ਸੰਗੀਤ ਜਗਤ ਦੇ ਨਾਮਵਰ ਕਲਾਕਾਰਾਂ ਵਲੋਂ ਰਾਣਾ ਸਹੋਤਾ ਨੂੰ ਵਧਾਈ
ਯੁਗ ਬਦਲਦਿਆਂ ਸਮਾਂ ਲੱਗਦਾ ਪਰ ਨਵੇਂ ਜ਼ਮਾਨੇ ਦੀ ਤਕਨੀਕ ਬਦਲਦਿਆਂ ਬਹੁਤਾ ਸਮਾਂ ਨਹੀਂ ਲੱਗਦਾ ਕਿਉਕਿ ਅੱਜ ਕੱਲ੍ਹ ਸ਼ੋਸ਼ਲ ਮੀਡੀਏ ਦਾ ਯੁਗ ਹੈ। ਪਰ ਪ੍ਰੈੱਸ ਮੀਡੀਆ ਵੀ ਸਮੇਂ-ਸਮੇਂ ਸਿਰ ਚੰਗੇ ਤੋਂ ਚੰਗੇ ਕੰਮ ਦੀ ਚਰਚਾ ਕਰਦਾ ਕਈ ਦਹਾਕਿਆਂ ਤੋਂ ਆਪਣੀ ਮੇਹਨਤ ਸਦਕਾ ਦਿਨ ਰਾਤ ਇੱਕ ਕਰਕੇ ਵਡਮੁੱਲਾ ਯੋਗਦਾਨ ਪਾਕੇ ‘‘ਦੇਸ ਪ੍ਰਦੇਸ’’ ਦੇ ਚਹੇਤੇ ਪਾਠਕਾਂ ਤਾੲੀਂ ਪਹੁੰਚਾਉਦਾ ਆ ਰਿਹਾ ਹੈ।
ਏ ਐਸ ਧਾਮੀ ਦੀ ਨਿਵੇਕਲੀ ਪੇਸ਼ਕਸ਼ ਰਾਣਾ ਸਹੋਤਾ ਦਾ ਗੀਤ ‘‘ਸਿਰੇ ਦਾ ਸਟੱਡ’’ ਚਰਚਾ ਵਿੱਚ ਹੈ ਜਿਸ ਨੂੰ ਦੁਨੀਆਂ ਭਰ ਵਿੱਚ ਰੀਲੀਜ਼ ਕੀਤਾ ਹੈ ਕਮਲ ਬੋਪਾਰਾਏ ਏਂਜਲ ਰਿਕਾਰਡਜ਼ ਨੇ, ਗੀਤ ਦੇ ਬੋਲ ਪਰੋਏ ਨੇ ਹਰਫ ਚੀਮਾਂ ਨੇ ਅਤੇ ਹਮੇਸ਼ਾਂ ਮੋਹ ਲੈਣ ਵਾਲੇ ਸੰਗੀਤ ਦੀਆਂ ਧੁੰਨਾਂ ਨਾਲ ਸਜਾਇਆ ਵਰਲਡ ਫੇਮਸ ਸੰਗੀਤਕਾਰ ‘‘ਮਿਊਜ਼ਿਕ ਡਾਇਰੈਕਟ’’ ਅਮਨ ਹੇਅਰ ਹੋਰਾਂ ਨੇ।
ਇਸ ਗੀਤ ਤੋਂ ਪਹਿਲਾਂ ਅਨੇਕਾ ਗੀਤਕਾਰਾਂ ਦੇ ਗੀਤ ਅਤੇ ਅਨੇਕਾਂ ਸੰਗੀਤਕਾਰਾ ਦੇ ਮਿਊਜ਼ਿਕ ਵਿੱਚ ਗੀਤ ਗਾਕੇ ਆਪਣੇ ਪਿਆਰੇ ਸਰੋਤਿਆਂ ਦੀ ਝੋਲੀ ਪਾਏ ਹਨ।
ਇਸ ਨਵੇਂ ਗੀਤ ‘‘ਸਿਰੇ ਦਾ ਸਟੱਡ’’ ਰਾਣਾ ਸਹੋਤਾ ਨੂੰ ਦੇਸ ਪ੍ਰਦੇਸ ਰਾਹੀਂ ਵਧਾਈਆਂ ਸ਼ੁਭਕਾਮਨਾਵਾਂ, ਯਾਰਾਂ ਦੋਸਤਾਂ, ਰਿਸ਼ਤੇਦਾਰਾਂ ਵਲੋਂ ਮਿਲ ਰਹੀਆਂ ਨੇ ਜੋ ਕਿ ਸਾਡੇ ਕੋਲ ਵੀ ਪੂਰੀ ਟੀਮ ਲਈ ਪਹੁੰਚੀਆਂ ਵਧਾਈਆਂ। ਮਨਜਿੰਦਰ ਵਿਰਦੀ, ਰਵੀ ਬੋਲੀਨਾ, ਬੇਬੀ ਸੰਧੂ, ਬੁਲੇਟ ਔਜਲਾ, ਚੰਨੀ ਸਿੰਘ, ਮੰਗਲ ਸਿੰਘ, ਐਮ.ਪੀ ਵਰਿੰਦਰ ਸ਼ਰਮਾ, ਬਲਵਿੰਦਰ ਬੈਂਸ ਸਾਬਕਾ ਮੇਅਰ ਸਲੋਹ, ਪਲਵਿੰਦਰ ਧਾਮੀ ਹੀਰਾ, ਜਸਵਿੰਦਰ ਕੁਮਾਰ ਹੀਰਾ, ਐਚ ਧਾਮੀ, ਜੈਜ ਧਾਮੀ, ਕੈਬੀ ਢੀਂਡਸਾ, ਮਾਣਕੀ, ਸੁਖਸ਼ਿੰਦਰ ਸ਼ਿੰਦਾ, ਸਰਦਾਰਾ ਗਿੱਲ, ਕੁਲਵੰਤ ਭੰਬਰਾ ਆਪਣਾ ਸੰਗੀਤ, ਜੋਹਲ ਪ੍ਰੇਮੀ, ਜੱਸੀ ਪ੍ਰੇਮਜੀ, ਡਿਪਸ ਭੰਬਰਾ, ਪੰਮੀ ਸਾਹਿਬ, ਮੰਗਾ ਢਿੱਲੋਂ, ਨਛੱਤਰ ਗਿੱਲ, ਰਾਜਵੀਰ ਜਵੰਦਾ, ਮੰਗੀ ਮਾਹਲ, ਰਣਜੀਤ ਬਾਵਾ, ਮਨਮੋਹਣ ਵਾਰਿਸ, ਕਮਲ ਵਾਰਿਸ, ਤੁਬਜ਼ੀ ਅਤੇ ਜਸਵਿੰਦਰ ਡਗਾਮੀਆ।
ਸਰਬਜੀਤ ਸਿੰਘ ਵਿਰਕ ਸਪੁੱਤਰ ਸਵ. ਵਿਰਕ ਸਾਹਿਬ ਚੀਫ਼ ਐਡੀਟਰ ‘‘ਦੇਸ ਪ੍ਰਦੇਸ’’ ਅਤੇ ਅਦਾਰਾ ਰਾਣਾ ਸਹੋਤਾ ਲਈ ਸ਼ੁਭ ਇੱਛਾਵਾਂ ਅਰਦਾਸ ਹੈ ਕਿ ਰਾਣਾ ਸਹੋਤਾ ਦਿਨ ਦੁੱਗਣੀ ਅਤੇ ਰਾਤ ਚੌਗੁਣੀ ਤਰੱਕੀ ਕਰੇ ਅਤੇ ਪੰਜਾਬੀ ਮਾਂ ਬੋਲੀ ਦੀ ਆਪਣੇ ਗੀਤ ਰਾਹੀਂ ਆਪਣੇ ਪਿਆਰਿਆਂ ਨੂੰ ਖੁਸ਼ ਕਰਦਾ ਰਹੇ।
Comments are closed, but trackbacks and pingbacks are open.