ਸਰਦਾਰ ਕੁਲਦੀਪ ਸਿੰਘ ਦਿਉਲ ਪ੍ਰਧਾਨ ਚੁਣੇ ਗਏ
ਯੂ.ਕੇ ਦੇ ਮਹਾਨ ਪਵਿੱਤਰ ਅਸਥਾਨ 1961 ਈਸਵੀ ਵਿੱਚ ਸਥਾਪਿਤ ਗੁਰੂ ਨਾਨਕ ਗੁਰਦੁਆਰਾ ਸਮੈਦਿਕ, ਬ੍ਰਮਿੰਘਮ ਅਤੇ ਵਿਖੇ ਮਿਤੀ 7 ਮਈ 2023 ਨੂੰ ਗੁਰੂ ਨਾਨਕ ਗੁਰਦੁਆਰਾ ਸਮੈਦਿਕ (ਬਰਮਿੰਘਮ) ਇੰਗਲੈਂਡ ਦੇ ਗੁਰਦੁਆਰਾ ਸਾਹਿਬ ਦੀ ਪ੍ਰਬੰਧਕ ਕਮੇਟੀ ਦੀ ਚੋਣ ਸਰਬ ਸੰਮਤੀ ਨਾਲ ਹੋਈ ਜਿਸ ਵਿੱਚ ਸਰਦਾਰ ਕੁਲਦੀਪ ਸਿੰਘ ਦਿਉਲ ਨੂੰ ਗੁਰਦੁਆਰਾ ਸਾਹਿਬ ਦਾ ਪ੍ਰਧਾਨ ਚੁਣਿਆ ਗਿਆ, ਸ. ਮਲਕੀਤ ਸਿੰਘ ਤੇਹਿੰਗ (ਮੀਤ ਪ੍ਰਧਾਨ) ਅਤੇ ਸਰਦਾਰ ਬੇਰਵਿੰਦਰ ਸਿੰਘ (ਬਵੀ) (ਜਰਨਲ ਸਕੱਤਰ) ਸਰਦਾਰ ਸਰਬਜੀਤ ਸਿੰਘ ਜੀ ਨੂੰ (ਖਜਾਨਚੀ ) ਸਰਦਾਰ ਹਰਵਿੰਦਰ ਸਿੰਘ ਨੂੰ ( ਸਟੇਜ ਸਕੱਤਰ) ਅਤੇ ਹੋਰ ਅਹੁਦੇਦਾਰਾਂ ਦੀ ਚੋਣ ਹੋਈ।
ਇਹ ਸਾਰਾ ਕਾਰਜ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੀ ਹਜੂਰੀ ਵਿੱਚ ਹੋਇਆ ਗੁਰੂ ਕੀ ਸੰਗਤ ਵਲੋਂ ਸਾਰੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਜੈਕਾਰਿਆਂ ਦੀ ਗੂੰਜ ਵਿਚ ਪ੍ਰਵਾਨਗੀ ਦਿੱਤੀ ਗਈ। ਇਨ੍ਹਾਂ ਤੋਂ ਪਹਿਲਾਂ ਸਰਦਾਰ ਜਤਿੰਦਰ ਸਿੰਘ ਜੀ ਵਲੋਂ ਲੰਬਾ ਸਮਾਂ ਗੁਰਦੁਆਰਾ ਸਾਹਿਬ ਦੀ ਸੇਵਾ ਦਾ ਕਾਰਜ ਬਹੁਤ ਹੀ ਤਨ ਦੇਹੀ ਨਾਲ ਨਿਭਾਇਆ ਗਿਆ।ਗੁਰਦਵਾਰਾ ਸਾਹਿਬ ਵਿੱਚ ਪੰਜਾਬੀ ਸਕੂਲ ਵਿੱਚ ਤਕਰੀਬਨ 650 ਬੱਚਾ ਪੰਜਾਬੀ ਸਿੱਖ ਰਿਆ ਹੈ ਅਤੇ ਗੁਰਬਾਣੀ ਸੰਥਿਆ ਕਲਾਸ ਲੜਕੇ ਅਤੇ ਲੜਕੀਆਂ, ਗੁਰਬਾਣੀ ਕੀਰਤਨ ਕਲਾਸ, ਤਬਲਾ ਕਲਾਸ, ਗੱਤਕਾ ਕਲਾਸ, ਬੋਕਸਿੰਗ ਕਲਾਸ ਅਤੇ ਦਸਤਾਰ ਸਜਾਉਣ ਦੀ ਸਿਖਲਾਈ ਦੀ ਕਲਾਸ ਹਰ ਹਫ਼ਤੇ ਵਿੱਚ ਲਗਦੀਆਂ ਹਨ ਜਿਥੇ ਅਨੇਕਾਂ ਬੱਚੇ ਅਤੇ ਬੱਚੀਆ ਇਨ੍ਹਾਂ ਕਲਾਸਾਂ ਦਾ ਲਾਹਾ ਪ੍ਰਾਪਤ ਕਰ ਰਹੇ ਹਨ। ਗੁਰਦੁਆਰਾ ਸਾਹਿਬ ਦੀ ਪ੍ਰਬੰਧਕ ਕਮੇਟੀ ਵਲੋਂ ਸਾਰੇ ਗੁਰਮਤਿ ਨਾਲ ਸਬੰਧਤ ਦਿਹਾੜੇ ਅਤੇ ਗੁਰੂ ਸਾਹਿਬਾਨ ਦੇ ਪ੍ਰਕਾਸ਼ ਦਿਹਾੜੇ ਬਹੁਤ ਚੜ੍ਹਦੀ ਕਲਾ ਨਾਲ ਮਨਾਏ ਜਾਂਦੇ ਹਨ ਜਿੰਨ੍ਹਾਂ ਵਿੱਚ ਪੰਥ ਪ੍ਰਸਿੱਧ ਸ਼ਖਸ਼ੀਅਤਾਂ ਤਖ਼ਤ ਸਾਹਿਬਾਨਾਂ ਦੇ ਜੱਥੇਦਾਰ ਅਤੇ ਗੁਰੂ ਘਰ ਦੇ ਕੀਰਤਨੀਏ, ਕਥਾਵਾਚਕ ,ਢਾਡੀ ਜਥੇ,ਕਵੀਸ਼ਰੀ ਜੱਥੇ ਹਾਜਰੀ ਭਰਦੇ ਹਨ।
ਹੋਰਨਾਂ ਅਹੁਦੇਦਾਰਾਂ ਵਿੱਚ ਨਰਿੰਦਰ ਸਿੰਘ ਵੜੈਚ (ਸਹਾਇਕ ਜਨਰਲ ਸਕੱਤਰ), ਗੁਰਦੀਪ ਸਿੰਘ ਬਾਸੀ (ਸਹਾਇਕ ਖਜ਼ਾਨਚੀ), ਬਲਬੀਰ ਸਿੰਘ, ਹਮਰਾਜ ਸਿੰਘ ਸ਼ੇਰਗਿੱਲ, ਹਰਜੀਤ ਸਿੰਘ ਚਾਨਾ, ਮੰਗਤ ਸਿੰਘ ਸਮਰਾ, ਤਰਸੇਮ ਸਿੰਘ ਛੋਕਰ, ਉਕਾਰ ਸਿੰਘ ਭੰਗੂ, ਜਸਵੀਰ ਸਿੰਘ, ਮਹਿੰਦਰ ਸਿੰਘ ਨਾਗਰਾ, ਜਤਿੰਦਰ ਸਿੰਘ, ਜਸਵਿੰਦਰ ਸਿੰਘ ਬਾਂਕਾ, ਪ੍ਰਵਿੰਦਰ ਕੌਰ ਅਤੇ ਕੁਲਜਿੰਦਰ ਕੌਰ ਦੀ ਚੋਣ ਹੋਈ ਹੈ।
ਬ੍ਰਮਿੰਘਮ ਤੋਂ ਨੰਬਰ 1 ਸਕਿੱਪ ਐਂਡ ਕੰਕਰੀਟ ਦੇ ਮਾਲਕ ਅਤੇ ਕਬੱਡੀ ਪ੍ਰਮੋਟਰ ਹਰਨੇਕ ਸਿੰਘ ਨੇਕਾ ਵਲੋਂ ਨਵੀਂ ਚੁਣੀ ਗਈ ਕਮੇਟੀ ਨੂੰ ਵਧਾਈ ਦਿੱਤੀ ਗਈ ਹੈ।
Comments are closed, but trackbacks and pingbacks are open.