Edition No: 2756
ਸਮਾਜਿਕ ਕਾਰਜਾਂ ਦੀ ਵਿੱਤੀ ਸਹਾਇਤਾ ਲਈ ਅਗਲੀ ਮੈਰਾਥਨ ਦੌੜ 27 ਅਪ੍ਰੈਲ ਨੂੰ

ਹੇਜ਼ – ਇੱਥੋਂ ਦੇ ਮਸ਼ਹੂਰ ਮੈਰਾਥਨ ਦੌੜਾਕ ਅਤੇ ਕੌਂਸਲਰ ਜਗਜੀਤ ਸਿੰਘ ਹਰਦੋਫਰੋਲਾ ਨੇ 568ਵੀਂ ਮੈਰਾਥਨ ਪੂਰੀ ਕਰਕੇ ਨਵਾਂ ਰਿਕਾਰਡ ਕਾਇਮ ਕੀਤਾ ਹੈ।

ਬੀਤੇ 14 ਅਪ੍ਰੈਲ 2025 ਤੋਂ 21 ਅਪ੍ਰੈਲ 2025 ਤੱਕ ਸੈਂਟਰਨ ਆਰਗੇਨਾਈਜ਼ੇਸ਼ਨ ਵਲੋਂ 11 ਮੈਰਾਥਨ ਦੌੜਾਂ ਕਰਵਾਈਆਂ ਗਈਆਂ ਜੋ ਲੰਡਨ ਦੇ ਥੇਮਜ਼ ਦਰਿਆ ਕਿਨਾਰੇ ਐਗਮ (ਸਰੀ) ਤੋਂ ਸ਼ੁਰੂ ਹੋਈਆਂ ਜਿਸ ਤੋਂ ਪਹਿਲਾਂ ਫੀਨਿਕਸ ਸੰਸਥਾ ਵਲੋਂ 10 ਅਪ੍ਰੈਲ ਤੋਂ ਵਾਲਟਨ ਆਨ ਥੇਮਜ਼ (ਸਰੀ) ਵਲੋਂ ਕਰਵਾਈ ਗਈ ਸੀ।

ਜਗਜੀਤ ਸਿੰਘ ਹਰਦੋਫਰੋਲਾ ਨੇ ਦੋਨਾਂ ਮੈਰਾਥਨਾਂ ਵਿੱਚ ਸਮਾਜਿਕ ਸੰਸਥਾਵਾਂ ਦੀ ਵਿੱਤੀ ਸਹਾਇਤਾ ਲਈ ਹਿੱਸਾ ਲਿਆ ਅਤੇ 12 ਦਿਨਾਂ ਵਿੱਚ ਕੁੱਲ 12 ਮੈਰਾਥਨ ਦੇ 504 ਨਵਾਂ ਰਿਕਾਰਡ ਬਣਾਇਆ ਹੈ।

ਜਗਜੀਤ ਸਿੰਘ ਲੰਡਨ ਦੀ ਮਸ਼ਹੂਰ ਮੈਰਾਥਨ 27 ਅਪ੍ਰੈਲ 2025 ਨੂੰ ਦੌੜਨਗੇ ਜੋ ਰੋਇਲ ਓਸਟੀਓਪੋਰੀਸਸ ਸੁਸਾਇਟੀ ਵਲੋਂ ਕਰਵਾਈ ਜਾਵੇਗੀ। ਜਗਜੀਤ ਸਿੰਘ ਦੇ ਸਮਾਜਿਕ ਕਾਰਜਾਂ ਵਿੱਚ ਹਿੱਸਾ ਪਾਉਣ ਲਈ 07904241634 ’ਤੇ ਸੰਪਰਕ ਕੀਤਾ ਜਾ ਸਕਦਾ ਹੈ।