61 ਸਾਲਾ ਔਰਤ ਸਮੇਤ 4 ਪੰਜਾਬੀ ਨੌਜਵਾਨ ਗਿ੍ਰਫ਼ਤਾਰ
ਟੋਰਾਂਟੋ – ਕੈਨੇਡਾ ਪੁਲਸ ਨੇ ਬਰੈਪਟਨ ਚ ਰਹਿੰਦੇ ਇੱਕ ਪੰਜਾਬੀ ਪਰਿਵਾਰ ਨੂੰ ਹਥਿਆਰਾਂ ਅਤੇ ਡਰੱਗ ਤਸਕਰੀ ਦੇ ਮਾਮਲੇ
‘ਚ ਗਿ੍ਰਫ਼ਤਾਰ ਕੀਤਾ ਹੈ। ਪੀਲ ਖੇਤਰੀ ਪੁਲਸ ਨੇ ਪੰਜਾਬਣ ਮਾਂ ਨੂੰ ਉਸ ਦੇ ਦੋ ਪੁੱਤਾਂ ਅਤੇ ਅੱਗੇ ਉਨ੍ਹਾਂ ਦੇ ਦੋ ਦੋਸਤਾਂ ਸਮੇਤ ਗਿ੍ਰਫ਼ਤਾਰ ਕਰ ਲਿਆ। ਕੁੱਲ 5 ਲੋਕਾਂ ਤੇ ਦੋਸ਼ ਲਗਾਏ ਗਏ ਹਨ ਜਦਕਿ ਖ਼ਬਰ ਲਿਖੇ ਜਾਣ ਤੱਕ 2 ਨੂੰ ਜ਼ਮਾਨਤ ਦੇ ਦਿੱਤੀ ਗਈ ਹੈ।
ਪੁਲਸ ਜਾਣਕਾਰੀ ਅਨੁਸਾਰ ਮੁਲਜ਼ਮਾਂ ਦੀ ਪਛਾਣ ਮਾਂ ਨਰਿੰਦਰ ਨਾਗਰਾ (61) ਉਸ ਦੇ ਮੁੰਡੇ ਰਵਨੀਤ ਨਾਗਰਾ (22) ਤੇ ਨਵਦੀਪ ਨਾਗਰਾ (20) ਵਜੋਂ ਹੋਈ ਹੈ। ਮਾਮਲੇ
ਚ ਪੁਲਸ ਨੇ ਨਰਿੰਦਰ ਨਾਗਰਾ ਦੇ ਮੁੰਡਿਆਂ ਦੇ ਦੋਸਤ ਰਣਵੀਰ ਵੜੈਚ (20) ਅਤੇ ਪਨੀਤ ਨੇਹਲ (21) ਨੂੰ ਵੀ ਗਿ੍ਰਫ਼ਤਾਰ ਕੀਤਾ ਹੈ। ਜਾਂਚ ਕਰਤਾਵਾਂ ਦਾ ਕਹਿਣਾ ਹੈ ਕਿ ਪ੍ਰੋਜੈਕਟ ਸਲੇਜਹੈਮਰ ਇੱਕ ਟ੍ਰੈਫ਼ਿਕ ਸਟਾਪ ਨਾਲ ਸ਼ੁਰੂ ਹੋਇਆ ਜਿਸ ਦੇ ਨਤੀਜੇ ਵਜੋਂ ਇੱਕ 20 ਸਾਲਾ ਵਿਅਕਤੀ ਨੂੰ ਹਥਿਆਰਾਂ ਦੇ ਅਪਰਾਧ ਵਿੱਚ ਗਿ੍ਰਫ਼ਤਾਰ ਕੀਤਾ ਗਿਆ। ਉਨ੍ਹਾਂ ਦੀ ਤਲਾਸ਼ੀ ਦੌਰਾਨ ਅਧਿਕਾਰੀਆਂ ਨੇ ਕਥਿਥ ਤੌਰ `ਤੇ ਕੋਕੀਨ ਅਤੇ ਅਫ਼ੀਮ ਸਮੇਤ 20,000 ਡਾਲਰ ਦੇ ਗੈਰ-ਕਾਨੂੰਨੀ ਪਦਾਰਥਾਂ ਸਮੇਤ 11 ਹਥਿਆਰ ਅਤੇ 900 ਤੋਂ ਵੱਧ ਗੋਲਾ ਬਾਰੂਦ ਜ਼ਬਤ ਕੀਤਾ।
ਇਸ ਮਾਮਲੇ ਵਿੱਚ ਪੰਜ ਲੋਕਾਂ ਨੂੰ ਗਿ੍ਰਫ਼ਤਾਰ ਕੀਤਾ ਗਿਆ ਅਤੇ ਹੁਣ ਉਨ੍ਹਾਂ ਨੂੰ ਕੁੱਲ 150 ਤੋਂ ਵੱਧ ਦੋਸ਼ਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਪੀਲ ਪੁਲਸ ਦੇ ਮੁਖੀ ਨਿਸ਼ਾਨ ਦੁਰਈਅੱਪਾ ਨੇ ਕਿਹਾ ਕਿ ਤਾਜ਼ਾ ਗਿ੍ਰਫ਼ਤਾਰੀਆਂ ਖੇਤਰ ਵਿੱਚ ਵਧ ਰਹੀ ਬੰਦੂਕ ਸਮੱਸਿਆ ਦਾ ਸਬੂਤ ਹਨ। ਪੀਲ ਰੀਜਨਲ ਪੁਲਸ ਡੀ.ਟੀ. ਸਾਰਜੈਟ ਕ੍ਰਿਸ ਫਿਓਰੀ ਨੇ ਕਿਹਾ ਕਿ ਜਾਂਚ ਉਦੋਂ ਹੋਰ ਡੂੰਘੀ ਹੋ ਗਈ ਜਦੋਂ ਜਾਂਚ ਕਰਤਾਵਾਂ ਨੇ ਸ਼ੁਰੂਆਤੀ ਸ਼ੱਕੀ ਸਾਥੀਆਂ ਵਿੱਚੋਂ ਕਈਆਂ ਦੀ ਪਛਾਣ ਕੀਤੀ ਅਤੇ ਸਬੂਤ ਮਿਲੇ ਕਿ ਉਹ ਬੰਦੂਕ ਅਤੇ ਨਸ਼ੀਲੇ ਪਦਾਰਥਾਂ ਦੀ ਤਸਕਰੀ ਵਿੱਚ ਸ਼ਾਮਿਲ ਸਨ। ਸਤੰਬਰ, 2024 ਵਿੱਚ ਅਫ਼ਸਰਾਂ ਨੇ ਬਰੈਪਟਨ ਵਿੱਚ ਤਿੰਨ ਨਿਵਾਸਾਂ, ਵਾਟਰਲੂ ਵਿੱਚ ਇੱਕ ਅਤੇ ਕੈਲੇਡਨ ਵਿੱਚ ਇੱਕ ਸਟੋਰੇਜ ਸਹੂਲਤ ਵਿੱਚ ਖੋਜ ਵਾਰੰਟਾਂ ਨੂੰ ਲਾਗੂ ਕੀਤਾ ਸੀ।
Comments are closed, but trackbacks and pingbacks are open.