸਾਲਾਂ ਦੀ ਸੀ, ਨੇ ਬਾਥਰੂਮ ਦਾ ਦਰਵਾਜ਼ਾ ਬੰਦ ਕਰਨ ਦੀ ਕੋਸ਼ਿਸ਼ ਕੀਤੀ, ਪਰ ਦੋਸ਼ੀ ਜ਼ਬਰਦਸਤੀ ਅੰਦਰ ਦਾਖਲ ਹੋ ਗਿਆ।
ਸੀਸੀਟੀਵੀ ਫੁੱਟਜ਼ ਤੋਂ ਪਤਾ ਚੱਲਿਆ ਕਿ ਦੋਸ਼ੀ ਵਿਅਕਤੀ ਉਸੇ ਬੱਸ ਵਿੱਚ ਸੀ ਅਤੇ ਫਿਰ ਔਰਤ ਦਾ ਪਿੱਛਾ ਕਰਦਾ ਹੋਇਆ ਘਰ ਤੱਕ ਪਹੁੰਚ ਗਿਆ। ਅਦਾਲਤ ਨੂੰ ਦੱਸਿਆ ਗਿਆ ਕਿ ਉਹ ਬਾਹਰ ਕਿਸੇ ਸ਼ੋਰ ਤੋਂ ਘਬਰਾ ਕੇ ਮੌਕੇ ਤੋਂ ਭੱਜ ਗਿਆ ਅਤੇ ਜਾਂਦੇ ਸਮੇਂ ਪੀੜ੍ਹਤਾ ਦੇ ਗਹਿਣੇ ਅਤੇ ਮੋਬਾਈਲ ਫ਼ੋਨ ਆਪਣੇ ਨਾਲ ਲੈ ਗਿਆ। ਪੀੜ੍ਹਤਾ ਨੇ ਤੁਰੰਤ ਅਲਾਰਮ ਵਜਾਇਆ, ਜਿਸ ਤੋਂ ਬਾਅਦ ਪੁਲਿਸ ਮੌਕੇ ’ਤੇ ਪਹੁੰਚੀ ਅਤੇ ਕੁਝ ਦਿਨਾਂ ਬਾਅਦ ਇੱਕ ਪਛਾਣ ਪਰੇਡ ਵਿੱਚ ਦੋਸ਼ੀ ਦੀ ਪਛਾਣ ਕੀਤੀ। ਸਥਾਨਕ ਪੁਲਿਸ ਅਧਿਕਾਰੀ ਫਿਲ ਡੌਲਬੀ ਨੇ ਕਿਹਾ ਕਿ ਇਸ ਘਟਨਾ ਨੇ ਭਾਈਚਾਰੇ ਵਿੱਚ ਡਰ ਅਤੇ ਚਿੰਤਾ ਪੈਦਾ ਕਰ ਦਿੱਤੀ ਹੈ। ਦੂਜੇ ਪਾਸੇ ਪੁਲਿਸ ਨੇ ਸਥਾਨਕ ਧਾਰਮਿਕ ਸੰਸਥਾਵਾਂ ਅਤੇ ਭਾਈਚਾਰਕ ਆਗੂਆਂ ਨਾਲ ਔਰਤਾਂ ਦੀ ਸੁਰੱਖਿਆ ਬਾਰੇ ਚਰਚਾ ਕੀਤੀ ਹੈ। ਸੁਣਵਾਈ ਦੌਰਾਨ ਸਿੱਖ ਭਾਈਚਾਰੇ ਦੇ ਇੱਕ ਮੈਂਬਰ ਵੱਲੋਂ ਅਦਾਲਤ ਵਿੱਚ ਗੁੱਸਾ ਪ੍ਰਗਟ ਕਰਨ ਤੋਂ ਬਾਅਦ, ਜੱਜ ਨੇ ਕੇਸ ਸੁਣਵਾਈ ਮੁਲਤਵੀ ਕਰ ਦਿੱਤੀ, ਜਦੋਂਕਿ ਦੋਸ਼ੀ ਨੂੰ ਸਜ਼ਾ ਸੁਣਾਈ ਜਾਣੀ ਬਾਕੀ ਹੈ।


Comments are closed, but trackbacks and pingbacks are open.