ਬਰਤਾਨੀਆ ਦੇ ਪ੍ਰਸਿੱਧ ਕਲਾਕਾਰ ਹੀਰਾ ਪਲਵਿੰਦਰ ਧਾਮੀ ਦੀ ਫ਼ਿਲਮ ‘‘ ਹਵੇਲੀ ਇਨ ਟਰਬਲ’’ ਦੀ ਸ਼ੂਟਿੰਗ ਮੁਕੰਮਲ

ਕਲਾਕਾਰਾਂ ਨੂੰ ਫ਼ਿਲਮ ਤੋਂ ਵੱਡੀਆਂ ਉਮੀਦਾਂ

ਸਾਊਥਾਲ – ਯੈੱਸਮੈਨ ਫਿਲਮਸ ਦੀ ਪੇਸ਼ਕਸ਼ ਅਤੇ ਜੀ. ਐੱਫ. ਐੱਨ. ਸਟੂਡੀਓ ਆਸਟ੍ਰੇਲੀਆ ਵਲੋਂ ਹਵੇਲੀ ਇਨ ਟ੍ਰਰਬਲ ਪੰਜਾਬੀ ਫੀਚਰ ਫਿਲਮ ਤਿਆਰ ਕੀਤੀ ਗਈ ਹੈ, ਡਾਇਰੈਕਟਰ ਦੇਵੀ ਸ਼ਰਮਾ ਅਤੇ ਸਿਨੇਮਾਟੋਗਰਾਫਰ ਦੁਆਰਾ ਨਿਰਦੇਸ਼ਤ ਕੀਤੀ ਜਾ ਰਹੀ ਫਿਲਮ ਹਵੇਲੀ ਇਨ ਟ੍ਰਰਬਲ ਦੀ ਸ਼ੂਟਿੰਗ ਇੰਗਲੈਂਡ, ਆਸਟ੍ਰੇਲੀਆ ਅਤੇ ਜ਼ਿਲ੍ਹਾ ਬਠਿੰਡਾ ਦੇ ਆਸ ਪਾਸ ਖੂਬਸੂਰਤ ਲੋਕੇਸ਼ਨਾ ਤੇ ਕੀਤੀ ਗਈ ਹੈ । ਡਾਇਰੈਕਟਰ ਦੇਵੀ ਸ਼ਰਮਾ ਵਲੋਂ ਪੰਜਾਬੀ ਫੀਚਰ ਫਿਲਮ “ਦੁੱਲਾ ਵੈਲੀ”, “ਆਜ਼ਾਦੀ ਦਾ ਫਰੀਡਮ”, “ਕੰਟਰੀ ਸਾਈਡ ਗੁੰਡੇ”, ਅਤੇ “ਜੱਟੀ ਪੰਦਰਾਂ ਮੁਰੱਬਿਆਂ ਵਾਲੀ” ਬਣਾਈਆਂ ਜਾ ਚੁੱਕੀਆਂ ਹਨ। ਇਸ ਫ਼ਿਲਮ ਦੀ ਕਹਾਣੀ ਖੁਸ਼ਬੂ ਸ਼ਰਮਾ ਦੁਆਰਾ ਐੱਨ. ਆਰ. ਆਈ. ਦੀਆਂ ਪ੍ਰੋਪਰਟੀਆਂ ਨੂੰ ਧੋਖਾ ਨਾਲ ਆਪਣੇ ਹੀ ਰਿਸ਼ਤੇਦਾਰਾਂ ਵਲੋਂ ਦੱਬਣ  ਤੇ ਪਹਿਲੀ ਡਰਾਵਣੀ ਕਮੇਡੀ ਤੇ ਸਸਪੇਂਸ ਵਾਲੀ ਫਿਲਮ ਹੋਵੇਗੀ। ਇਸ ਫ਼ਿਲਮ ਵਿੱਚ ਮੁੱਖ ਭੂਮਿਕਾ ਵਿਚ ਲੱਖਵਿੰਦਰ ਲੱਖਾ,  ਸੁਮਿਤ ਮਾਣਕ, ਨੀਤ ਮਾਹਲ, ਪਰਾਡ ਬੱਤਸ, ਗੁਰਪ੍ਰੀਤ ਕੌਰ ਭੰਗੂ, ਰਾਜੇਸ਼ ਭਾਟੀ, ਪਲਵਿੰਦਰ ਧਾਮੀ (ਹੀਰਾ ਗਰੁੱਪ ਯੂ. ਕੇ.) , ਹਰਜੀਤ ਵਾਲੀਆ, ਸਤਵੰਤ ਕੌਰ, ਸੁਸ਼ਮਾ ਪ੍ਰਸ਼ਾਂਤ, ਅਰਵਿੰਦਰ ਭੱਟੀ, ਗੁਰ ਰੰਧਾਵਾ, ਸਾਜਨ ਕਪੂਰ, ਪ੍ਰੀਤ ਸੋਢੀ । ਫਿਲਮ ਦਾ ਟਾਈਟਲ ਸੋਂਗ ਦਲਜੀਤ ਅਰੋੜਾ ਨੇ ਲਿਖਿਆ ਅਤੇ ਗਾਇਆ  ਪ੍ਰਸਿੱਧ ਐਕਟਰ ਤੇ ਡਾਇਰੈਕਟਰ ਰਾਣਾ ਰਣਬੀਰ ਨੇ ਅਤੇ ਫ਼ਿਲਮ ਹਵੇਲੀ ਇਨ ਟ੍ਰਰਬਲ ਦੇ ਪ੍ਰੋਡਿਊਸਰ ਸੁਮਿਤ ਮਾਣਕ ਹਨ ।

Comments are closed, but trackbacks and pingbacks are open.