ਉੱਘੇ ਪੰਜਾਬੀਆਂ ਵਲੋਂ ਸੁਰਾਂ ਦੇ ਬਾਦਸ਼ਾਹ ਦਾ ਨਿੱਘਾ ਸਵਾਗਤ
ਲੰਡਨ – ਦੁਨੀਆਂ ਭਰ ਵਿੱਚ ਵਸਦੇ ਸਮੂਹ ਪੰਜਾਬੀਆਂ ਦੇ ਦਿਲਾਂ ਦੀ ਧੜਕਣ ਗੁਰਦਾਸ ਮਾਨ ਵੀਰਵਾਰ ਨੂੰ ਯੂ.ਕੇ ਵਿਖੇ ਸਟੇਜ ਸ਼ੋਅ ਦੇ ਸਬੰਧ ਵਿੱਚ ਲੰਡਨ ਪੁੱਜੇ ਜਿੱਥੇ ਸਮੁੱਚੇ ਮੀਡੀਆ ਅਤੇ ਉੱਘੇ ਪੰਜਾਬੀਆਂ ਵਲੋਂ ਉਨ੍ਹਾਂ ਦਾ ਭਰਵਾਂ ਸਵਾਗਤ ਕੀਤਾ ਗਿਆ।
ਮਾਨ ਸਾਹਬ ਦਾ ਪਹਿਲਾ ਸਟੇਜ ਸ਼ੋਅ 13 ਮਈ ਨੂੰ ਨਿਊਕਾਸਲ, 14 ਮਈ ਨੂੰ ਬਰੈਡਫਰਡ, ਬੁੱਧਵਾਰ 17 ਮਈ ਨੂੰ ਗ੍ਰੇਵਜ਼ੈਂਡ, 20 ਮਈ ਨੂੰ ਬ੍ਰਮਿੰਘਮ, 21 ਮਈ ਨੂੰ ਸਾਊਥਹੈਂਪਟਨ, ਬੁੱਧਵਾਰ 24 ਮਈ ਨੂੰ ਡਬਲਿਨ ਅਤੇ ਅਖੀਰਲਾ ਪ੍ਰੋਗਰਾਮ ਐਤਵਾਰ 28 ਮਈ ਨੂੰ ਵੈਂਬਲੇ, ਲੰਡਨ ਵਿਖੇ ਹੋਵੇਗਾ।
ਇਨ੍ਹਾਂ ਪ੍ਰੋਗਰਾਮਾ ਦੇ ਪ੍ਰਮੋਟਰ ਅਸ਼ੋਕ ਸੁੰਮਨ ਨੇ ਦੱਸਿਆ ਕਿ ਗੁਰਦਾਸ ਮਾਨ ਕਰੀਬ 4 ਸਾਲ ਦੇ ਵਕਫ਼ੇ ਪਿੱਛੋਂ ਯੂ.ਕੇ ਆਏ ਹਨ ਅਤੇ ਸਰੋਤਿਆਂ ਵਿੱਚ ਭਾਰੀ ਉਤਸ਼ਾਹ ਹੈ। ਉਨ੍ਹਾਂ ਦੱਸਿਆ ਕਿ ਟਿਕਟਾਂ ਧੜਾਧੜ ਵਿਕ ਰਹੀਆਂ ਹਨ ਅਤੇ ਸਰੋਤਿਆਂ ਨੂੰ ਸਮੇਂ ਸਿਰ ਟਿਕਟਾਂ ਬੁੱਕ ਕਰਵਾਉਣ ਦੀ ਸਲਾਹ ਦਿੱਤੀ ਹੈ। ਵੈੱਬਸਾਈਟ ਤੋਂ ਵਧੇਰੇ ਜਾਣਕਾਰੀ ਲਈ ਸਕਦੀ ਹੈ।
ਗੁਰਦਾਸ ਮਾਨ ਦੇ ਸਵਾਗਤ ਲਈ ‘ਦੇਸ ਪ੍ਰਦੇਸ’ ਤੋਂ ਰਵੀ ਬੋਲੀਨਾ, ਪੀ.ਟੀ.ਸੀ. ਪੰਜਾਬੀ ਤੋਂ ਅਨਮੋਲ ਕੌਰ, ਦੇਸੀ ਰੇਡੀਓ ਤੋਂ ਪੰਮੀ ਤੇ ਭੁਪਿੰਦਰ ਕੌਰ, ਪ੍ਰਸਿੱਧ ਵਕੀਲ ਹਰਜਾਪ ਭੰਗਲ, ਸੁਖਦੇਵ ਕੇਟਰਿੰਗ ਤੋਂ ਸੁਖਦੇਵ ਕੌਮਲ, ਪ੍ਰੇਮ ਸ਼ਰਮਾ, ਸਲੋਹ ਤੋਂ ਸਰਬਜੀਤ ਸਿੰਘ ਵਿਰਕ ਅਤੇ ਉਨ੍ਹਾਂ ਦੀ ਧਰਮ ਪਤਨੀ, ਪ੍ਰਸਿੱਧ ਮਾਡਲ ਅਤੇ ਅਦਾਕਾਰਾ ਮਾਲਿਕਾ ਜੌਹਰ ਜੋ ਸੰਗੀਤ ਵੀਡੀਓ ਅਤੇ ਫ਼ਿਲਮਾਂ ਵਿੱਚ ਕਰ ਰਹੇ ਹਨ ਪੁੱਜੇ ਹੋਏ ਸਨ। ਗੁਰਦਾਸ ਮਾਨ ਦੇ ਨਾਲ ਉਨ੍ਹਾਂ ਦੀ ਧਰਮ ਪਤਨੀ ਮਨਜੀਤ ਮਾਨ ਵੀ ਹਾਜ਼ਰ ਸਨ।
Comments are closed, but trackbacks and pingbacks are open.